ਕਲਾਕਾਰਾਂ ਦੀ ਯੋਗਤਾ ਨੂੰ ਚੈੱਕ ਕਰੇਗਾ ਗੂਗਲ ਦਾ ਨਵਾਂ ਪ੍ਰਾਜੈਕਟ (ਵੀਡੀਓ)

Tuesday, May 24, 2016 - 05:59 PM (IST)

ਜਲੰਧਰ- ਦੁਨੀਆ ਦਾ ਸਭ ਤੋਂ ਮਸ਼ਹੂਰ ਸਰਚ ਇੰਜਣ ਗੂਗਲ ਹੁਣ ਆਪਣੇ AI (ਆਰਟੀਫਿਸ਼ਿਅਲ ਇੰਟੈਲੀਜੈਂਸ) ਨੂੰ ਹੋਰ ਜ਼ਿਆਦਾ ਸ‍ਮਾਰਟ ਬਣਾਉਣ ਜਾ ਰਿਹਾ ਹੈ ।ਇਹ AI ਆਪਣੇ ਆਪ ਹੀ ਮਿਊਜ਼ਿਕ ਬਣਾ ਦੇਵੇਗਾ, ਨਾਲ ਹੀ ਕਲਾ ''ਚ ਵੀ ਮਾਹਰ ਹੋਵੇਗਾ । ਗੂਗਲ ਨੇ ਆਪਣੇ AI ਨੂੰ ਹੋਰ ਜ਼ਿਆਦਾ ਸੂਝਵਾਨ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਹਾਲ ਹੀ ''ਚ ਨੋਰਥ ਕੈਰੋਲਿਨਾ ਦੇ ਮੂਗਫੈਸ‍ਟ ਮਿਊਜ਼ਿਕ ਅਤੇ ਟੈਕ‍ਨਾਲੋਜੀ ਫੈਸ‍ਟਿਵਲ ''ਚ ਗੂਗਲ ਦੀ ''Brain AI group'' ਨੇ ਇਸ ਆਰਟੀਫਿਸ਼ਿਅਲ ਇੰਟੈਲੀਜੈਂਸ ਦੀ ਸਮਰੱਥਾ ਨੂੰ ਦਿਖਾਇਆ ਹੈ। ਇਹ ਉਹੀ ਗਰੁੱਪ ਹੈ ਜਿਸ ਨੇ ਗੂਗਲ ਟ੍ਰਾਂਸਲੇਟ , ਫੋਟੋਜ ਅਤੇ ਇਨਬਾਕ‍ਸ ਨੂੰ ਬਣਾਇਆ ਹੈ। ਇਸ ਫੈਸ‍ਟਿਵਲ ''ਚ ਮੌਜੂਦ ਸਾਰੇ ਲੋਕਾਂ ਨੇ AI ਦੀ ਕਾਬਲੀਅਤ ਦੀ ਜਾਂਚ ਕੀਤੀ ਹੈ। 
 
ਇੱਥੇ ਇਸ ਆਰਟੀਫਿਸ਼ਿਅਲ ਇੰਟੈਲੀਜੈਂਸ ਨੇ ਕੰਪਿਊਟਰ ''ਤੇ ਹੀ ਨਵੇਂ ਮਿ‍ਊਜ਼ਿਕ ਨੂੰ ਜਨਰੇਟ ਕੀਤਾ ਹੈ, ਜਿਸ ਨੂੰ ਸੁਣ ਕੇ ਸਾਰੇ ਲੋਕ ਹੈਰਾਨ ਰਹਿ ਗਏ ।ਰਿਪੋਰਟ ਦੇ ਮੁਤਾਬਕ , ਗੂਗਲ  ਦੇ ਇਸ ਆਰਟੀਫਿਸ਼ਿਅਲ ਇੰਟੈਲੀਜੈਂਸ ਨੂੰ ''ਮੇਜੈਂਟਾ ਪ੍ਰਾਜੈਕਟ'' ਦੇ ਤਹਿਤ 1 ਜੂਨ ਨੂੰ ਆਫਿਸ਼ਿਅਲੀ ਲਾਂ‍ਚ ਕੀਤਾ ਜਾਵੇਗਾ ।ਇਸ ਦਾ ਇਕ ਵੀਡੀਓ ਯੂ-ਟਿਊਬ ''ਤੇ ਵਾਇਰਲ ਕੀਤਾ ਗਿਆ ਹੈ, ਜਿਸ ਨੂੰ ਤੁਸੀਂ ਉੱਪਰ ਦਿੱਤੀ ਵੀਡੀਓ ''ਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕੰਪਿਊਟਰ ਆਪਣੇ ਆਪ ਮਿਊਜ਼ਿਕ ਤਿਆਰ ਕਰਦਾ ਹੈ।  

 


Related News