ਗਰੁੱਪ ਮੈਸੇਜਿੰਗ ਨੂੰ ਹੋਰ ਵੀ ਦਿਲਚਸਪ ਬਣਾਏਗਾ ਗੂਗਲ ਦਾ ਨਵਾਂ ਐਪ
Tuesday, May 17, 2016 - 03:36 PM (IST)

ਜਲੰਧਰ- ਕਿਸੇ ਵੀ ਮੈਸੇਜਿੰਗ ਐਪ ਲਈ ਗਰੁੱਪ ਕਨਵਰਸੇਸ਼ਨ ਦੀ ਬੜੀ ਮਹੱਤਤਾ ਹੈ ਅਤੇ ਲੋਕਾਂ ਵੱਲੋਂ ਗਰੁੱਪ ਚੈਟਿੰਗ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਗੂਗਲ ਇਸ ਗਰੁੱਪ ਮੈਸੇਜਿੰਗ ਨੂੰ ਹੋਰ ਵੀ ਦਿਲਚਸਪ ਬਣਾਉਣ ਲਈ ਇਕ ਨਵਾਂ ਐਪ ਲਾਂਚ ਕਰਨ ਦਾ ਸੋਚ ਰਹੀ ਹੈ। ਸੋਮਵਾਰ ਗੂਗਲ ਵੱਲੋਂ ਇਕ ''ਸਪੇਸਜ਼'' ਨਾਂ ਦਾ ਨਵਾਂ ਐਪ ਲਾਂਚ ਕਰਨ ਬਾਰੇ ਐਲਾਨ ਕੀਤਾ ਗਿਆ ਹੈ। ਇਸ ਐਪ ਨਾਲ ਗਰੁੱਪ ਮੈਸੇਜਿੰਗ ਨੂੰ ਹੋਰ ਵੀ ਸਿੰਪਲ ਅਤੇ ਹੋਰ ਫੋਕਸਡ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਇਸ ''ਸਪੇਸਜ਼'' ਐਪ ''ਚ ਆਰਟੀਕਲਜ਼, ਈਮੇਜ਼ਸ ਅਤੇ ਵੀਡੀਓ ਨੂੰ ਗਰੁੱਪ ਕਨਵਰਸੇਸ਼ਨ ਦੇ ਸੈਂਟਰ ''ਚ ਲਿਆਂਦਾ ਜਾਵੇਗਾ। ਇਸ ਐਪ ਦੇ ਇਨ-ਬਿਲਟ ਇੰਟਰਗ੍ਰੇਸ਼ਨ ਨਾਲ ਗੂਗਲ ਦੇ ਕਿਸੇ ਵੀ ਪ੍ਰੋਡਕਟ ਜਿਵੇਂ ਕਿ ਗੂਗਲ ਸਰਚ, ਯੂਟਿਊਬ ਅਤੇ ਕ੍ਰੋਮ ਨੂੰ ਸਪੇਸਜ਼ ਲਈ ਐਡ ਕੀਤਾ ਜਾ ਸਕਦਾ ਹੈ। ਉਦਾਹਰਣ ਦੇ ਤੌਰ ''ਤੇ ਜਦੋਂ ਤੁਸੀਂ ਕਿਸੇ ਫ੍ਰੈਂਡ ਨਾਲ ਕਿਸੇ ਮਨਪਸੰਦ ਯੂਟਿਊਬ ਵੀਡੀਓ ਜਾਂ ਕਿਸੇ ਮਸ਼ਹੂਰ ਆਰਟੀਕਲ ''ਤੇ ਗੱਲਬਾਤ ਕਰਨ ਲਈ ਸਪੇਸਜ਼ ਐਪ ''ਚ ਐਡ ਕਰ ਕੇ, ਉਨ੍ਹਾਂ ਨੂੰ ਇਨਵਾਈਟ ਕਰ ਸਕਦੇ ਹੋ। ਸਪੇਸਜ਼ ਐਪ ਨੂੰ ਐਂਡ੍ਰਾਇਡ, ਆਈ.ਓ.ਐੱਸ., ਡੈਸਕਟਾਪ ਅਤੇ ਮੋਬਾਇਲ ਵੈੱਬ ''ਤੇ ਸਾਰੇ ਜੀਮੇਲ ਅਕਾਊਂਟ ਲਈ ਲਾਂਚ ਕੀਤਾ ਜਾ ਰਿਹਾ ਹੈ।