ਪੁਰਾਣੀਆਂ ਤਸਵੀਰਾਂ ਨੂੰ ਡਿਜ਼ੀਟਲ ਫੋਟੋ ''ਚ ਬਦਲੇਗੀ ਗੂਗਲ ਦੀ ਨਵੀਂ APP (ਵੀਡੀਓ)
Thursday, Nov 17, 2016 - 01:18 PM (IST)
ਜਲੰਧਰ - ਗੂਗਲ ਗੁਜ਼ਰੇ ਕਈ ਸਾਲਾਂ ਤੋਂ ਸਾਡੇ ਸਾਰਿਆ ਦੀਆਂ ਪ੍ਰੇਸ਼ਾਨੀਆਂ ਨੂੰ ਸੁਲਝਾਉਣ ਅਤੇ ਵੱਡੇ ਤੋਂ ਵੱਡੇ ਸਵਾਲਾਂ ਦਾ ਹੱਲ ਕਰਨ ਦਾ ਕੰਮ ਕਰ ਰਹੀ ਹੈ। ਗੂਗਲ ਹੁਣ ਤੁਹਾਡੀ ਪੁਰਾਣੀ ਪ੍ਰਿੰਟ ਤਸਵੀਰਾਂ ਨੂੰ ਡਿਜ਼ੀਟਾਇਜ਼ ਕਰਣਾ ਚਾਹੁੰਦਾ ਹੈ ਅਤੇ ਇਸ ਦੇ ਲਈ ਕੰਪਨੀ ਨੇ ਇਕ ਨਵੀਂ PhotoScan ਐਪ ਲਾਂਚ ਕੀਤੀ ਹੈ।
ਗੂਗਲ ਦੀ ਫੋਟੋਸਕੈਨ ਐਪ ਆਈਫੋਨ ਅਤੇ ਐਂਡ੍ਰਾਇਡ ਓ. ਐੱਸ ਲਈ ਉਪਲੱਬਧ ਹੈ। ਇਹ ਐਪ ਤਸਵੀਰਾਂ ਕਲਿੱਕ ਕਰਨ ਲਈ ਤੁਹਾਡੇ ਫੋਨ ਦੇ ਕੈਮਰੇ ਦਾ ਇਸਤੇਮਾਲ ਕਰੇਗੀ ਅਤੇ ਇਸ ਤੋਂ ਬਾਅਦ ਇਨ੍ਹਾਂ ਨੂੰ ਕਿਸੇ ਪੈਨੋਰਮਾ ਸ਼ਾਟ ਦੀ ਤਰ੍ਹਾਂ ਇਕੱਠੇ ਕੰਬਾਇਨ ਕਰ ਦੇਵੇਗੀ। ਗੂਗਲ ਦਾ ਕਹਿਣਾ ਹੈ ਕਿ ਐਪ ਦੀ ਮਦਦ ਨਾਲ ਇੱਕ ਪ੍ਰਿੰਟ ਤਸਵੀਰਾਂ ਨੂੰ ਕੈਮਰੇ ਤੋਂ ਕੈਦ ਕਰ ਡਿਜ਼ਿਟਾਇਜ ਕੀਤਾ ਜਾ ਸਕਦਾ ਹੈ, ਨਾਲ ਹੀ ਇਹ ਐੱਪ ਤੁਹਾਡੀ ਮੁੜੀ ਹੋਈ ਫੋਟੋ ਨੂੰ ਵੀ ਡਿਜ਼ੀਟਲ ਰੂਪ ''ਚ ਸਿੱਧਾ ਕਰਨ ''ਚ ਮਦਦ ਕਰੇਗੀ।
''ਫੋਟੋਸਕੈਨ ਐਪ'' ਦੀ ਪ੍ਰੋਡਕਟ ਮੈਨੇਜ਼ਰ ਜੂਲਿਆ ਬਿਨਾਂ ਨੇ ਕਿਹਾ ਕਿ, ਟ੍ਰੇਡੀਸ਼ਨਲ ਸਕੈਨਰ ਦੇ ਨਾਲ ਤਸਵੀਰਾਂ ਨੂੰ ਸਕੈਨ ਕਰਨ ''ਚ ਸਮਾਂ ਲਗਦਾ ਹੈ। ਜਦ ਕਿ ਥਰਡ ਪਾਰਟੀ ਦੁਆਰਾ ਡਿਜ਼ੀਟਾਇਜ਼ ਕਰਨ ਲਈ ਪੈਸੇ ਚੁਕਾਉਣੇ ਹੁੰਦੇ ਹਨ ਅਤੇ ਤਸਵੀਰਾਂ ਤੋਂ ਵੀ ਕੁੱਝ ਸਮੇ ਲਈ ਵੱਖ ਰਹਿਣਾ ਪੈਂਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਗੁੰਮ ਹੋਣਾ ਅਤੇ ਖ਼ਰਾਬ ਹੋਣ ਦਾ ਡਰ ਵੀ ਬਣਿਆ ਰਹਿੰਦਾ ਹੈ, ਪਰ ਹੁਣ ਇਹ ਐਪ ਤੁਹਾਡੀ ਇਸ ਤਰ੍ਹਾਂ ਦੀ ਸਮੱਸਿਆ ਦਾ ਸਮਾਧਾਨ ਫ੍ਰੀ ''ਚ ਕਰੇਗੀ।
