ਗੂਗਲ ਨੇ ਬਣਾਈ ਸਾਲ 2021 ਤਕ ਦਿੱਲੀ ’ਚ ਕਲਾਊਡ ਨੈੱਟਵਰਕ ਸੁਵਿਧਾ ਬਣਾਉਣ ਦੀ ਯੋਜਨਾ

Friday, Mar 06, 2020 - 10:50 AM (IST)

ਗੂਗਲ ਨੇ ਬਣਾਈ ਸਾਲ 2021 ਤਕ ਦਿੱਲੀ ’ਚ ਕਲਾਊਡ ਨੈੱਟਵਰਕ ਸੁਵਿਧਾ ਬਣਾਉਣ ਦੀ ਯੋਜਨਾ

ਗੈਜੇਟ ਡੈਸਕ– ਸਰਚ ਇੰਜਣ ਕੰਪਨੀ ਗੂਗਲ ਨੇ ਐਲਾਨ ਕਰਦੇ ਹੋਏ ਕਿਹਾ ਹੈ ਕਿ ਉਹ 2021 ਤਕ ਦਿੱਲੀ ’ਚ ਆਪਣੀ ਇਕ ਕਲਾਊਡ ਨੈੱਟਵਰਕ ਸੁਵਿਧਾ ਵਿਕਸਿਤ ਕਰੇਗੀ। ਇਹ ਕੰਪਨੀ ਦੀ ਦੇਸ਼ ’ਚ ਦੂਜੀ ਕਲਾਊਡ ਨੈੱਟਵਰਕ ਸੁਵਿਧਾ ਹੋਵੇਗਾ। ਗੂਗਲ ਨੇ ਇਸੇ ਤਰ੍ਹਾਂ ਦਾ ਪਹਿਲਾ ਨੈੱਟਵਰਕ ਮੁੰਬਈ ’ਚ ਸਾਲ 2017 ’ਚ ਸ਼ੁਰੂ ਕੀਤਾ ਸੀ। ਕੰਪਨੀ ਨੇ ਇਕ ਬਿਆਨ ’ਚ ਕਿਹਾ ਕਿ ਇਸ ਕਲਾਊਡ ਨੈੱਟਵਰਕ ਸੁਵਿਧਾ ਦੇ ਬਣਨ ਨਾਲ ਏਸ਼ੀਆ ਪ੍ਰਸ਼ਾਂਤ ਖੇਤਰ ’ਚ ਉਸ ਦੀਆਂ ਮੌਜੂਦਾ 8 ਨੈੱਟਵਰਕ ਸੁਵਿਧਾਵਾਂ ਦਾ ਵਿਸਤਾਰ ਹੋਵੇਗਾ। 

ਅਜੇ ਕੰਪਨੀ ਦੀਆਂ ਦੁਨੀਆ ਭਰ ’ਚ 22 ਕਲਾਊਡ ਨੈੱਟਵਰਕ ਸੁਵਿਧਾਵਾਂ ਹਨ। ਕੰਪਨੀ ਆਪਣੀ ਕਲਾਊਡ ਨੈੱਟਵਰਕ ਸੁਵਿਧਾ ਰਾਹੀਂ ਮੀਡੀਾ ਅਤੇ ਐਂਟਰਟੇਨਮੈਂਟ, ਰਿਟੇਲ ਅਤੇ ਮੈਨਿਊਫੈਕਚਰਿੰਗ ਵਰਗੀਆਂ ਇੰਡਸਟਰੀਜ਼ ਨੂੰ ਗੂਗਲ ਕਲਾਊਡ ਮੰਚ ਦੀਆਂ ਸੇਵਾਵਾਂ ਪ੍ਰਦਾਨ ਕਰਦੀ ਹੈ। 


Related News