ਗੂਗਲ ਦਾ ਵੱਡਾ ਈਵੈਂਟ ਅੱਜ, ਲਾਂਚ ਹੋਣਗੇ ਨਵੇਂ Pixel ਫੋਨਜ਼, ਇਥੇ ਦੇਖੋ ਲਾਈਵ

Tuesday, Oct 15, 2019 - 06:07 PM (IST)

ਗੂਗਲ ਦਾ ਵੱਡਾ ਈਵੈਂਟ ਅੱਜ, ਲਾਂਚ ਹੋਣਗੇ ਨਵੇਂ Pixel ਫੋਨਜ਼, ਇਥੇ ਦੇਖੋ ਲਾਈਵ

ਗੈਜੇਟ ਡੈਸਕ– ਦਿੱਗਜ ਟੈੱਕ ਕੰਪਨੀ ਗੂਗਲ ਅੱਜ ਆਪਣੇ Google Pixel 4 ਅਤੇ Pixel 4 XL ਸਮਾਰਟਫੋਨ ਲਾਂਚ ਕਰਨ ਜਾ ਰਹੀ ਹੈ। ਇਹ ਲਾਂਚਿੰਗ ਨਿਊ ਯਾਰਕ ’ਚ ਆਯੋਜਿਤ ਇਕ ਈਵੈਂਟ ’ਚ ਹੋਵੇਗੀ। ਨਵੀਂ ਪਿਕਸਲ ਸੀਰੀਜ਼ ’ਚ ਇਸ ਵਾਰ ਕੰਪਨੀ ਮੋਸ਼ਨ ਜੈਸਚਰਸ ਵਰਗਾ ਨਵਾਂ ਫੀਚਰ ਅਤੇ ਡਿਊਲ ਕੈਮਰਾ ਸੈੱਟਅਪ ਦੇਣ ਜਾ ਰਹੀ ਹੈ। ਕੰਪਨੀ ਇਸ ਵਾਰ ਵਾਰ ਵੀ ਆਪਣੇ ਸਮਾਰਟਫੋਨ ਨੂੰ ਇਕ ਯੂਨੀਕ ਨਾਂ ਦੇਵੇਗੀ। ਇਹ ਤਿੰਨ ਕਲਰ ਵੇਰੀਐਂਟ- ਬਲੈਕ, ਕਲੀਅਰਲੀ ਵਾਈਟ ਅਤੇ ਓਹ ਸੋ ਓਰੇਂਜ ’ਚ ਆਏਗਾ। ‘Oh So Orange’ ਇਕ ਨਵਾਂ ਕਲਰ ਹੋਵੇਗਾ ਜਿਸ ਵਿਚ ਬੈਕ ਪੈਨਲ ਪੂਰੀ ਤਰ੍ਹਾਂ ਓਰੇਂਜ ਰੰਗ ਦਾ ਹੋਵੇਗਾ। 

ਇਥੇ ਦੇਖੋ ਲਾਈਵ 
ਇਹ ਈਵੈਂਟ ਨਿਊ ਯਾਰਕ ’ਚ ਸਵੇਰੇ 10 ਵਜੇ ਹੋਵੇਗਾ, ਜੋ ਭਾਰਤੀ ਸਮੇਂ ਅਨੁਸਾਰ ਸ਼ਾਮ ਨੂੰ 7:30 ਵਜੇ ਆਯੋਜਿਤ ਕੀਤਾ ਜਾਵੇਗਾ। ਗੂਗਲ ਦੇ ਇਸ ਈਵੈਂਟ ਨੂੰ ਹੇਠਾਂ ਦਿੱਤੇ ਗਏ ਵੀਡੀਓ ਲਿੰਕ ’ਤੇ ਦੇਖ ਸਕਦੇ ਹੋ। ਇਸ ਤੋਂ ਇਲਾਵਾ MadeByGoogle ਨਾਂ ਦੇ ਯੂਟਿਊਬ ਅਕਾਊਂਟ ’ਤੇ ਜਾ ਕੇ ਵੀ ਇਸ ਨੂੰ ਦੇਖਿਆ ਜਾ ਸਕਦਾ ਹੈ। 

 

ਇੰਨੀ ਹੋ ਸਕਦੀ ਹੈ ਕੀਮਤ
ਲੀਕਸ ਮੁਤਾਬਕ, ਇਸ ਵਾਰ ਪਿਕਸਲ ਸੀਰੀਜ਼ ਪਹਿਲਾਂ ਨਾਲੋਂ ਥੋੜ੍ਹੀ ਮਹਿੰਗੀ ਹੋ ਸਕਦੀ ਹੈ। ਪਿਕਸਲ 4 ਦੀ ਸ਼ੁਰੂਆਤੀ ਕੀਮਤ 1049.95 ਕੈਨੇਡਾ ਡਾਲਰ (ਕਰੀਬ 56 ਹਜ਼ਾਰ ਰੁਪਏ) ਅਤੇ ਪਿਕਸਲ 4 ਐਕਸ ਐੱਲ ਦੀ ਸ਼ੁਰੂਆਤੀ ਕੀਮਤ 1,199.95 ਕੈਨੇਡਾ ਡਾਲਰ (ਕਰੀਬ 64 ਹਜ਼ਾਰ ਰੁਪਏ) ਹੋ ਸਕਦੀ ਹੈ। 

ਇਹ ਹੋ ਸਕਦੇ ਹਨ ਫੀਚਰਜ਼
ਹੁਣ ਤਕ ਮਿਲੀਆਂ ਰਿਪੋਰਟਾਂ ਮੁਤਾਬਕ,  Pixel 4 ’ਚ 5.7 ਇੰਚ ਦੀ OLED FHD+ ਡਿਸਪਲੇਅ ਦਿੱਤੀ ਜਾ ਸਕਦੀ ਹੈ। ਇਸ ਸਮਾਰਟਫੋਨ ’ਚ 2,800mAh ਦੀ ਬੈਟਰੀ ਮਿਲਣ ਦੀ ਉਮੀਦ ਕੀਤੀ ਜਾ ਰਹੀ ਹੈ। ਉਥੇ ਹੀ ਇਸ ਤੋਂ ਵੱਡੇ ਅਤੇ ਬਿਹਤਰ ਵੇਰੀਐਂਟ Pixel 4 XL ’ਚ 6.3 ਇੰਚ ਦੀ OLED QHD+ ਪੈਨਲ ਦੇਖਣ ਨੂੰ ਮਿਲ ਸਕਦਾ ਹੈ। Pixel 4 XL ’ਚ 3,700mAh ਦੀ ਬੈਟਰੀ ਮਿਲਣ ਦੀ ਉਮੀਦ ਕੀਤੀ ਜਾ ਰਹੀ ਹੈ। ਵਨਪਲੱਸ ਦੀ ਤਰ੍ਹਾਂ ਇਨ੍ਹਾਂ ਦੋਵਾਂ ਸਮਾਰਟਫੋਨਜ਼ ’ਚ ਵੀ ਡਿਸਪਲੇਅ ਦਾ ਰਿਫ੍ਰੈਸ਼ ਰੇਟ 90Hz ਹੋਵੇਗਾ। ਇਹ ਦੋਵੇਂ ਹੀ ਸਮਾਰਟਫੋਨ 64 ਜੀ.ਬੀ. ਅਤੇ 128 ਜੀ.ਬੀ. ਸਟੋਰੇਜ ਵੇਰੀਐਂਟਸ ’ਚ ਲਾਂਚ ਕੀਤੇ ਜਾਣਗੇ। 

PunjabKesari

ਇਸ ਵਾਰ ਹੋਵੇਗਾ ਡਿਊਲ ਰੀਅਰ ਕੈਮਰਾ
ਇਸ ਵਾਰ ਦੇ ਗੂਗਲ ਪਿਕਸਲ ਡਿਊਲ ਰੀਅਰ ਕੈਮਰਾ ਦੇ ਨਾਲ ਆਉਣਗੇ। ਪ੍ਰਾਈਮਰੀ ਸੈਂਸਰ ਤੋਂ ਇਲਾਵਾ ਦਿੱਤਾ ਜਾਣ ਵਾਲਾ ਦੂਜਾ ਸੈਂਸਰ ਜਾਂ ਤਾਂ ਅਲਟਰਾ-ਵਾਈਡ ਐਂਗਲ ਲੈੱਨਜ਼ ਹੋਵੇਗਾ ਜਾਂ ਫਿਰ ਟੈਲੀਫੋਟੋ ਲੈੱਨਜ। ਫੋਨ ਦਾ ਪ੍ਰਾਈਮਰੀ ਸੈਂਸਰ 12 ਮੈਗਾਪਿਕਸਲ ਦਾ ਹੋਵੇਗਾ। ਇਸ ਤੋਂ ਇਲਾਵਾ ਫਰੰਟ ’ਚ ਵੀ ਡਿਊਲ ਕੈਮਰਾ ਦਿੱਤੇ ਜਾਣ ਦੀ ਉਮੀਦ ਹੈ। 


Related News