ਸਸਤਾ ਹੋਇਆ Google Pixel 9 Pro, ਹੁਣ ਇੰਨੀ ਰਹਿ ਗਈ ਕੀਮਤ

Friday, Nov 14, 2025 - 06:36 PM (IST)

ਸਸਤਾ ਹੋਇਆ Google Pixel 9 Pro, ਹੁਣ ਇੰਨੀ ਰਹਿ ਗਈ ਕੀਮਤ

ਗੈਜੇਟ ਡੈਸਕ- ਗੂਗਲ ਨੇ ਆਪਣੇ ਇਕ ਸਮਾਰਟਫੋਨ ਦੀ ਕੀਮਤ 'ਚ ਕਟੌਤੀ ਕਰ ਦਿੱਤੀ ਹੈ। ਕੰਪਨੀ ਨੇ ਬੀਤੇ ਸਾਲ ਅਗਸਤ 'ਚ Pixel 9 Pro ਨੂੰ ਲਾਂਚ ਕੀਤਾ ਸੀ ਅਤੇ ਹੁਣ ਇਸਦੀ ਕੀਮਤ 'ਚ 25 ਹਜ਼ਾਰ ਰੁਪਏ ਦੀ ਕਟੌਤੀ ਨਜ਼ਰ ਆ ਰਹੀ ਹੈ। ਈਕਾਮਰਸ ਪਲੇਟਫਾਰਮ ਐਮਾਜ਼ੋਨ ਇੰਡੀਆ 'ਤੇ Pixel 9 Pro ਨੂੰ 88,990 ਰੁਪਏ 'ਚ ਲਿਸਟਿਡ ਕੀਤਾ ਹੈ। ਕੰਪਨੀ ਨੇ ਉਸਨੂੰ ਭਾਰਤ 'ਚ 1,09,999 ਰੁਪਏ 'ਚ ਲਾਂਚ ਕੀਤਾ ਸੀ। ਹੁਣ ਇਸ ਹੈਂਡਸੈੱਟ 'ਤੇ ਸਿੱਧਾ-ਸਿੱਧਾ 21 ਹਜ਼ਾਰ ਰੁਪਏ ਸੇਵ ਕਰ ਸਕੋਗੇ। Pixel 9 Pro ਇਕ ਪ੍ਰੀਮੀਅਮ ਸਮਾਰਟਫੋਨ ਹੈ, ਜਿਸ ਵਿਚ ਪਾਵਰਫੁਲ ਚਿੱਪਸੈੱਟ ਅਤੇ ਸ਼ਾਨਦਾਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਵਿਚ ਕਈ ਏ.ਆਈ. ਫੀਚਰਜ਼ ਵੀ ਦਿੱਤੇ ਗਏ ਹਨ। ਇਸ ਵਿਚ 42 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। 

Pixel 9 Pro 'ਤੇ ਮਿਲ ਰਿਹਾ ਬੈਂਕ ਆਫਰ

Pixel 9 Pro 'ਤੇ ਬੈਂਕ ਆਫਰ ਤਹਿਤ 3 ਹਜ਼ਾਰ ਰੁਪਏ ਤਕ ਦਾ ਡਿਸਕਾਊਂਟ ਮਿਲੇਗਾ। ਇਹ ਆਫਰ ਚੁਣੇ ਹੋਏ ਬੈਂਕ ਦੇ ਕਾਰਡ 'ਤੇ ਮਿਲ ਰਿਹਾ ਹੈ। ਡਿਵਾਈਸ ਖਰੀਦਣ ਤੋਂ ਪਹਿਲਾਂ ਉਸ ਦੀਆਂ ਸ਼ਰਤਾਂ ਨੂੰ ਚੰਗੀ ਤਰ੍ਹਾਂ ਪੜ੍ਹ ਲਓ।

Google Pixel 9 Pro ਦੇ ਫੀਚਰਜ਼

Google Pixel 9 Pro 'ਚ 6.3 ਇੰਚ LTPO ਦੀ ਡਿਸਪਲੇਅ ਦਿੱਤੀ ਗਈ ਹੈ। ਇਸ ਵਿਚ 120Hz ਦਾ ਰਿਫ੍ਰੈਸ਼ ਰੇਟ ਅਤੇ 3 ਹਜ਼ਾਰ ਨਿਟਸ ਦੀ ਪੀਕ ਬ੍ਰਾਈਟਨੈੱਸ ਮਿਲਦੀ ਹੈ। ਸਕਰੀਨ ਪ੍ਰੋਟੈਕਸ਼ਨ ਲਈ ਕਾਰਨਿੰਗ ਗੋਰਿਲਾ ਗਲਾਸ ਵਿਕਟਸ 2 ਦੀ ਵਰਤੋਂ ਕੀਤੀ ਗਈ ਹੈ। 

ਫੋਨ 'ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਵਿਚ 50 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਸੈਕੇਂਡਰੀ ਕੈਮਰਾ 48 ਮੈਗਾਪਿਕਸਲ ਦਾ ਟੈਲੀਫੋਟੋ ਲੈਂਜ਼ ਅਤੇ ਤੀਜਾ ਕੈਮਰਾ ਸੈਂਸਰ ਵੀ 48 ਮੈਗਾਪਿਕਸਲ ਦਾ ਸੈਂਸਰ ਹੈ। ਫਰੰਟ 'ਚ 42 ਮੈਗਾਪਿਕਸਲ ਦਾ ਕੈਮਰਾ ਸੈਂਸਰ ਹੈ। 

ਫੋਨ 'ਚ Tenosr G4 ਚਿੱਪਸੈੱਟ ਦੀ ਵਰਤੋਂ ਕੀਤੀ ਗਈ ਹੈ, ਜਿਸਨੂੰ ਲੈ ਕੇ ਕੰਪਨੀ ਦਾ ਦਾਅਵਾ ਕਰਦੀ ਹੈ ਕਿ ਇਸ ਨਾਲ ਯੂਜ਼ਰਜ਼ ਨੂੰ ਬਿਹਤਰ ਪਰਫਾਰਮੈਂਸ ਮਿਲਦੀ ਹੈ। ਇਸ ਵਿਚ 4,700mAh ਦੀ ਬੈਟਰੀ ਅਤੇ 45 ਵਾਟ ਦਾ ਫਾਸਟ ਚਾਰਜਰ ਮਿਲਦਾ ਹੈ। 


author

Rakesh

Content Editor

Related News