ਹੁਣ ਸਹੀ ਬੋਲਣਾ ਵੀ ਸਿਖਾਏਗਾ ਗੂਗਲ, ਜਾਰੀ ਕੀਤਾ ਇਹ ਨਵਾਂ ਫੀਚਰ

11/16/2019 1:28:11 PM

ਗੈਜੇਟ ਡੈਸਕ– ਕਈ ਲੋਕਾਂ ਨੂੰ ਕਈ ਸ਼ਬਦ ਬੋਲਣ ’ਚ ਪਰੇਸ਼ਾਨੀ ਹੁੰਦੀ ਹੈ। ਅਜਿਹੇ ’ਚ ਹੁਣ ਉਨ੍ਹਾਂ ਲਈ ਗੂਗਲ ਇਕ ਨਵਾਂ ਫੀਚਰ ਲੈ ਕੇ ਆਇਆ ਹੈ। ਇਸ ਨਵੇਂ ਫੀਚਰ ਤਹਿਤ ਤੁਸੀਂ ਆਪਣਾ ਉਚਾਰਣ (Pronunciation) ਚੈੱਕ ਕਰਕੇ ਉਸ ਨੂੰ ਠੀਕ ਕਰ ਸਕਦੇ ਹੋ। ਤੁਸੀਂ ਅਜਿਹਾ ਸਪੀਕ ਨਾਓ (Speak Now) ਦਾ ਆਪਸ਼ਨ ਇਸਤੇਮਾਲ ਕਰ ਕੇ ਕਰ ਸਕਦੇ ਹੋ। 

PunjabKesari

ਗੂਗਲ ’ਤੇ ਤੁਸੀਂ ਕੋਈ ਅਜਿਹਾ ਸ਼ਬਦ ਲਿਖ ਕੇ ਸਰਚ ਕਰੋ ਜਿਸ ਦੇ ਉਚਾਰਣ ’ਚ ਤੁਹਾਨੂੰ ਪਰੇਸ਼ਾਨੀ ਹੋ ਰਹੀ ਹੈ ਜਾਂ ਅਜਿਹਾ ਲੱਗਦਾ ਹੈ ਕਿ ਤੁਸੀਂ ਇਸ ਸ਼ਬਦ ਦਾ ਉਚਾਰਣ ਸਹੀ ਨਹੀਂ ਕਰ ਪਾ ਰਹੇ। ਇਥੇ ਤੁਹਾਨੂੰ Speak Now ਦਾ ਆਪਸ਼ਨ ਮਿਲੇਗਾ। ਇਸ ’ਤੇ ਕਲਿੱਕ ਕਰ ਕੇ ਤੁਸੀਂ ਜੋ ਸ਼ਬਦ ਬੋਲਣਾ ਚਾਹੁੰਦੇ ਹੋ ਬੋਲੋ ਫਿਰ ਗੂਗਲ ਤੁਹਾਨੂੰ ਦੱਸੇਗਾ ਕਿ ਤੁਸੀਂ ਸਹੀ ਬੋਲਿਆ ਹੈ ਜਾਂ ਨਹੀਂ। 

ਫਿਲਹਾਲ ਗੂਗਲ ਨੇ ਇਸ ਫੀਚਰ ਨੂੰ ਐਕਸਪੈਰੀਮੈਂਟਲ ਤੌਰ ’ਤੇ ਲਾਂਚ ਕੀਤਾ ਹੈ ਅਤੇ ਇਹ ਅਜੇ ਲਈ ਸਿਰਫ ਮੋਬਾਇਲ ਲਈ ਉਪਲੱਬਧ ਹੋਵੇਗਾ। ਇਸ ਨੂੰ ਹੋਰ ਬਿਹਤਰ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਸਮੇਂ ’ਚ ਇਸ ਫੀਚਰ ’ਚ ਕੁਝ ਆਪਸ਼ਨ ਜੋੜੇ ਜਾ ਸਕਦੇ ਹਨ। ਗੂਗਲ ਨੇ ਇਸ ਫੀਚਰ ਦੇ ਨਾਲ ਵਰਡ ਟ੍ਰਾਂਸਲੇਸ਼ਨ ਅਤੇ ਡੈਫਿਨਿਸ਼ਨ ’ਚ ਵੀ ਕੁਝ ਬਦਲਾਅ ਕੀਤੇ ਹਨ।