ਗੂਗਲ ਪਲੇਅ ਸਟੋਰ ਨੂੰ ਝਟਕਾ ਦੇਣ ਦੀ ਤਿਆਰੀ ''ਚ ਇਹ ਸਮਾਰਟਫੋਨ ਕੰਪਨੀਆਂ

02/07/2020 7:46:20 PM

ਗੈਜੇਟ ਡੈਸਕ—ਚੀਨ ਦੀਆਂ ਕੰਪਨੀਆਂ ਗੂਗਲ ਨੂੰ ਵੱਡਾ ਝਟਕਾ ਦੇ ਸਕਦੀਆਂ ਹਨ। ਇਹ ਝਟਕਾ ਗੂਗਲ ਪਲੇਅ ਸਟੋਰ ਨੂੰ ਲੱਗ ਸਕਦਾ ਹੈ। ਫਿਲਹਾਲ, ਗੂਗਲ ਪਲੇਅ ਸਟੋਰ ਐਂਡ੍ਰਾਇਡ ਯੂਜ਼ਰਸ ਦੇ ਲਈ ਸਭ ਤੋਂ ਮਸ਼ਹੂਰ ਪਲੇਅ ਸਟੋਰ ਹੈ। ਪਰ ਸ਼ਾਓਮੀ,ਓਪੋ, ਵੀਵੋ ਅਤੇ ਹੁਵਾਵੇਈ ਵਰਗੀ ਸਮਾਰਟਫੋਨ ਦਿੱਗਜ ਇਸ ਨੂੰ ਬਦਲਣਾ ਚਾਹੁੰਦੀਆਂ ਹਨ। ਰਾਇਟਰਸ ਦੀ ਰਿਪੋਰਟ ਮੁਤਾਬਕ ਚਾਰੋ ਕੰਪਨੀਆਂ ਨੇ ਇਕ ਅਜਿਹੇ ਪਲੇਟਫਾਰਮ 'ਤੇ ਕੰਮ ਕਰਨ ਲਈ ਹੱਥ ਮਿਲਾਇਆ ਹੈ ਜੋ ਕਿ ਚੀਨ ਦੇ ਬਾਹਰ ਦੇ ਡਿਵੈੱਲਪਰਸ ਨੂੰ ਇਕੱਠੇ ਸਾਰੇ ਸਬੰਧਿਤ ਐਪ ਸਟੋਰ 'ਚ ਆਪਣੀਆਂ ਐਪਸ ਡਾਊਨਲੋਡ ਕਰਨ ਦੀ ਸਹੂਲਤ ਦੇਵੇਗਾ। ਇਸ ਕਦਮ ਦੇ ਬਾਰੇ 'ਚ ਐਨਾਲਿਟਸਾਂ ਦਾ ਕਹਿਣਾ ਹੈ ਕਿ ਇਹ ਗੂਗਲ ਪਲੇਅ ਸਟੋਰ ਦੇ ਦਬਦਬੇ ਨੂੰ ਚੁਣੌਤੀ ਦੇਵੇਗਾ।

ਟੋਟਲ ਸਮਾਰਟਫੋਨ ਸ਼ਿਪਮੈਂਟ 'ਚ 40 ਫੀਸਦੀ ਹਿੱਸੇਦਾਰੀ
ਚਾਰੋ ਕੰਪਨੀਆਂ, ਗਲੋਬਲ ਡਿਵੈੱਲਪਰਸ ਸਰਵਿਸ ਅਲਾਇੰਸ (GDSA) ਤਹਿਤ ਇਕਜੁਟ ਹੋਈਆਂ ਹਨ। ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਮੁਤਾਬਕ ਇਹ ਪਲੇਟਫਾਰਮ ਗੇਮਸ, ਮਿਊਜ਼ਿਕ, ਮੂਵੀਜ਼ ਅਤੇ ਦੂਜੀਆਂ ਐਪਸ ਦੇ ਡਿਵੈੱਲਪਰਸ ਨੂੰ ਓਵਰਸੀਜ਼ ਮਾਰਕੀਟਸ 'ਚ ਆਪਣੀਆਂ ਐਪਸ ਪਹੁੰਚਾਉਣ 'ਚ ਮਦਦ ਕਰੇਗਾ। ਰਾਇਟਰਸ ਦੀ ਰਿਪੋਰਟ 'ਚ ਸੂਤਰਾਂ ਦੇ ਹਵਾਲੇ ਵੱਲੋਂ ਦੱਸਿਆ ਗਿਆ ਹੈ ਕਿ ਗਲੋਬਲ ਡਿਵੈੱਲਪਰਸ ਸਰਵਿਸ ਅਲਾਇੰਸ ਨੂੰ ਮਾਰਚ 'ਚ ਲਾਂਚ ਕਰਨ ਦਾ ਪਲਾਨ ਹੈ। ਹਾਲਾਂਕਿ, ਅਜੇ ਇਹ ਸਪਸ਼ੱਟ ਨਹੀਂ ਹੈ ਕਿ ਚੀਨ 'ਚ ਕੋਰੋਨਾ ਵਾਇਰਸ ਦੇ ਫੈਲਣ ਕਾਰਨ ਕਿੰਨਾ ਅਸਰ ਹੋਵੇਗਾ। ਓਪੋ,ਵੀਵੋ, ਸ਼ਾਓਮੀ ਅਤੇ ਹੁਵਾਵੇਈ ਦੀ 2019 ਦੀ ਚੌਥੀ ਤਿਮਾਹੀ 'ਚ ਟੋਟਲ ਸਮਾਰਟਫੋਨ ਸ਼ਿਪਮੈਂਟ 'ਚ 40 ਫੀਸਦੀ ਹਿੱਸੇਦਾਰੀ ਰਹੀ। ਅਜਿਹੇ 'ਚ ਜੇਕਰ ਇਹ ਕੰਪਨੀਆਂ ਕਿਸੇ ਯੂਨੀਫਾਇਡ ਪਲੇਟਫਾਰਮ ਨਾਲ ਆਉਂਦੀ ਹੈ ਜਿਸ ਨਾਲ ਉਨ੍ਹਾਂ ਦੇ ਇੰਡੀਵਿਜ਼ੁਅਲ ਐਪਸ ਸਟੋਰਸ ਤਕ ਐਕਸੈੱਸ ਮਿਲ ਸਕੇ ਤਾਂ ਨਿਸ਼ਚਿਤ ਰੂਪ ਨਾਲ ਇਹ ਨਵੇਂ ਡਿਵੈੱਲਪਰਸ ਨੂੰ ਲੁਭਾ ਸਕਦੀ ਹੈ।

ਗੂਗਲ ਪਲੇਅ ਸਟੋਰ 'ਚ ਕਰੀਬ 30 ਲੱਖ ਐਪਸ
Statista ਮੁਤਾਬਕ ਦਸੰਬਰ 2019 'ਚ ਗੂਗਲ ਪਲੇਅ ਸਟੋਰ 'ਚ ਕਰੀਬ 30 ਲੱਖ ਐਪਸ ਸਨ। ਪ੍ਰੋਟੋਟਾਈਪ ਵੈੱਬਸਾਈਟ 'ਚ ਕਿਹਾ ਗਿਆ ਹੈ ਕਿ ਪਲੇਟਫਾਰਮ ਭਾਰਤ, ਇੰਡੋਨੇਸ਼ੀਆ ਅਤੇ ਰੂਸ ਸਮੇਤ 9 ਰੀਜਨਸ ਨੂੰ ਸ਼ੁਰੂਆਤ 'ਚ ਕਵਰ ਕਰੇਗਾ। ਓਪੋ ਅਤੇ ਵੀਓ ਦੋਵਾਂ 'ਤੇ ਚੀਨ ਦੀ ਮੈਨਿਊਫੈਕਚਰਿੰਗ BBK ਇਲੈਕਟ੍ਰਾਨਿਕਸ ਦਾ ਮਾਲਿਕਾਨਾ ਹਕ ਹੈ। ਓਪੋ, ਵੀਵੋ ਅਤੇ ਸ਼ਾਓਮੀ ਨੇ ਕਨਫਰਮ ਕੀਤਾ ਹੈ ਕਿ ਉਨ੍ਹਾਂ ਨੇ ਇਕੱਠੇ ਆਪਣੇ ਸਟੋਰਸ 'ਚ ਐਪਸ ਡਾਊਨਲੋਡ ਕਰਨ ਲਈ ਸੰਯੁਕਤ ਰੂਪ ਨਾਲ ਗਲੋਬਲ ਡਿਵੈੱਲਪਰ ਸਰਵਿਸ ਅਲਾਇੰਸ (GDSA) ਡਿਵੈੱਲਪ ਕੀਤਾ ਹੈ। ਸ਼ਾਓਮੀ ਦੇ ਬੁਲਾਰੇ ਨੇ ਕਿਹਾ ਕਿ ਅਲਾਇੰਸ ਦਾ ਮਕਸਦ ਗੂਗਲ ਨੂੰ ਚੈਲੰਜ ਕਰਨਾ ਨਹੀਂ ਹੈ। ਗੂਗਲ ਦੀ ਸਰਵਿਸੇਜ ਚੀਨ 'ਚ ਬੈਨ ਹਨ। ਸੈਂਸਰ ਟਾਵਰ ਦੇ ਐਨਾਲਿਸਟ ਕੈਟ ਵਿਲੀਯਮਸ ਨੇ ਕਿਹਾ ਕਿ ਗੂਗਲ ਨੇ 2019 'ਚ Play Store ਤੋਂ ਦੁਨੀਆ ਭਰ 'ਚ ਕਰੀਬ 8.8 ਅਰਬ ਡਾਲਰ ਦੀ ਕਮਾਈ ਕੀਤੀ ਹੈ। ਇਸ ਤੋਂ ਇਲਾਵਾ ਗੂਗਲ ਆਪਣੇ ਪਲੇਅ ਸਟੋਰ 'ਤੇ ਮੂਵੀਜ਼, ਬੁਕਸ ਅਤੇ ਐਪਸ ਵੀ ਵੇਚਦਾ ਹੈ ਜਿਸ 'ਚ ਉਹ 30 ਫੀਸਦੀ ਦੀ ਕਮੀਸ਼ਨ ਲੈਂਦਾ ਹੈ।


Karan Kumar

Content Editor

Related News