Small ਅਤੇ Medium ਉਪਕਰਣਾਂ ਲਈ ਗੂਗਲ ਦੀ ਨਵੀਂ ਪੇਸ਼ਕਸ਼
Thursday, Jan 05, 2017 - 10:16 AM (IST)

ਜਲੰਧਰ- ਤਕਨੀਕੀ ਮਸ਼ਹੂਰ ਕੰਪਨੀ ਗੂਗਲ ਨੇ ਭਾਰਤ ''ਚ ਲਗਭਗ 5 ਕਰੋੜ ਛੋਟੇ ਅਤੇ ਮੱਧਮ ਉਪਕਰਣਾਂ ਦੇ ਬਾਜ਼ਾਰ ''ਚ ਪੈਠ ਬਣਾਉਣ ਲਈ ਕਈ ਚਿਰ ਪਹਿਲਾਂ ਸ਼ੁਰੂ ਕੀਤੀ ਹੈ। ਕੰਪਨੀ ਨੇ ਆਪਣੀ ''ਮਾਈ ਬਿਜਨੈਸ'' ਪੇਸ਼ਕਸ਼ ਦੇ ਤਹਿਤ ਇਕ ਨਵੀਂ ਮੋਬਾਇਲ ਐਪ ''ਪ੍ਰਾਈਮਰ'' ਅਤੇ ਟਰੇਨਿੰਗ ਮਾਡਿਊਲ ਸ਼ਾਮਿਲ ਕੀਤੇ ਗਏ ਹਨ। ਗੂਗਲ ਦੇ ਭਾਰਤ ''ਚ ਜਨਮੇਂ ਮੁੱਖ ਕਾਰਜਕਾਰੀ ਅਧਿਕਾਰੀ ਸੁੰਦਰ ਪਿਚਾਈ ਨੇ ਕਿਹਾ ਹੈ ਕਿ ਕੰਪਨੀ ਭਾਰਤ ਲਈ ਉਤਪਾਦਾਂ ''ਤੇ ਕੰਮ ਕਰ ਰਹੀ ਹੈ ਅਤੇ ਇਸ ਤੋਂ ਬਾਅਦ ''ਚ ਗਲੋਬਲ ਵਿਸਥਾਰ ਦਿੱਤਾ ਜਾਵੇਗਾ।
ਪਿਚਾਈ ਨੇ ਕਿਹਾ ਹੈ ਕਿ ਜਦੋਂ ਅਸੀਂ ਭਾਰਤ ਵਰਗੇ ਦੇਸ਼ ਲਈ ਕੋਈ ਹੱਲ ਸੋਚਦੇ ਹਾਂ ਤਾਂ ਉਹ ਪੂਰੀ ਦੁਨੀਆਂ ''ਚ ਹਰ ਕਿਸੇ ਲਈ ਹੱਲ ਹੁੰਦਾ ਹੈ। ਇਸ ਨਾਲ ਸਾਨੂੰ ਪ੍ਰੇਰਣਾ ਮਿਲੀ ਹੈ ਕਿ ਅਸੀਂ ਇੱਥੇ ਆਪਣੀ ਟੀਮ ਬਣਾਈਏ ਅਤੇ ਜ਼ਿਆਦਾ ਸਮਾਂ ਇੱਥੇ ਗੁਜਾਰੇ ਤਾਂ ਕਿ ਇਹ ਸੁਨਿਸ਼ਚਿਤ ਹੋ ਸਕੇ ਕਿ ਸਾਡੇ ਉਤਪਾਦ ਹਰ ਕਿਸੇ ਲਈ ਉਪਯੋਗੀ ਹੋਵੇ।
ਉਨ੍ਹਾਂ ਨੇ ਕਿਹਾ ਹੈ ਕਿ ''ਮਾਈ ਬਿਜਨੈਸ'' ਦੇ ਤਹਿਤ ਕੋਈ ਵੀ ਛੋਟਾ ਕਾਰੋਬਾਰੀ ਸਿਰਫ ਆਪਣੇ ਸਮਾਰਟਫੋਨ ਤੋਂ ਆਪਣੀ ਵੈੱਬਸਾਈਟ ਬਣਾ ਸਕਦਾ ਹੈ। ਇਸ ਤੋਂ ਇਲਾਵਾ ਕੰਪਨੀ ਨੇ ''ਡਿਜਿਟਲ ਆਨਲਾਕਡ'' ਨਾਂ ਤੋਂ ਇਕ ਟਰੇਨਿੰਗ ਪ੍ਰੋਗਰਾਮ ਪੇਸ਼ ਕੀਤਾ ਹੈ। ਇਸ ਲਈ ਉਸ ਨੇ ਉਦਯੋਗ ਸੰਗਠਨ ਫਿੱਕੀ ਅਤੇ ਇੰਡੀਅਨ ਸਕੂਲ ਆਫ ਬਿਜਨੈਸ ਨਾਲ ਸਾਂਝੇਦਾਰੀ ਕੀਤੀ ਹਾ। ਇਸ ਟਰੇਨਿੰਗ ਪ੍ਰੋਗਰਾਮ ਦੇ ਤਹਿਤ ਲੋਕਾਂ ਨੂੰ ਮੋਬਾਇਲ ਅਤੇ ਆਨਲਾਈਨ ਕੋਰਸ ਮੁਹੱਈਆ ਕਰਵਾਏ ਜਾਣਗੇ, ਜੋ ਉਨ੍ਹਾਂ ਨੂੰ ਆਪਣੇ ਛੋਟੇ ਕਾਰੋਬਾਰਾਂ ਦੀ ਡਿਜੀਟਲ ਯਾਤਰਾ ਸ਼ੁਰੂ ਕਰਨ ''ਚ ਮਦਦ ਕਰਨਗੇ। ਇਸ ਪੇਸ਼ਕਸ਼ ਦੇ ਅਵਸਰ ''ਤੇ ਸੂਚਨਾ ਟੈਕਨਾਲੋਜੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਵੀ ਮੌਜੂਦ ਸੀ।