ਵਾਇਰਲੈੱਸ ਚਾਰਜਿੰਗ ਸੁਪੋਰਟ ਨਾਲ ਗੂਗਲ ਨੇ ਲਾਂਚ ਕੀਤੇ Pixel 5 ਤੇ Pixel 4a 5G ਸਮਾਰਟਫੋਨ

Thursday, Oct 01, 2020 - 11:17 AM (IST)

ਵਾਇਰਲੈੱਸ ਚਾਰਜਿੰਗ ਸੁਪੋਰਟ ਨਾਲ ਗੂਗਲ ਨੇ ਲਾਂਚ ਕੀਤੇ Pixel 5 ਤੇ Pixel 4a 5G ਸਮਾਰਟਫੋਨ

ਗੈਜੇਟ ਡੈਸਕ– ਗੂਗਲ ਨੇ ਆਪਣੇ ਪਿਕਸਲ 5 ਸਮਾਰਟਫੋਨ ਨੂੰ ਆਖ਼ਿਰਕਾਰ ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ ਕੁਆਲਕਾਮ ਸਨੈਪਡ੍ਰੈਗਨ 765G ਪ੍ਰੋਸੈਸਰ, IPX8 ਵਾਟਰ ਰੈਜਿਸਟੈਂਟ ਤਕਨੀਕ ਅਤੇ ਵਾਇਰਲੈੱਸ ਚਾਰਜਿੰਗ ਦੀ ਸੁਪੋਰਟ ਨਾਲ ਲਿਆਇਆ ਗਿਆ ਹੈ। ਖ਼ਾਸ ਗੱਲ ਇਹ ਹੈ ਕਿ ਇਸ ਸਮਾਰਟਫੋਨ ਦੀ ਡਿਸਪਲੇਅ ’ਤੇ ਗੋਰਿਲਾ ਗਲਾਸ 6 ਦੀ ਪ੍ਰੋਟੈਕਸ਼ਨ ਦਿੱਤੀ ਗਈ ਹੈ ਪਰ ਇਸ ਵਿਚ ਇਸ ਵਾਰ 3.5mm ਦਾ ਹੈੱਡਫੋਨ ਜੈੱਕ ਨਹੀਂ ਮਿਲਿਆ। 

ਗੂਗਲ ਪਿਕਸਲ 5 ਅਤੇ ਪਿਕਸਲ 4a 5G ਦੀ ਕੀਮਤ
ਗੂਗਲ ਪਿਕਸਲ 5 ਦੀ ਸ਼ੁਰੂਆਤੀ ਕੀਮਤ 699 ਡਾਲਰ (ਕਰੀਬ 51,400 ਰੁਪਏ ਹੈ, ਜਦਕਿ ਗੂਗਲ ਪਿਕਸਲ 4a 5G ਦੀ ਸ਼ੁਰੂਆਤੀ ਕੀਮਤ 499 ਡਾਲਰ (ਕਰੀਬ 37,000 ਰੁਪਏ ਰੱਖੀ ਗਈ ਹੈ। ਇਨ੍ਹਾਂ ਦੋਵਾਂ ਫੋਨਾਂ ਦੇ 5ਜੀ ਮਾਡਲ ਦੀ ਵਿਕਰੀ ਆਸਟਰੇਲੀਆ, ਕੈਨੇਡਾ, ਫਰਾਂਸ, ਜਰਮਨੀ, ਆਇਰਲੈਂਡ, ਜਪਾਨ,  ਤਾਈਵਾਨ, ਬ੍ਰਿਟੇਨ ਅਤੇ ਅਮਰੀਕਾ ’ਚ ਹੀ ਹੋਵੇਗੀ। ਯਾਨੀ ਗੂਗਲ ਪਿਕਸਲ 5 ਅਤੇ ਪਿਕਸਲ 4ਏ 5ਜੀ ਨੂੰ ਕੰਪਨੀ ਭਾਰਤ ’ਚ ਨਹੀਂ ਲਿਆਏਗੀ। 

PunjabKesari

Google Pixel 5 ਦੇ ਫੀਚਰਜ਼
ਡਿਸਪਲੇਅ    - 6 ਇੰਚ ਦੀ OLED (ਐੱਜ-ਟੂ-ਐੱਜ)
ਪ੍ਰੋਸੈਸਰ    - ਸਨੈਪਡ੍ਰੈਗਨ 765G
ਰੈਮ    - 8GB
ਸਟੋਰੇਜ    - 128GB
ਓ.ਐੱਸ.    - ਐਂਡਰਾਇਡ 11
ਰੀਅਰ ਕੈਮਰਾ    - 12.2MP (ਪ੍ਰਾਈਮਰੀ ਲੈੱਨਜ਼)+16MP (ਵਾਈਡ ਐਂਗਲ ਲੈੱਨਜ਼)
ਫਰੰਟ ਕੈਮਰਾ    - 8MP
ਬੈਟਰੀ    - 4080mAh (18 ਵਾਟ ਦੀ ਫਾਸਟ ਚਾਰਜਿੰਗ ਸੁਪੋਰਟ)
ਕੁਨੈਕਟੀਵਿਟੀ    - 5G, 4G LTE, Wi-Fi, ਬਲੂਟੂਥ 5.0, ਜੀ.ਪੀ.ਐੱਸ., ਟਾਈਪ-ਸੀ ਚਾਰਜਿੰਗ ਪੋਰਟ

Google Pixel 4a 5G ਦੇ ਫੀਚਰਜ਼
ਡਿਸਪਲੇਅ    - 6.2 ਇੰਚ ਦੀ OLED 
ਪ੍ਰੋਸੈਸਰ    - ਸਨੈਪਡ੍ਰੈਗਨ 765G
ਰੈਮ    - 6GB
ਸਟੋਰੇਜ    - 128GB
ਓ.ਐੱਸ.    - ਐਂਡਰਾਇਡ 11
ਰੀਅਰ ਕੈਮਰਾ    - 12.2MP (ਪ੍ਰਾਈਮਰੀ ਲੈੱਨਜ਼)+16MP (ਵਾਈਡ ਐਂਗਲ ਲੈੱਨਜ਼)
ਫਰੰਟ ਕੈਮਰਾ    - 8MP
ਬੈਟਰੀ    - 3885mAh (18 ਵਾਟ ਦੀ ਫਾਸਟ ਚਾਰਜਿੰਗ ਸੁਪੋਰਟ)
ਕੁਨੈਕਟੀਵਿਟੀ    - 5G, 4G LTE, Wi-Fi, ਬਲੂਟੂਥ 5.0, ਜੀ.ਪੀ.ਐੱਸ., ਟਾਈਪ-ਸੀ ਚਾਰਜਿੰਗ ਪੋਰਟ ਅਤੇ 3.5mm ਦਾ ਹੈੱਡਫੋਨ ਜੈੱਕ


author

Rakesh

Content Editor

Related News