ਗੂਗਲ ਨੇ ਚੀਨ, ਰੂਸ ਅਤੇ ਬ੍ਰਾਜ਼ੀਲ ’ਚ ਬੰਦ ਕੀਤੇ ਹਜ਼ਾਰਾਂ ਯੂ-ਟਿਊਬ ਚੈਨਲ
Monday, Dec 05, 2022 - 11:32 AM (IST)
ਸਾਨ ਫਰਾਂਸਿਸਕੋ– ਗੂਗਲ ਨੇ ਚੀਨ, ਰੂਸ ਅਤੇ ਬ੍ਰਾਜ਼ੀਲ ਦੇ ਹਜ਼ਾਰਾਂ ਯੂ-ਟਿਊਬ ਚੈਨਲਾਂ ਨੂੰ ਹਟਾ ਦਿੱਤਾ ਹੈ। ਚੀਨ ਨਾਲ ਜੁੜੇ ਤਾਲਮੇਲ ਵਾਲੇ ਪ੍ਰਭਾਵ ਕਾਰਜ ਦੀ ਚੱਲ ਰਹੀ ਜਾਂਚ ਤੋਂ ਬਾਅਦ ਤਕਨੀਕੀ ਦਿੱਗਜ ਨੇ 5,197 ਯੂ-ਟਿਊਬ ਚੈਨਲ ਅਤੇ 17 ਬਲੌਗਰ ਬਲੌਗ ਬੰਦ ਕਰ ਦਿੱਤੇ ਹਨ।
ਇਹ ਵੀ ਪੜ੍ਹੋ– WhatsApp ’ਤੇ ਹੁਣ ਚੁਟਕੀਆਂ ’ਚ ਲੱਭ ਜਾਣਗੇ ਪੁਰਾਣੇ ਮੈਸੇਜ, ਇੰਝ ਕੰਮ ਕਰੇਗਾ ਨਵਾਂ ਫੀਚਰ
ਕੰਪਨੀ ਨੇ ਇਕ ਬਲਾਗ ਪੋਸਟ ਵਿਚ ਕਿਹਾ ਕਿ ਇਨ੍ਹਾਂ ਚੈਨਲਾਂ ਅਤੇ ਬਲੌਗਾਂ ਵੱਲੋਂ ਵਧੇਰੇ ਸੰਗੀਤ, ਮਨੋਰੰਜਨ ਅਤੇ ਜੀਵਨਸ਼ੈਲੀ ਬਾਰੇ ਜ਼ਿਆਦਾਤਰ ਚੀਨੀ ਭਾਸ਼ਾ ਵਿਚ ਸਪੈਮੀ ਸਮੱਗਰੀ ਅਪਲੋਡ ਕੀਤੀ ਜਾਂਦੀ ਸੀ। ਰੂਸ ਨਾਲ ਜੁੜੇ ਇਕ ਤਾਲਮੇਲ ਵਾਲੇ ਪ੍ਰਭਾਵ ਕਾਰਜ ਦੀ ਜਾਂਚ ਤੋਂ ਬਾਅਦ 718 ਯੂ-ਟਿਊਬ ਚੈਨਲਾਂ ਨੂੰ ਹਟਾ ਦਿੱਤਾ ਗਿਆ। ਰੂਸੀ ਭਾਸ਼ਾ ਦੇ ਇਨ੍ਹਾਂ ਯੂ-ਟਿਊਬ ਚੈਨਲਾਂ ਨੇ ਰੂਸ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਸਮਰਥਨ ਕੀਤਾ ਅਤੇ ਯੂਕ੍ਰੇਨ ਅਤੇ ਪੱਛਮੀ ਦੇਸ਼ਾਂ ਦੀ ਆਲੋਚਨਾ ਕੀਤੀ। ਗੂਗਲ ਨੇ ਬ੍ਰਾਜ਼ੀਲ ਦੇ 76 ਯੂ-ਟਿਊਬ ਚੈਨਲਾਂ ਨੂੰ ਹਟਾ ਦਿੱਤਾ, ਜੋ ਬ੍ਰਾਜ਼ੀਲ ਦੇ ਤਤਕਾਲੀ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਦਾ ਸਮਰਥਨ ਕਰ ਰਹੇ ਸਨ।
ਇਹ ਵੀ ਪੜ੍ਹੋ– ATM ’ਚੋਂ ਪੈਸੇ ਕੱਢਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ, ਨਹੀਂ ਤਾਂ ਖਾਲੀ ਹੋ ਜਾਵੇਗਾ ਖ਼ਾਤਾ