ਗੂਗਲ ਨੇ ਆਪਣੇ ਪ੍ਰਸਨਲ ਅਸਿਸਟੈਂਟ ''ਚ ਕੀਤੇ ਬਦਲਾਅ
Wednesday, Sep 21, 2016 - 04:57 PM (IST)

ਜਲੰਧਰ : ਗੂਗਲ ਬਹੁਤ ਜਲਦ ਐਂਡ੍ਰਾਇਡ ਓ. ਐੱਸ. ''ਚ ਪ੍ਰੋਵਾਈਡ ਕਰਵਾਏ ਜਾ ਰਹੇ ਫੀਚਰ ''ਨਾਓ ਆਨ ਟੈਪ'' ਦਾ ਨਾਂ ਬਦਲਣ ਦੀ ਗੱਲ ਕਹੀ ਹੈ। ਇਹ ਜਾਣਕਾਰੀ 9ਟੂ5 ਗੂਗਲ ਵੱਲੋਂ ਪ੍ਰੋਵਾਈਡ ਕਰਵਾਈ ਗਈ ਹੈ। ਇਸ ਨੂੰ ਬਦਲ ਕੇ ਹੁਣ ''ਸਕ੍ਰੀਨ ਸਰਚ'' ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ''ਨਾਓ ਕਾਰਡਜ਼'' ਨੂੰ ਬਦਲ ਕੇ ਫੀਡਜ਼ ਦਾ ਹਿੱਸਾ ਬਣਾ ਦਿੱਤਾ ਗਿਆ ਹੈ। ਯੂਜ਼ਰਜ਼ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਐਪ ''ਚ ਥੋੜੀ ਸਿੰਪਲੀਸਿਟੀ ਆਵੇਗੀ। ਇਹ ਬਦਲਾਅ ਅਜੇ ਬੀਟਾ ਵਰਜ਼ਨ ''ਚ ਕੀਤੇ ਗਏ ਹਨ ਤੇ ਇਸ ਤੋਂ ਇਲਾਵਾ ਜੋ ਨਵਾਂ ਫੀਚਰ ਐਡ ਕੀਤਾ ਗਿਆ ਹੈ ਉਸ ਅਨੁਸਾਰ ਐਪ ''ਚ ਹੀ ਤੁਸੀਂ ਸ਼ਾਰਟਕਟ ਐਡ ਤਕ ਸਕੋਗੇ। ਹਾਲਾਂਕਿ ਇਹ ਕੋਈ ਐਕਸਾਈਟਿੰਗ ਬਦਲਾਅ ਨਹੀਂ ਹੈ ਪਰ ਐਂਡ੍ਰਾਇਡ ਦੇ ਪ੍ਰਸਨਲ ਅਸਿਸਟੈਂਟ ''ਚ ਹੋ ਰਹੀ ਡਿਵੈੱਲਪਮੈਂਟ ਤੇ ਛੋਟੇ-ਛੋਟੇ ਬਦਲਾਅ ਇਕ ਵਧੀਆ ਐਫਰਟ ਹੈ।