Google Pixel 9 Series ਦੀ ਭਾਰਤ ''ਚ ਲਾਂਚਿੰਗ ਦੀ ਪੁਸ਼ਟੀ, ਜਾਣੋ ਸੰਭਾਵਿਤ ਫੀਚਰਜ਼

Tuesday, Jul 30, 2024 - 05:00 PM (IST)

ਗੈਜੇਟ ਡੈਸਕ- Google Pixel 9 Series ਦੀ ਭਾਰਤ 'ਚ ਲਾਂਚਿੰਗ ਦੀ ਪੁਸ਼ਟੀ ਹੋ ਗਈ ਹੈ। ਗੂਗਲ ਪਿਕਸਲ 9 ਨੂੰ ਮੇਡ ਬਾਈ ਗੂਗਲ ਈਵੈਂਟ 'ਚ ਲਾਂਚ ਕੀਤਾ ਜਾਵੇਗਾ। ਇਹ ਈਵੈਂਟ 13 ਅਗਸਤ ਨੂੰ ਹੋਵੇਗਾ। ਗੂਗਲ ਦੇ ਇਸ ਈਵੈਂਟ 'ਚ ਚਾਰ ਨਵੇਂ ਪਿਕਸਲ ਫੋਨ ਲਾਂਚ ਹੋਣ ਦੀ ਉਮੀਦ ਹੈ। 

ਕਿਹਾ ਜਾ ਰਿਹਾ ਹੈ ਕਿ ਗੂਗਲ ਪਿਕਸਲ 9 ਤੋਂ ਇਲਾਵਾ ਪਿਕਸਲ 9 ਪ੍ਰੋ ਅਤੇ ਪਿਕਸਲ 9 ਪ੍ਰੋ ਫੋਲਡ ਨੂੰ ਵੀ ਲਾਂਚ ਕੀਤਾ ਜਾਵੇਗਾ। ਪਿਛਲੇ ਸਾਲ ਗੂਗਲ ਨੇ ਪਿਕਸਲ 8 ਪ੍ਰੋ ਅਤੇ ਪਿਕਸਲ ਫੋਲਡ ਨੂੰ ਲਾਂਚ ਕੀਤਾ ਸੀ। ਇਹ ਪਹਿਲਾ ਮੌਕਾ ਹੋਵੇਗਾ ਜਦੋਂ ਪਿਕਸਲ 9 ਪ੍ਰੋ ਫੋਲਡ ਨੂੰ ਭਾਰਤੀ ਬਾਜ਼ਾਰ 'ਚ ਪੇਸ਼ ਕੀਤਾ ਜਾਵੇਗਾ।

ਇਕ ਈ-ਕਾਮਰਸ ਸਾਈਟ 'ਤੇ ਗੂਗਲ ਪਿਕਸਲ 9 ਸੀਰੀਜ਼ ਲਈ ਇਕ ਵੈੱਬ ਪੇਜ ਵੀ ਲਾਈਵ ਹੋ ਗਿਆ ਹੈ। ਗੂਗਲ ਦਾ ਮੇਡ ਬਾਈ ਗੂਗਲਗ ਈਵੈਂਟ ਭਾਰਤ 'ਚ 13 ਅਗਸਤ ਨੂੰ ਹੋਵੇਗਾ ਅਤੇ 14 ਅਗਸਤ ਤੋਂ ਫੋਨ ਦੀ ਵਿਕਰੀ ਸ਼ੁਰੂ ਹੋ ਜਾਵੇਗੀ। 

ਇਕ ਨਵੇਂ ਫੋਨ ਪਿਕਸਲ 9 ਪ੍ਰੋ ਐਕਸ ਐੱਲ ਦੇ ਵੀ ਲਾਂਚ ਹੋਣ ਦੀ ਖਬਰ ਹੈ। ਪਿਕਸਲ 9 ਪ੍ਰੋ ਅਤੇ ਪਿਕਸਲ 9 ਪ੍ਰੋ ਫੋਲਡ ਨੂੰ ਗੂਗਲ ਇੰਡੀਆ ਦੀ ਵੈੱਬਸਾਈਟ 'ਤੇ ਲਿਸਟ ਕਰ ਦਿੱਤਾ ਹੈ। ਯੂਜ਼ਰਜ਼ ਇਸ ਲਈ ਸਾਈਨ ਅਪ ਕਰ ਸਕਦੇ ਹਨ।

Pixel 9 Pro, Pixel 9 Pro Fold ਦੇ ਲੀਕ ਫੀਚਰਜ਼

Pixel 9 Pro ਦੇ ਨਾਲ 6.3 ਇੰਚ ਡਿਸਪਲੇਅ ਮਿਲੇਗੀ। ਇਸ ਤੋਂ ਇਲਾਵਾ ਫੋਨ 'ਚ 16GB ਰੈਮ ਹੋਵੇਗੀ। Pixel 9 Pro Fold ਨੂੰ 6.3-ਇੰਚ ਅਤੇ 8-ਇੰਚ ਮੇਨ ਡਿਸਪਲੇਅ ਨਾਲ ਪੇਸ਼ ਕੀਤਾ ਜਾਵੇਗਾ। ਇਸ 'ਚ 16GB ਰੈਮ ਵੀ ਹੋਵੇਗੀ। ਦੋਵਾਂ ਫੋਨਾਂ 'ਚ Tensor G4 ਪ੍ਰੋਸੈਸਰ ਹੋਵੇਗਾ।

Pixel 9 Pro ਵਿਚ ਤਿੰਨ ਰੀਅਰ ਕੈਮਰੇ ਹੋ ਸਕਦੇ ਹਨ ਜਿਸ ਵਿਚ ਪ੍ਰਾਇਮਰੀ ਲੈੱਨਜ਼ 50 ਮੈਗਾਪਿਕਸਲ ਅਤੇ ਬਾਕੀ ਦੋ ਲੈੱਨਜ਼ 48-48 ਮੈਗਾਪਿਕਸਲ ਦੇ ਹੋਣਗੇ। ਫਰੰਟ 'ਚ 42 ਮੈਗਾਪਿਕਸਲ ਦਾ ਕੈਮਰਾ ਦਿੱਤਾ ਜਾ ਸਕਦਾ ਹੈ।


Rakesh

Content Editor

Related News