ਹੁਣ ਗੂਗਲ ਦੇ ਸਰਚ ਰਿਜਲਟ ’ਚ ਕੁਮੈਂਟ ਵੀ ਕਰ ਸਕਣਗੇ ਯੂਜ਼ਰਜ਼

Monday, Nov 19, 2018 - 11:00 AM (IST)

ਹੁਣ ਗੂਗਲ ਦੇ ਸਰਚ ਰਿਜਲਟ ’ਚ ਕੁਮੈਂਟ ਵੀ ਕਰ ਸਕਣਗੇ ਯੂਜ਼ਰਜ਼

ਗੈਜੇਟ ਡੈਸਕ– ਗੂਗਲ ਨਵਾਂ ਫੀਚਰ ਪੇਸ਼ ਕਰਨ ਦੀ ਤਿਆਰੀ ’ਚ ਹੈ। ਇਸ ਫੀਚਰ ਰਾਹੀਂ ਯੂਜ਼ਰਜ਼ ਸਰਚ ਰਿਜਲਟ ’ਚ ਟਿੱਪਣੀ ਕਰ ਸਕਣਗੇ। ਸਰਚ ਰਿਜਲਟ ’ਚ ਕੀਤਾ ਗਿਆ ਕੁਮੈਂਟ, ਦੂਜੇ ਲੋਕਾਂ ਨੂੰ ਵੀ ਦਿਸੇਗਾ। ਗੂਗਲ ਇਸ ਤਰ੍ਹਾਂ ਦਾ ਨਵਾਂ ਫੀਚਰ ਲਿਆ ਲਿਆਉਣ ’ਚ ਜੁਟੀ ਹੈ। ਗੂਗਲ ਦਾ ਇਹ ਨਵਾਂ ਫੀਚਰ ਅਜੇ ਲਾਈਵ ਨਹੀਂ ਹੋਇਆ ਪਰ ਗੂਗਲ ਹੈਲਪ ਦੇ ਅਧਿਕਾਰਤ ਡਾਕਿਊਮੈਂਟ ’ਚ ਦੱਸਿਆ ਗਿਆ ਹੈ ਕਿ ਇਹ ਫੀਚਰ ਕਿਵੇਂ ਕੰਮ ਕਰੇਗਾ। ਇਹ ਡਾਕਿਊਮੈਂਟ ਸਰਚ ਇੰਜਣ ਜਨਰਲ ਦੇ ਨਾਂ ਨਾਲ ਹੈ। 

ਕੁਮੈਂਟ ਨੂੰ ਲਾਈਕ ਅਤੇ ਡਿਸਲਾਈਕ ਵੀ ਕਰ ਸਕੋਗੇ
ਗੂਗਲ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਦੀ ਤਰ੍ਹਾਂ ਹੀ ਫੀਚਰ ਲਿਆਰਹੀ ਹੈ। ਗੂਗਲ ਦੇ ਸਰਚ ਇੰਜਣ ’ਚ ਯੂਜ਼ਰਜ਼ ਦੁਆਰਾ ਕੀਤੇ ਗਏ ਕੁਮੈਂਟ ਨੂੰ ਦੂਜੇ ਯੂਜ਼ਰਜ਼ ਨਾ ਸਿਰਫ ਪੜ੍ਹ ਸਕਣਗੇ ਸਗੋਂ ਉਸ ਨੂੰ ਲਾਈਕ ਅਤੇ ਡਿਸਲਾਈਕ ਵੀ ਕਰ ਸਕਣਗੇ। ਜਿਸ ਤਰ੍ਹਾਂ ਫੇਸਬੁੱਕ ਪੋਸਟ ਦੇ ਹੇਠਾਂ ਕੁਮੈਂਟ ਨੂੰ ਲਾਈਕ ਅਤੇ ਡਿਸਲਾਈਕ ਕਰਦੇ ਹੋ। ਗੂਗਲ ਦੇ ਆਉਣ ਵਾਲੇ ਫੀਚਰ ਤੋਂ ਬਾਅਦ ਸਰਚ ਇੰਜਣ ’ਚ ਵੀ ਉਸ ਤਰ੍ਹਾਂ ਕੁਮੈਂਟ ਨੂੰ ਲਾਈਕ ਅਤੇ ਡਿਸਲਾਈਕ ਕੀਤਾ ਜਾ ਸਕੇਗਾ। ਇਸ ਤੋਂ ਇਲਾਵਾ ਲਾਈਵ ਖੇਡਾਂ ’ਚ ਯੂਜ਼ਰਜ਼ ਸਰਚ ਇੰਜਣ ਦੇ ਹੇਠਾਂ ਕੁਮੈਂਟ ਵੀ ਕਰ ਸਕਣਗੇ। 


Related News