ਗੂਗਲ ਦਾ 18 ਵਾਟ US2-3C ਪਾਵਰ ਅਡਾਪਟਰ ਆਨਲਾਈਨ ਹੋਇਆ ਉਪਲੱਬਧ
Sunday, Oct 09, 2016 - 04:52 PM (IST)

ਜਲੰਧਰ- ਗੂਗਲ ਨੇ ਪਿਕਸਲ ਸਮਾਰਟਫੋਨਜ਼ ਲਾਂਚ ਕਰਨ ਤੋਂ ਇਲਾਵਾ ਪਾਵਰ ਅਡਾਪਟਰ ਵੀ ਲਾਂਚ ਕੀਤਾ ਹੈ ਜੋ ਪਿਕਸਲ ਸਮਾਰਟਫੋਨਜ਼ ਦੇ ਨਾਲ ਆਏਗਾ। ਇਹ ਅਡਾਪਟਰ ਨੈਕਸਸ 6ਪੀ ਅਤੇ 5ਐਕਸ ਦੇ ਨਾਲ ਆਉਣ ਵਾਲੇ ਚਾਰਜਰ ਸਟੈਂਡਰਡ ਯੂ.ਐੱਸ.ਬੀ. ਚਾਰਜਿੰਗ ਅਤੇ ਜ਼ਿਆਦਾਤਰ 5ਸੀ 3ਏ ਦੀ ਡਿਲੀਵਰੀ ਦਿੰਦਾ ਹੈ ਪਰ ਨਵਾਂ ਚਾਰਜਰ ਯੂ.ਐੱਸ.ਬੀ. ਪਾਵਰ ਡਿਲੀਵਰੀ ਪ੍ਰੋਟੋਕਾਲ ਨੂੰ ਸਪੋਰਟ ਕਰਦਾ ਹੈ। ਇਸ ਦੀ ਮਦਦ ਨਾਲ 100 ਵਾਟ ਪਾਵਰ ਨੂੰ ਟ੍ਰਾਂਸਫਰ ਕੀਤਾ ਜਾ ਸਕਦਾ ਹੈ।
ਇਹ ਚਾਰਜਰ ਹੋਰ ਡਿਵਾਈਸਿਸ ਨੂੰ ਵੀ ਚਾਰਜ ਕਰ ਸਕੇਗਾ ਜਿਸ ਵਿਚ ਪਿਛਲੇ ਸਾਲ ਲਾਂਚ ਹੋਏ ਨੈਕਸਸ ਡਿਵਾਈਸਿਸ ਸ਼ਾਮਲ ਹਨ ਪਰ ਇਹ ਯੂ.ਐੱਸ.ਬੀ. ਪੀ.ਡੀ. ਡਿਵਾਈਸਿਸ ਦੇ ਨਾਲ ਹੀ ਵਧੀਆ ਤਰੀਕੇ ਨਾਲ ਕੰਮ ਕਰ ਸਕਦਾ ਹੈ ਜਿਵੇਂ ਕਿ ਨਵੇਂ ਪਿਕਸਲ ਸਮਾਰਟਫੋਨਜ਼। ਗੂਗਲ ਦੇ ਇਸ 18 ਵਾਟ ਵਾਲੇ ਯੂ.ਐੱਸ.ਬੀ.-ਸੀ ਪਾਵਰ ਅਡਾਪਟਰ ਦੀ ਕੀਮਤ 35 ਡਾਲਰ (ਕਰੀਬ 2,330 ਰੁਪਏ) ਹੈ ਅਤੇ ਇਹ ਆਨਲਾਈਨ ਸਟੋਰਜ਼ ''ਤੇ ਉਪਲੱਬਧ ਹੈ।