ਗੀਗਾਪਿਕਸਲ ਈਮੇਜ ਨੂੰ ਕੈਪਚਰ ਕਰ ਸਕਦਾ ਹੈ ਗੂਗਲ ਦਾ ਨਵਾਂ "Art Camera" (ਵੀਡੀਓ)

Wednesday, May 18, 2016 - 03:36 PM (IST)

ਜਲੰਧਰ-ਅਕਸਰ ਦੇਖਿਆ ਜਾਂਦਾ ਹੈ ਕਿ ਜਦੋਂ ਕਦੇ ਕਿਸੇ ਮਿਊਜ਼ਿਅਮ ''ਚ ਜਾਓ ਤਾਂ ਕਲਾਕਾਰੀ ਦੇਖਣ ਲਈ ਅਸੀਂ ਕਿਸੇ ਚੀਜ਼ ਨੂੰ ਹੱਥ ਲਗਾ ਕੇ ਦੇਖਣਾ ਚਾਹੁੰਦੇ ਹਾਂ ਤਾਂ ਇਸ ਗੱਲ ਤੋਂ ਮਨ੍ਹਾ ਕੀਤਾ ਜਾਂਦਾ ਹੈ ਅਤੇ ਸਾਨੂੰ ਦੂਰ ਤੋਂ ਹੀ ਦੇਖ ਕੇ ਅੰਦਾਜ਼ਾ ਲਗਾਉਣਾ ਪੈਂਦਾ ਹੈ ਕਿ ਕਿਸੇ ਤਸਵੀਰ ''ਚ ਕਿਸ ਤਰ੍ਹਾਂ ਦੀ ਕਲਾਕਾਰੀ ਕੀਤੀ ਗਈ ਹੈ। ਇਸ ਮੁਸ਼ਕਿਲ ਦਾ ਹੱਲ ਗੂਗਲ ਵੱਲੋਂ ਕੱਢ ਲਿਆ ਗਿਆ ਹੈ। ਗੂਗਲ ਵੱਲੋਂ ਇਕ ਆਰਟ ਕੈਮਰਾ ਪੇਸ਼ ਕੀਤਾ ਜਾ ਰਿਹਾ ਹੈ। ਇੰਟਰਨੈਸ਼ਨਲ ਮਿਊਜ਼ਿਅਮ ਡੇਅ (18 ਮਈ) ਨੂੰ ਮਨਾਉਣ ਲਈ ਗੂਗਲ ਕਲਚਰਲ ਇੰਸਟੀਚਿਊਟ ਅਲਟ੍ਰਾਹਾਈ-ਰੈਜ਼ੁਲੇਸ਼ਨ ਕੈਮਰਿਆਂ ਦੀ ਪੇਸ਼ਕਸ਼ ਕਰ ਰਿਹਾ ਹੈ ਜੋ ਕਿ ਦੁਨੀਆਂ ਦੇ ਕਈ ਮਿਊਜ਼ਿਅਮਜ਼ ਦੀਆਂ ਫੋਟੋਆਂ ਨੂੰ ਗੀਗਾਪਿਕਸਲ ਕੁਆਲਿਟੀ ਨਾਲ ਕੈਪਚਰ ਕਰ ਸਕਦਾ ਹੈ। 
 
ਇਕ ਗੀਗਾਪਿਕਸਲ ਈਮੇਜ (ਜੋ ਕਿ ਇਕ ਡਿਜ਼ੀਟਲ ਈਮੇਜ ਹੁੰਦੀ ਹੈ ਜਿਸ ''ਚ 1 ਬਿਲੀਅਨ ਪਿਕਸਲ ਹੁੰਦੇ ਹਨ) ਕੋਈ ਨਵੀਂ ਗੱਲ ਨਹੀਂ ਹੈ ਅਤੇ ਗੂਗਲ ਅੱਜ ਤੋਂ ਪਹਿਲਾਂ 200 ਗੀਗਾਪਿਕਸਲ ਤੱਕ ਦੀਆਂ ਈਮੇਜਜ਼ ਨੂੰ ਸ਼ੇਅਰ ਕਰ ਚੁੱਕੀ ਹੈ। ਇਸ ਆਰਟ ਕੈਮਰੇ ਦੀ ਖਾਸ ਗੱਲ ਇਹ ਹੈ ਕਿ ਇਹ ਗੀਗਾਪਿਕਸਲ ਈਮੇਜਜ਼ ਨੂੰ ਕੈਪਚਰ ਕਰਨਾ ਆਸਾਨ ਅਤੇ ਤੇਜ਼ ਬਣਾ ਦਵੇਗਾ। ਇਸ ਆਰਟ ਕੈਮਰੇ ''ਚ ਇਕ ਲੇਜ਼ਰ ਅਤੇ ਸੋਨਾਰ ਦੀ ਵਰਤੋਂ ਕੀਤੀ ਗਈ ਹੈ ਤਾਂ ਕਿ ਪੇਟਿੰਗ ਦੀ ਈਮੇਜ ਨੂੰ ਹੋਰ ਵੀ ਨੇੜੇ ਤੋਂ ਦੇਖਿਆ ਜਾ ਸਕੇ। ਇਸ ਕੈਮਰੇ ਦੀ ਮਦਦ ਨਾਲ ਤੁਸੀਂ ਆਨਲਾਈਨ ਹੀ ਈਮੇਜ ਨੂੰ ਨੇੜੇ ਅਤੇ ਜ਼ੂਮ ਕਰ ਕੇ ਦੇਖ ਸਕਦੇ ਹੋ। ਗੂਗਲ ਵੱਲੋਂ ਹਾਲ ਹੀ ''ਚ 1,000 ਆਰਟਵਰਕ ਨੂੰ ਪੇਸ਼ ਕੀਤਾ ਗਿਆ ਹੈ ਜਿਸ ''ਚ ਰੈੱਮਬ੍ਰਾਂਟ ਅਤੇ ਪਿਸਾਰੋ ਦੀਆਂ ਪੇਟਿੰਗਜ਼ ਵੀ ਸ਼ਾਮਿਲ ਹਨ। ਤੁਸੀਂ ਇਨ੍ਹਾਂ ਪੇਟਿੰਗਜ਼ ਦੇ ਇਕ-ਇਕ ਬਰੱਸ਼ ਸਟ੍ਰਾਕ ਦੀ ਕਲਾਕਾਰੀ ਨੂੰ ਗੂਗਲ ਆਰਟ ਕੈਮਰਾ ਪੋਰਟਲ ''ਤੇ ਦੇਖ ਸਕਦੇ ਹੋ। ਗੂਗਲ ਦੇ ਇਸ ਆਰਟ ਕੈਮਰਾ ਦੀ ਕੁਆਲਿਟੀ ਨੂੰ ਉੱਪਰ ਦਿੱਤੀ ਵੀਡੀਓ ''ਚ ਦੇਖ ਸਕਦੇ ਹੋ।

Related News