ਵੀ. ਆਰ. ਨੂੰ ਪੂਰੀ ਤਰ੍ਹਾਂ ਬਦਲ ਦੇਵੇਗੀ ਗੂਗਲ ਦੀ ਨਵੀਂ ਤਕਨੀਕ

Monday, Feb 27, 2017 - 12:17 PM (IST)

ਜਲੰਧਰ- ਵੀ. ਆਰ. (ਵਰਚੁਅਲ ਰਿਆਲਿਟੀ) ਹੈੱਡਸੈੱਟ ਦੀ ਮਦਦ ਨਾਲ ਵੀਡੀਓ ਵੇਖਣਾ ਅਤੇ ਵੀ. ਆਰ. ਗੇਮਜ਼ ਖੇਡਣ ਦਾ ਇਕ ਵੱਖਰਾ ਹੀ ਅਹਿਸਾਸ ਹੁੰਦਾ ਹੈ। ਹਾਲਾਂਕਿ ਜੇਕਰ ਤੁਸੀਂ ਵੀ. ਆਰ. ਹੈੱਡਸੈੱਟ ਦਾ ਇਸਤੇਮਾਲ ਕੀਤਾ ਹੈ ਜਾਂ ਕਿਸੇ ਨੂੰ ਇਸਤੇਮਾਲ ਕਰਦੇ ਹੋਏ ਵੇਖਿਆ ਹੈ ਤਾਂ ਤੁਹਾਡੇ ਵੀ ਮਨ ''ਚ ਇਹ ਗੱਲ ਜ਼ਰੂਰ ਆਈ ਹੋਵੇਗੀ ਕਿ ਜੇਕਰ ਇਸ ਵੱਡੇ ਜਿਹੇ ਹੈੱਡਸੈੱਟ ਦੀ ਜਗ੍ਹਾ ਟਰਾਂਸਪੇਰੈਂਟ ਗਲਾਸ ਹੁੰਦਾ ਤਾਂ ਕਿੰਨਾ ਚੰਗਾ ਹੁੰਦਾ। 
ਯੂਜ਼ਰਸ ਦੀ ਇਸ ਗੱਲ ਨੂੰ ਧਿਆਨ ''ਚ ਰੱਖਦੇ ਹੋਏ ਗੂਗਲ ਦੇ ਰਿਸਰਚਰਜ਼ ਅਤੇ ਉਨ੍ਹਾਂ ਦੀ ਡੇ-ਡਰੀਮ ਟੀਮ ਨੇ ਇਕੱਠੇ ਮਿਲ ਕੇ ਅਜਿਹੀ ਟੈਕਨਾਲੋਜੀ ਨੂੰ ਡਿਵੈੱਲਪ ਕੀਤਾ ਹੈ, ਜਿਸ ਦਾ ਮੁੱਖ ਉਦੇਸ਼ ਯੂਜ਼ਰਸ ਨੂੰ ਵੀ. ਆਰ. ਹੈੱਡਸੈੱਟ ਦਾ ਇਸਤੇਮਾਲ ਕਰਦੇ ਹੋਏ ਲੋਕਾਂ ਦੇ ਸਾਹਮਣੇ ਅਜੀਬ ਦਿਸਣ ਤੋਂ ਬਚਾਉਣਾ ਹੈ। ਇਸ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਟੀਮ ਨੇ ਯੂਜ਼ਰ ਦੇ ਫੇਸ ਦਾ ਇਕ 3D ਮਾਡਲ ਬਣਾਇਆ। ਇਸ ਪ੍ਰੋਸੈੱਸ ''ਚ ਉਨ੍ਹਾਂ ਨੇ ਇਕ ਰੰਗ ਅਤੇ ਇਕ ਡੈਪਥ ਕੈਮਰੇ ਦਾ ਇਸਤੇਮਾਲ ਕੀਤਾ ਅਤੇ ਇਸ ਨੂੰ ਸਿਰਫ 1 ਮਿੰਟ ਦਾ ਸਮਾਂ ਲੱਗਾ। ਟੀਮ ਨੇ ''ਸਕੂਬਾ ਮਾਸਕ ਇਫੈਕਟ'' ਦਾ ਇਸਤੇਮਾਲ ਕੀਤਾ ਜੋ ਕਿ 3D ਫੇਸ ਮਾਡਲ ਨੂੰ ਇਕ ਪਾਰਦਰਸ਼ੀ ਹੈੱਡਸੈੱਟ ਪਹਿਨੇ ਹੋਏ ਦਿਖਾਉਂਦਾ ਹੈ। 
ਰਿਸਰਚਰਜ਼ ਨੇ ਇਸ ''ਚ ਇਕ ਅਜਿਹੇ ਸੋਧੇ ਹੋਏ ਐੱਚ. ਟੀ. ਸੀ. ਵਾਇਵ ਹੈੱਡਸੈੱਟ ਦਾ ਇਸਤੇਮਾਲ ਕੀਤਾ ਜੋ ਤੁਹਾਡੀ ਅੱਖਾਂ ਦੀ ਟਿਕ-ਟਿਕੀ ''ਤੇ ਨਜ਼ਰ ਰੱਖਦਾ ਹੈ। ਨਾਲ ਹੀ, ਇਸ ਨੂੰ ਫਿਲਮਾਉਣ ਲਈ ਵਿਸ਼ੇਸ਼ ਕੈਮਰਾ ਸੈੱਟਅਪ ਦਾ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਟਾਈਮ ਨੂੰ ਹੈੱਡਸੈੱਟ ਦੇ ਨਾਲ ਸਿੰਕ ਕੀਤਾ ਜਾਂਦਾ ਹੈ। ਇਸ ਨਾਲ ਹੈੱਡਸੈੱਟ ਨੂੰ 3D ਫੇਸ ਮਾਡਲ ਦੇ ਨਾਲ ਰਿਪਲੇਸ ਕਰਨਾ ਸੰਭਵ ਹੋ ਸਕਿਆ ਅਤੇ ਨਾਲ ਹੀ ਨਾਲ ਯੂਜ਼ਰ ਦੇ ਫੇਸ ਦੇ ਵਿਜ਼ੀਬਲ ਪੋਰਸ਼ਨ ਦੇ ਨਾਲ ਲਾਈਨ ਅਪ ਕਰਨਾ ਵੀ।  
ਗੂਗਲ ਦਾ ਇਹ ਇੰਪਲੀਮੈਂਟੇਸ਼ਨ ਪੂਰੀ ਤਰ੍ਹਾਂ ਨਾਲ ਪਰਫੈਕਟ ਤਾਂ ਨਹੀਂ ਹੈ ਪਰ ਇਕ ਹੈਲਮਟ ਵਰਗੀ ਚੀਜ਼ ਨੂੰ ਸਿਰ ਉੱਤੇ ਪਹਿਨਣ ਨਾਲ ਇਹ ਤਕਨੀਕ ਜ਼ਿਆਦਾ ਫਿਊਂਚਰਿਸਟਿੱਕ ਲੱਗ ਰਹੀ ਹੈ। ਇਕ ਬਲਾਗ ਪੋਸਟ ''ਚ ਗੂਗਲ ਨੇ ਇਹ ਚਰਚਾ ਕੀਤੀ ਕਿ ਇਹ ਹੱਲ VR ਤਕਨੀਕ ਨੂੰ ਇੰਪਰੂਵ ਕਰੇਗਾ। Headset removal ਦੇ ਨਾਲ ਤੁਸੀਂ VR ਵੀਡੀਓ ਕਾਨਫਰੰਸ, ਮੀਟਿੰਗਸ, ਮਲਟੀ ਪਲੇਅਰ VR ਗੇਮਿੰਗ, ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਨਾਲ ਖੋਜ ਵਰਗੇ ਵੱਖ-ਵੱਖ ਪ੍ਰਯੋਗਾਂ ਦਾ ਆਨੰਦ ਲੈਣ ਲਈ ਤਿਆਰ ਹੋ ਜਾਓ। ਇਸ ਟੈਕਨਾਲੋਜੀ ਦੇ ਆਉਣ ਨਾਲ ਸੱਚ ''ਚ ਇਕ ਬਹੁਤ ਇੰਪਰੂਵਮੈਂਟ ਦੇਖਣ ਨੂੰ ਮਿਲੇਗੀ ਕਿਉਂਕਿ ਹੁਣ ਤੱਕ ਤੁਸੀਂ ਲੋਕਾਂ ਨੂੰ ਮੂਵੀਜ਼ ਦਾ ਆਨੰਦ ਲੈਂਦੇ VR ਹੈੱਡਸੈੱਟਸ ਪਹਿਨੇ ਹੀ ਵੇਖਿਆ ਹੋਵੇਗਾ।

Related News