ਗੂਗਲ ਨੇ ਦਿੱਤਾ ਯੂਜ਼ਰਸ ਨੂੰ ਝਟਕਾ, ਬੰਦ ਕੀਤੀ ਇਹ ਮਸ਼ਹੂਰ ਮਿਊਜ਼ਿਕ ਐਪ
Saturday, Oct 24, 2020 - 12:51 PM (IST)
ਗੈਜੇਟ ਡੈਸਕ– ਗੂਗਲ ਨੇ ਆਪਣੀ ਮਸ਼ਹੂਰ ਐਪ ਗੂਗਲ ਪਲੇਅ ਮਿਊਜ਼ਿਕ ਨੂੰ ਆਖ਼ਿਰਕਾਰ ਬੰਦ ਕਰ ਦਿੱਤਾ ਹੈ। ਜੇਕਰ ਇਹ ਐਪ ਤੁਹਾਡੇ ਸਮਾਰਟਫੋਨ ’ਚ ਮੌਜੂਦ ਵੀ ਹੈ ਤਾਂ ਵੀ ਤੁਸੀਂ ਹੁਣ ਇਸ ਦੀ ਵਰਤੋਂ ਨਹੀਂ ਕਰ ਸਕੋਗੇ ਪਰ ਇਸ ਐਪ ਨੂੰ ਓਪਨ ਕਰਨ ’ਤੇ ਹੁਣ ਤੁਹਾਨੂੰ ਯੂਟਿਊਬ ਮਿਊਜ਼ਿਕ ਦਾ ਸੁਝਾਅ ਜ਼ਰੂਰ ਮਿਲੇਗਾ। ਗੂਗਲ ਪਲੇਅ ਮਿਊਜ਼ਿਕ ਐਪ ਨੂੰ ਸਾਲ 2011 ’ਚ ਲਾਂਚ ਕੀਤਾ ਗਿਆ ਸੀ। ਹੁਣ ਇਸ ਐਪ ਦੇ ਯੂਜ਼ਰਸ ਨੂੰ ਯੂਟਿਊਬ ਮਿਊਜ਼ਿਕ ਐਪ ’ਤੇ ਸ਼ਿਫਟ ਕੀਤਾ ਜਾ ਰਿਹਾ ਹੈ। ਖ਼ਾਸ ਗੱਲ ਇਹ ਹੈ ਕਿ ਯੂਟਿਊਬ ’ਤੇ ਤੁਹਾਨੂੰ ਗੂਗਲ ਪਲੇਅ ਮਿਊਜ਼ਿਕ ਦਾ ਸਾਰਾ ਹੀ ਕੰਟੈਂਟ ਉਪਲੱਬਧ ਹੋ ਜਾਵੇਗਾ। 6,000 ਰੁਪਏ ਤਕ ਸਸਤਾ ਖ਼ਰੀਦੋ iPhone 12, ਜਾਣੋ ਕੀ ਹੈ ਆਫਰ
ਇਹ ਵੀ ਪੜ੍ਹੋ– 6,000 ਰੁਪਏ ਤਕ ਸਸਤਾ ਖ਼ਰੀਦੋ iPhone 12, ਜਾਣੋ ਕੀ ਹੈ ਆਫਰ
ਇਹ ਵੀ ਪੜ੍ਹੋ– ਹੋਂਡਾ ਦੇ 350cc ਮੋਟਰਸਾਈਕਲ ਦੀ ਡਿਲਿਵਰੀ ਭਾਰਤ ’ਚ ਸ਼ੁਰੂ, ਬੁਲੇਟ ਨਾਲ ਹੋਵੇਗਾ ਮੁਕਾਬਲਾ
ਯੂਟਿਊਬ ਮਿਊਜ਼ਿਕ ’ਤੇ ਸ਼ਿਫਟ ਹੋਣ ਤੋਂ ਬਾਅਦ ਯੂਜ਼ਰਸ ਨੂੰ ਇਸੇ ਐਪ ’ਤੇ ਗੂਗਲ ਪਲੇਅ ਮਿਊਜ਼ਿਕ ਦੀ ਪਲੇਅ ਲਿਸਟ, ਲਾਈਬ੍ਰੇਰੀ ਅਤੇ ਮਿਊਜ਼ਿਕ ਮਿਲ ਜਾਵੇਗਾ। ਅਜਿਹੇ ’ਚ ਤੁਹਾਨੂੰ ਜ਼ਿਆਦਾ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਗੂਗਲ ਪਲੇਅ ਮਿਊਜ਼ਿਕ ਨੂੰ ਹੁਣ ਕੋਈ ਅਪਡੇਟ ਨਹੀਂ ਮਿਲੇਗੀ ਅਤੇ ਦਸੰਬਰ 2020 ਤਕ ਸਾਰੇ ਯੂਜ਼ਰਸ ਨੂੰ ਯੂਟਿਊਬ ਮਿਊਜ਼ਿਕ ’ਤੇ ਸ਼ਿਫਟ ਕਰ ਦਿੱਤਾ ਜਾਵੇਗਾ।