4 ਅਕਤੂਬਰ ਨੂੰ ਗੂਗਲ ਲਾਂਚ ਕਰੇਗੀ ਨਵੇਂ ਸਮਾਰਟਫੋਂਸ
Saturday, Sep 03, 2016 - 01:23 PM (IST)

ਜਲੰਧਰ- ਪਿਛਲੇ ਮਹੀਨੇ Android Nougat ਦੇ ਰਿਲੀਜ਼ ਹੋਣ ਤੋਂ ਬਾਅਦ ਗੂਗਲ ਨੇ ਦੋ ਨਵੇਂ ਸਮਾਰਟਫੋਂਸ ਲਾਂਚ ਕਰਨ ਦਾ ਐਲਾਨ ਕੀਤਾ ਹੈ। ਜਾਣਕਾਰੀ ਮੁਤਾਬਕ ਗੂਗਲ ਆਪਣੇ ''Nexus'' line up ਨੂੰ ਬੰਦ ਕਰਦੇ ਹੋਏ ''Pixel XL'' ਸਮਾਰਟਫੋਨ ਲਾਂਚ ਕਰੇਗੀ ਜਿਨ੍ਹਾਂ ਦੇ ਕੋਡ ਨਾਂ ''SailFish'' ਅਤੇ ''Marlin'' ਹੋਣਗੇ।
ਇਨ੍ਹਾਂ ''ਚ ਕੰਪਨੀ ਕਵਾਡ ਕੋਰ ਪ੍ਰੋਸੈਸਰ ਦੇ ਨਾਲ 4GB RAM ਅਤੇ 12 ਮੈਗਾਪਿਕਸਲ ਰਿਅਰ ਫੇਸਿੰਗ ਕੈਮਰਾ ਦੇਵੇਗੀ। ਡਿਸਪੇਲ ਦੀ ਗੱਲ ਕੀਤੀ ਜਾਵੇ ਤਾਂ Pixel XL ''ਚ 5.5-ਇੰਚ ਦੀ ਸਕ੍ਰੀਨ ਜਦੋਂਕਿ Pixel ''ਚ 5-ਇੰਚ ਦੀ ਡਿਸਪਲੇ ਮਿਲੇਗੀ। ਇਨ੍ਹਾਂ ''ਚ ਗੂਗਲ ਨਵੇਂ ਲਾਂਚਰ ਦੇ ਨਾਲ ਸਮਾਰਟ ਗੂਗਲ ਅਸਿਸਟੈਂਟ ਫੀਚਰ ਵੀ ਦੇਵੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਗੂਗਲ ਇਨ੍ਹਾਂ ਨੂੰ ਐਂਡ੍ਰਾਇਡ ਨੂਗਟ ਦੇ ਨਾਲ ਲਾਂਚ ਕਰੇਗੀ।