ਗੂਗਲ ਨੇ ਪਲੇਅ ਸਟੋਰ ਤੋਂ ਹਟਾਏ 11 ‘ਖ਼ਤਰਨਾਕ’ ਐਪਸ, ਯੂਜ਼ਰਸ ਨੂੰ ਲਗਾ ਰਹੇ ਸਨ ਚੂਨਾ

07/10/2020 12:43:24 PM

ਗੈਜੇਟ ਡੈਸਕ– ਗੂਗਲ ਨੇ ਪਲੇਅ ਸਟੋਰ ਤੋਂ 11 ਮੋਬਾਇਲ ਐਪਸ ਨੂੰ ਹਟਾ ਦਿੱਤਾ ਹੈ ਜੋ ਯੂਜ਼ਰਸ ਨੂੰ ਚੂਨਾ ਲਗਾਉਣ ਦਾ ਕੰ ਕਰਦੇ ਸਨ। ਇਹ ਸਾਰੇ ਐਪਸ ਨਾਮੀ ਮਾਲਵੇਅਰ ਜੋਕਰ ਨਾਲ ਇਨਫੈਕਟਿਡ ਸਨ ਅਤੇ ਗੂਗਲ ਇਨ੍ਹਾਂ ਨੂੰ ਸਾਲ 2017 ਤੋਂ ਟ੍ਰੈਕ ਕਰ ਰਹੀ ਸੀ। ‘ਚੈੱਕ ਪੁਆਇੰਟ’ ਦੇ ਖੋਜੀਾਂ ਮੁਤਾਬਕ, ਜੋਕਰ ਮਾਲਵੇਅਰ ਇਨ੍ਹਾਂ ਐਪਸ ’ਚ ਇਕ ਨਵੇਂ ਰੂਪ ਨਾਲ ਮੌਜੂਦ ਸੀ। ਹੈਕਰ ਇਨ੍ਹਾਂ ਐਪਸ ਰਾਹੀਂ ਬਿਨ੍ਹਾਂ ਯੂਜ਼ਰਸ ਦੀ ਮਨਜ਼ੂਰੀ ਦੇ ਹੀ ਉਨ੍ਹਾਂ ਨੂੰ ਪ੍ਰੀਮੀਅਮ ਸੇਵਾਵਾਂ ਲਈ ਸਬਸਕ੍ਰਾਈਬ ਕਰਵਾ ਦਿੰਦੇ ਹਨ। 

ਰਿਪੋਰਟ ਮੁਤਾਬਕ, ਇਹ ਐਪਸ ਇੰਨੇ ਲੰਬੇ ਸਮੇਂ ਤੋਂ ਗੂਗਲ ਦੀ ਪਲੇਅ ਪ੍ਰੋਟੈਕਸ਼ਨ ਦੀਆਂ ਨਜ਼ਰਾਂ ਤੋਂ ਬਚਦੇ ਰਹੇ ਹਨ। ਹਾਲਾਂਕਿ, ਗੂਗਲ ਨੇ ਹੁਣ ਇਨ੍ਹਾਂ ਨੂੰ ਪਲੇਅ ਸਟੋਰ ਤੋਂ ਹਟਾ ਦਿੱਤਾ ਹੈ। ਅਜਿਹੇ ’ਚ ਯੂਜ਼ਰਸ ਨੂੰ ਵੀ ਇਨ੍ਹਾਂ ਐਪਸ ਨੂੰ ਤੁਰੰਤ ਡਿਲੀਟ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਦੱਸ ਦੇਈਏ ਕਿ ਇਸ ਸਾਲ ਦੀ ਸ਼ੁਰੂਆਤ ’ਚ ਗੂਗਲ ਨੇ 1700 ਐਪਸ ਦੀ ਇਕ ਲਿਸਟ ਜਾਰੀ ਕੀਤੀ ਸੀ ਅਤੇ ਉਨ੍ਹਾਂ ਨੂੰ ਪਲੇਅ ਸਟੋਰ ਤੋਂ ਹਟਾ ਦਿੱਤਾ ਗਿਆ ਸੀ। ਉਨ੍ਹਾਂ ਐਪਸ ’ਚ ਵੀ ਜੋਕਰ ਮਾਲਵੇਅਰ ਪਾਇਆ ਗਿਆ ਸੀ। 

ਆਪਣੇ ਡਿਵਾਈਸ ਨੂੰ ਇੰਝ ਰੱਖੋ ਸੁਰੱਖਿਅਤ
- ਸ਼ੱਕੀ ਐਪਸ ਨੂੰ ਆਪਣੇ ਸਮਾਰਟਫੋਨ ’ਚੋਂ ਤੁਰੰਤ ਅਨਇੰਸਟਾਲ ਕਰ ਦਿਓ।
- ਆਪਣੇ ਡੈਬਿਟ ਅਤੇ ਮੋਬਾਇਲ ਬਿੱਲ ਦੀ ਜਾਂਚ ਕਰੋ ਕਿ ਕਿਤੇ ਬਿਨ੍ਹਾਂ ਮਨਜ਼ੂਰੀ ਦੇ ਕੋਈ ਸਬਸਕ੍ਰਿਪਸ਼ਨ ਤਾਂ ਨਹੀਂ ਕਰ ਲਿਆ ਗਿਆ। 
- ਆਪਣੇ ਫੋਨ ’ਚ ਭਰੋਸੇਮੰਦ ਸਕਿਓਰਿਟੀ ਐਪ ਜ਼ਰੂਰ ਰੱਖੋ। 

11 ਐਪਸ ਦੀ ਪੂਰੀ ਲਿਸਟ
ਇਥੇ ਅਸੀਂ ਤੁਹਾਡੇ ਲਈ ਉਨ੍ਹਾਂ ਐਪਸ ਦੀ ਲਿਸਟ ਲੈ ਕੇ ਆਏ ਹਾਂ। ਜੇਕਰ ਤੁਹਾਡੇ ਫੋਨ ’ਚ ਇਨ੍ਹਾਂ ’ਚੋਂ ਕੋਈ ਵੀ ਐਪ ਇੰਸਟਾਲ ਹੈ ਤਾਂ ਤੁਰੰਤ ਉਸ ਨੂੰ ਡਿਲੀਟ ਕਰ ਦਿਓ।
com.imagecompress.android 
com.contact.withme.texts 
com.hmvoice.friendsms 
com.relax.relaxation.androidsms 
com.cheery.message.sendsms (ਦੋ ਵੱਖ-ਵੱਖ ਰੂਪ) 
com.peason.lovinglovemessage 
com.file.recovefiles 
com.LPlocker.lockapps 
com.remindme.alram 
com.training.memorygame 


Rakesh

Content Editor

Related News