ਗੂਗਲ ਨੇ ਪਲੇਅ ਸਟੋਰ ਤੋਂ ਹਟਾਏ 13 ਖ਼ਤਰਨਾਕ Apps, ਫੋਨ ’ਚੋਂ ਵੀ ਤੁਰੰਤ ਕਰੋ ਡਿਲੀਟ

Thursday, Aug 04, 2022 - 05:06 PM (IST)

ਗੂਗਲ ਨੇ ਪਲੇਅ ਸਟੋਰ ਤੋਂ ਹਟਾਏ 13 ਖ਼ਤਰਨਾਕ Apps, ਫੋਨ ’ਚੋਂ ਵੀ ਤੁਰੰਤ ਕਰੋ ਡਿਲੀਟ

ਗੈਜੇਟ ਡੈਸਕ– ਗੂਗਲ ਪਲੇਅ ਸਟੋਰ ’ਤੇ ਐਪ ਨੂੰ ਲਿਸਟ ਕਰਨ ਤੋਂ ਪਹਿਲਾਂ ਉਸ ਨੂੰ ਕਈ ਸਕਿਓਰਿਟੀ ਪ੍ਰੋਸੈਸ ’ਚੋਂ ਗੁਜ਼ਰਨਾ ਹੁੰਦਾ ਹੈ ਪਰ ਇਸਦੇ ਬਾਵਜੂਦ ਵੀ ਕਈ ਵਾਰ ਖ਼ਤਰਨਾਕ ਐਪਸ ਗੂਗਲ ਪਲੇਅ ਸਟੋਰ ’ਤੇ ਲਿਸਟ ਹੋ ਜਾਂਦੇ ਹਨ। ਇਸਦਾ ਨੁਕਸਾਨ ਐਂਡਰਾਇਡ ਯੂਜ਼ਰਸ ਨੂੰ ਝੱਲਣਾ ਪੈਂਦਾ ਹੈ। ਇਕ ਵਾਰ ਫਿਰ ਅਜਿਹੀ ਹੀ ਰਿਪੋਰਟ ਸਾਹਮਣੇ ਆਈ ਹੈ। 

ਇਹ ਵੀ ਪੜ੍ਹੋ– ਐਂਡਰਾਇਡ ਫੋਨ ਲਈ ਬੇਹੱਦ ਖ਼ਤਰਨਾਕ ਹਨ ਇਹ 17 Apps, ਫੋਨ ’ਚੋਂ ਤੁਰੰਤ ਕਰੋ ਡਿਲੀਟ

McAfee ਦੀ ਇਕ ਸਕਿਓਰਿਟੀ ਟੀਮ ਨੇ ਗੂਗਲ ਪਲੇਅ ਸਟੋਰ ’ਤੇ ਮੌਜੂਦ ਕਈ ਖ਼ਤਰਨਾਕ ਐਪਸ ਨੂੰ ਰਿਪੋਰਟ ਕੀਤਾ ਹੈ। ਇਸ ਨੂੰ ਲੈ ਕੇ ਟੀਮ ਨੇ ਦਾਅਵਾ ਕੀਤਾ ਹੈ ਕਿ ਇਹ ਯੂਜ਼ਰਸ ਦੇ ਡਿਵਾਈਸ ਨੂੰ ਐਡਵਰਟਾਈਜ਼ਮੈਂਟਸ ਨਾਲ ਭਰ ਦਿੰਦੇ ਹਨ। ਇਕ ਚੰਗੀ ਗੱਲ ਇਹ ਹੈ ਕਿ ਇਨ੍ਹਾਂ 13 ਖ਼ਤਰਨਾਕ ਐਪਸ ਨੂੰ ਗੂਗਲ ਪਲੇਅ ਸਟੋਰ ਤੋਂ ਹਟਾ ਦਿੱਤਾ ਗਿਆ ਹੈ। ਇਨ੍ਹਾਂ ਬੈਨ ਐਪਸ ’ਚ ਜ਼ਿਆਦਾਤਰ ਫੋਨ ਕਲੀਨਿੰਗ ਐਪਸ ਸਨ। ਇਕ ਵਾਰ ਇੰਸਟਾਲ ਹੋਣ ਤੋਂ ਬਾਅਦ ਇਹ ਐਪਸ ਡਿਵਾਈਸ ’ਤੇ ਡਿਸਟਰਬ ਕਰਨ ਵਾਲੇ ਐਡਸ ਭੇਜਣ ਲਗਦੇ ਸਨ ਅਤੇ ਦੂਜੇ ਐਪਸ ਦੇ ਵਿੰਡੋਜ਼ ਨੂੰ ਬਲਾਕ ਕਰ ਦਿੰਦੇ ਸਨ। ਇਸ ਤੋਂ ਇਲਾਵਾ ਇਹ ਕਈ ਨੋਟੀਫਿਕੇਸ਼ਨ ਵੀ ਵਿਖਾਉਣ ਲਗਦੇ ਸਨ। ਕਈ ਵਾਰ ਇਹ ਸ਼ਾਟਰਕਟ ਕ੍ਰਿਏਟ ਕਰ ਦਿੰਦੇ ਸਨ ਅਤੇ ਵੈੱਬਸਾਈਟ ਨੂੰ ਓਪਨ ਕਰ ਦਿੰਦੇ ਸਨ। 

ਇਹ ਵੀ ਪੜ੍ਹੋ– WhatsApp ਨੇ 22 ਲੱਖ ਤੋਂ ਵੱਧ ਭਾਰਤੀ ਖਾਤਿਆਂ ’ਤੇ ਲਗਾਈ ਪਾਬੰਦੀ, ਜਾਣੋ ਕੀ ਹੈ ਵਜ੍ਹਾ

ਇੰਨਾ ਹੀ ਨਹੀਂ ਕਈ ਐਪਸ ਆਪਣੇ ਨਾਂ ਅਤੇ ਆਈਕਨ ਨੂੰ ਆਟੋਮੈਟੀਕਲੀ ਬਦਲ ਦਿੰਦੇ ਸਨ। ਇਸ ਨਾਲ ਉਨ੍ਹਾਂ ਨੂੰ ਟ੍ਰੈਕ ਕਰਕੇ ਡਿਵਾਈਸ ’ਚੋਂ ਹਟਾਉਣ ’ਚ ਮੁਸ਼ਕਿਲ ਹੁੰਦੀ ਸੀ। ਹਾਲਾਂਕਿ, ਗੂਗਲ ਨੇ ਜ਼ਿਆਦਾਤਰ ਅਜਿਹੇ ਐਪਸ ਨੂੰ ਬੈਨ ਕਰ ਦਿੱਤਾ ਹੈ ਪਰ ਕਈ ਯੂਜ਼ਰਸ ਦੇ ਫੋਨ ’ਚ ਅਜੇ ਵੀ ਇਹ ਐਪਸ ਹੋ ਸਕਦੇ ਹਨ। 

ਇਹ ਵੀ ਪੜ੍ਹੋ– WhatsApp ’ਤੇ ਮਿਲਣ ਵਾਲੇ ਹਨ ਇਹ ਕਮਾਲ ਦੇ ਫੀਚਰਜ਼, ਬਦਲ ਜਾਵੇਗਾ ਚੈਟਿੰਗ ਦਾ ਤਰੀਕਾ

ਇਹ ਹੈ ਖ਼ਤਰਨਾਕ ਐਪਸ ਦੀ ਪੂਰੀ ਲਿਸਟ

- Junk Cleaner  
- Full Clean 
- Quick Cleaner 
- Keep Clean
- Super Clean
- Cool Clean 
- Strong Clean 
- Meteor Clean
- Power Doctor 
- Fingertip Cleaner
- Windy Clean 
- EasyCleaner
- Carpet Clean

ਇਹ ਵੀ ਪੜ੍ਹੋ– BGMI ਦੇ ਪਲੇਅਰਾਂ ਨੂੰ ਵੱਡਾ ਝਟਕਾ, ਗੂਗਲ ਪਲੇਅ ਸਟੋਰ ਤੇ ਐਪਲ ਐਪ ਸਟੋਰ ਤੋਂ ਗਾਇਬ ਹੋਈ ਗੇਮ

ਜੇਕਰ ਤੁਹਾਡੇ ਫੋਨ ’ਚ ਇਨ੍ਹਾਂ ’ਚੋਂ ਕੋਈ ਐਪ ਹੈ ਤਾਂ ਉਸਨੂੰ ਤੁਰੰਤ ਡਿਲੀਟ ਕਰ ਦਿਓ। ਇਸ ਤੋਂ ਇਲਾਵਾ ਸਾਰੇ ਸੋਸ਼ਲ ਮੀਡੀਆ ਅਤੇ ਦੂਜੇ ਅਕਾਊਂਟ ਪਾਸਵਰਡ ਬਦਲ ਦਿਓ ਜਿਨ੍ਹਾਂ ਨੂੰ ਤੁਸੀਂ ਇੱਥੇ ਇਸਤੇਮਾਲ ਕੀਤਾ ਹੈ। ਕੁਝ ਸਮਾਂ ਪਹਿਲਾਂ ਸਕਿਓਰਿਟੀ ਰਿਸਰਚਰ ਦੇ ਗਰੁੱਪ ਨੇ 50 ਤੋਂ ਜ਼ਿਆਦਾ ਖ਼ਤਰਨਾਕ ਐਪਸ ਬਾਰੇ ਦੱਸਿਆ ਸੀ। ਇਹ ਐਪਸ ਮਹਿੰਗੇ ਸਬਸਕ੍ਰਿਪਸ਼ਨ ਪਲਾਨ ਨੂੰ ਬਿਨਾਂ ਯੂਜ਼ਰ ਦੀ ਜਾਣਕਾਰੀ ਦੇ ਸਬਸਕ੍ਰਾਈਬ ਕਰ ਦਿੰਦੇ ਸਨ। 

ਇਹ ਵੀ ਪੜ੍ਹੋ– ਭਾਰਤ ’ਚ ਮੁੜ ਲਾਂਚ ਹੋਇਆ Google Street View, ਇਨ੍ਹਾਂ 10 ਸ਼ਹਿਰਾਂ ’ਚ ਮਿਲੇਗੀ ਸੁਵਿਧਾ


author

Rakesh

Content Editor

Related News