ਇਹ 25 ਐਪ ਤੁਹਾਡੇ ਫੋਨ ਲਈ ਹਨ ਖ਼ਤਰਨਾਕ; ਪਾਸਵਰਡ ਹੋ ਸਕਦੈ ਲੀਕ

07/05/2020 1:08:05 PM

ਨਵੀਂ ਦਿੱਲੀ— ਗੂਗਲ ਨੇ ਆਪਣੇ ਪਲੇ ਸਟੋਰ ਤੋਂ 25 ਐਪਸ ਹਟਾ ਦਿੱਤੇ ਹਨ। ਗੂਗਲ ਨੇ ਸਾਈਬਰ ਸਕਿਓਰਿਟੀ ਫਰਮ ਐਵੀਨਾ ਦੀ ਚਿਤਾਵਨੀ ਤੋਂ ਬਾਅਦ ਇਹ ਕਦਮ ਚੁੱਕਿਆ ਹੈ, ਜਿਸ 'ਚ ਦੱਸਿਆ ਗਿਆ ਸੀ ਕਿ ਇਨ੍ਹਾਂ ਐਪਸ 'ਚ ਮਾਲਵੇਅਰ ਹਨ। ਇਹ ਐਪਸ ਮਾਲਵੇਅਰ ਜ਼ਰੀਏ ਗਾਹਕਾਂ ਦੇ ਫੇਸਬੁੱਕ ਲੌਗਇਨ ਵੇਰਵਿਆਂ ਦੇ ਰਿਕਾਰਡ ਰੱਖ ਰਹੇ ਸਨ, ਜਦੋਂ ਉਹ ਫੋਨ ਰਾਹੀਂ ਫੇਸਬੁੱਕ 'ਤੇ ਲੌਗਇਨ ਕਰਦੇ ਸਨ।

ਇਨ੍ਹਾਂ ਐਪਸ 'ਚ ਕਈ ਮਸ਼ਹੂਰ ਐਪਸ ਵੀ ਮੌਜੂਦ ਹਨ, ਜਿਨ੍ਹਾਂ 'ਚ ਫਾਈਲ ਮੈਨੇਜਰ, ਫਲੈਸ਼ ਲਾਈਟ, ਵਾਲਪੇਪਰ ਮੈਨੇਜਮੈਂਟ, ਸਕ੍ਰੀਨਸ਼ਾਟ ਐਡੀਟਰ ਤੇ ਮੌਸਮ ਐਪ ਸ਼ਾਮਲ ਹਨ। ਆਓ ਜਾਣਦੇ ਹਾਂ ਉਨ੍ਹਾਂ 25 ਐਪਸ ਬਾਰੇ ਜਿਨ੍ਹਾਂ ਨੂੰ ਲੈ ਕੇ ਸਾਈਬਰ ਸਕਿਓਰਿਟੀ ਫਰਮ ਨੇ ਚਿਤਾਵਨੀ ਦਿੱਤੀ ਹੈ ਅਤੇ ਤੁਰੰਤ ਡਿਲੀਟ ਕਰਨ ਦੀ ਸਲਾਹ ਦਿੱਤੀ ਹੈ।

>>Super Wallpapers Flashlight (ਤਕਰੀਬਨ 5 ਲੱਖ ਡਾਊਨਲੋਡ)
>>Padenatef (ਤਕਰੀਬਨ 5 ਲੱਖ ਡਾਊਨਲੋਡ)
>>Wallpaper Level (1 ਲੱਖ ਤੋਂ ਵੱਧ ਡਾਊਨਲੋਡ)
>>Contour level wallpaper -
>>Iplayer और iwallpaper -
>>Video maker -
>>Color Wallpapers -
>>Pedometer -
>>Powerful Flashlight -
>>Super Bright Flashlight -
>>Super Flashlight -
>>Solitaire game -
>>Accurate scanning of QR code (ਤਕਰੀਬਨ 50 ਹਜ਼ਾਰ ਡਾਊਨਲੋਡ)
>>Classic card game (50 ਹਜ਼ਾਰ ਤੋਂ ਵੱਧ ਡਾਊਨਲੋਡ)
>>Junk file cleaning -
>>Synthetic Z  -


>>File Manager (50 ਹਜ਼ਾਰ ਤੋਂ ਵੱਧ ਡਾਊਨਲੋਡ)
>>Composite Z -
>>Screenshot capture (10 ਹਜ਼ਾਰ ਤੋਂ ਵੱਧ ਡਾਊਨਲੋਡ)
>>Daily Horoscope Wallpapers -
>>Wuxia Reader -
>>Plus Weather -
>>Anime Live Wallpaper (ਤਕਰੀਬਨ 100 ਡਾਊਨਲੋਡ)
>>iHealth step counter
>>Com.tyapp.fiction.


Sanjeev

Content Editor

Related News