ਰੋਬੋਟ ਵੱਲੋਂ ਮਚਣ ਵਾਲੀ ਤਬਾਹੀ ਨੂੰ ਰੋਕੇਗੀ ਗੂਗਲ ਦੀ ਨਵੀਂ "Kill Switch" ਤਕਨੀਕ

Tuesday, Jun 07, 2016 - 05:46 PM (IST)

ਰੋਬੋਟ ਵੱਲੋਂ ਮਚਣ ਵਾਲੀ ਤਬਾਹੀ ਨੂੰ ਰੋਕੇਗੀ ਗੂਗਲ ਦੀ ਨਵੀਂ  "Kill Switch" ਤਕਨੀਕ
ਜਲੰਧਰ- ਦੁਨੀ‍ਆਂ ਦੀ ਸਭ ਤੋਂ ਵੱਡੀ ਵੈੱਬ ਸਰਚਿੰਗ ਕੰਪਨੀ ਗੂਗਲ ਇਨ੍ਹਾਂ ਦਿਨਾਂ ''ਚ ਆਪਣੀ ਨਵੀਂ ਤਕਨੀਕ "ਕਿੱਲ ਸ‍ਿਵੱਚ" ''ਤੇ ਕਾਫ਼ੀ ਤੇਜੀ ਨਾਲ ਕੰਮ ਕਰ ਰਹੀ ਹੈ। ਕੰਪਨੀ ਦੀ ਇਸ ਤਕਨੀਕ ਨਾਲ ਆਟੋਮੈਟਿਕ ਮਸ਼ੀਨਾਂ ਭਾਵ ਰੋਬੋਟ ''ਤੇ ਰੋਕ ਲਗਾਈ ਜਾ ਸਕੇਗੀ । ਰੋਬੋਟ ਦੇ ਤੇਜੀ ਨਾਲ ਹੋ ਰਹੇ ਵਿਕਾਸ ਨੂੰ ਲੈ ਕੇ ਹੁਣ ਤੱਕ ਕਈ ਵਿਗਿਆਨੀਆਂ ਨੇ ਲੋਕਾਂ ਨੂੰ ਅਲਰਟ ਕੀਤਾ ਹੈ ।ਇਸ ਸਬੰਧ ''ਚ ਤਕਨੀਕੀ ਮਾਹਰ ਇਲੋਨ ਮਸ‍ਕ ਅਤੇ ਪ੍ਰੋਫੈਸਰ ਸ‍ਟੀਫਨ ਹਾਕਿੰਗ ਦਾ ਕਹਿਣਾ ਹੈ ਕਿ ਆਉਣ ਵਾਲੇ ਸਾਲਾਂ ''ਚ ਰੋਬੋਟ ਵੱਡੀ ਗਿਣਤੀ ''ਚ ਆਮ ਲੋਕਾਂ ਦੀ ਦੁਨੀਆਂ ''ਚ ਦੇਖਣ ਨੂੰ ਮਿਲਣਗੇ, ਜਿਸ ਨਾਲ ਇਸ ਗੱਲ ਤੋਂ ਮਨਾਹੀ ਨਹੀਂ ਕੀਤੀ ਜਾ ਸਕਦੀ ਕਿ ਰੋਬੋਟ ਇਕ ਟਰਮੀਨੇਟਰ ਬਣ ਕੇ ਤਬਾਹੀ ਮਚਾਏਗਾ ।ਇਹ ਇਨਸਾਨਾਂ ਅਤੇ ਅੱਜ ਦੀਆਂ ਫਾਸ‍ਟ ਟ੍ਰੈਕ ਮਸ਼ੀਨਾਂ ''ਚ ਇਕ ਵੱਡੀ ਜੰਗ ਹੋਵੇਗੀ ।ਅਜਿਹੇ ''ਚ ਗੂਗਲ ਨੇ ਇਸੇ  ਤਹਿਤ ਇਕ ਅਨੋਖੀ ਪਹਿਲ ਕੀਤੀ ਹੈ ।
 
ਕੰਪਨੀ ਇਸ ਲਈ ਕਾਫ਼ੀ ਤੇਜੀ ਨਾਲ ਕੰਮ ਕਰ ਰਹੀ ਹੈ ਕਿ ਜਿਸ ਨਾਲ ਇਨਸਾਨੀ ਜੀਵਨ ''ਤੇ ਰੋਬੋਟ ਨੂੰ ਹਾਵੀ ਹੋਣ ''ਤੇ ਰੋਕ ਲਗਾਈ ਜਾ ਸਕੇ।ਇਸ ਤਕਨੀਕ ਲਈ ਗੂਗਲ ਦਾ ਮੰਨਣਾ ਹੈ ਕਿ ਇਸ ਦੀਆਰਟੀਫਿਸ਼ਿਅਲ ਇੰਟੈਲੀਜੈਂਸ  (ਏ.ਆਈ.) ਨਾਲ ਹੀ ਖੋਜ ਕੀਤੀ ਜਾਵੇਗੀ ।ਗੂਗਲ ਸਰਚ ਇੰਜਣ ਕੰਪਨੀ ਨੇ ਇਕ ਕਾਗਜ਼ ''ਤੇ ਇਸ ਦਾ ਪੂਰਾ ਡਿਜ਼ਾਇਨ ਬਣਾਇਆ ਹੈ ।ਇਸ ਤੋਂ ਬਾਅਦ ਬ੍ਰਿਟਿਸ਼ ''ਚ ਬੈਠੀ ਆਪਣੀ ਆਰਟੀਫਿਸ਼ਿਅਲ ਇੰਟੈਲੀਜੈਂਸ ਦੀ ਡੀਪ ਮਾਈਂਡ ਟੀਮ ਵੱਲੋਂ ਵੀ ਇਸ ''ਤੇ ਗੱਲਬਾਤ ਕੀਤੀ ਗਈ ਹੈ ਕਿ ਕਿਵੇਂ ਇਨ੍ਹਾਂ ਮਸ਼ੀਨਾਂ ਦੇ ਦਿਮਾਗ ਨੂੰ ਇਨਸਾਨੀ ਦਿਮਾਗ ਦੀ ਤਰ੍ਹਾਂ ਕੰਮ ਕਰਨ ਤੋਂ ਰੋਕਿਆ ਜਾ ਸਕੇ ਅਤੇ ਕਿਵੇਂ ਰੋਬੋਟ ਦੇ ਦਿਮਾਗ ''ਚ ਰਾਅ ਮਟੀਰੀਅਲ ਭਰ ਕੇ ਉਸ ਨੂੰ ਕੁੱਝ ਵੀ ਸਿੱਖਣ ਤੋਂ ਰੋਕਿਆ ਜਾ ਸਕੇ ।ਇਸ ਤਕਨੀਕ ਲਈ ਵੈੱਬ ਸਰਚਿੰਗ ਕੰਪਨੀ ਗੂਗਲ ਦਾ ਕਹਿਣਾ ਹੈ ਕਿ ਰੋਬੋਟ ਦੇ ਨਾਲ ਅਜਿਹਾ ਕਰਨਾ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੋਵੇਗਾ ਜਿਸ ਤੋਂ ਲੋਕਾਂ ਨੂੰ ਨੁਕਸਾਨ ਨਹੀਂ ਹੋਵੇਗਾ ਅਤੇ ਇਸ ਦੇ ਨਾਲ ਹੀ ਇਹ ਗੂਗਲ ਦੀ ਇਕ ਵੱਡੀ ਉਪਲੱਬਧੀ ਹੋਵੇਗੀ ।

Related News