ਅਗਲੇ ਮਹੀਨੇ ਲਾਂਚ ਹੋਵੇਗਾ Google Pixel 4, ਲੀਕ ਹੋਈਆਂ ਤਸਵੀਰਾਂ

Monday, Sep 16, 2019 - 12:17 PM (IST)

ਅਗਲੇ ਮਹੀਨੇ ਲਾਂਚ ਹੋਵੇਗਾ Google Pixel 4, ਲੀਕ ਹੋਈਆਂ ਤਸਵੀਰਾਂ

ਗੈਜੇਟ ਡੈਸਕ– ਐਪਲ iPhone 11 ਲਾਂਚ ਹੋਣ ਤੋਂ ਬਾਅਦ ਹੁਣ ਗੂਗਲ ਆਪਣਾ ਪਿਕਸਲ ਸੀਰੀਜ਼ ਦਾ ਨਵਾਂ ਫਲੈਗਸ਼ਿਪ ਸਮਾਰਟਫੋਨ ਲਾਂਚ ਕਰਨ ਵਾਲੀ ਹੈ। ਰਿਪੋਰਟ ਅਨੁਸਾਰ ਇਸ ਨੂੰ 2 ਵੇਰੀਐਂਟਸ Google Pixel 4 ਤੇ Pixel 4 XL ਵਿਚ ਅਗਲੇ ਮਹੀਨੇ ਲਾਂਚ ਕੀਤਾ ਜਾਵੇਗਾ। 

PunjabKesari

ਨਵੇਂ ਗੂਗਲ ਪਿਕਸਲ ਦੀ ਲਾਂਚਿੰਗ ਤੋਂ ਪਹਿਲਾਂ ਹੀ ਇਸ ਦੀਆਂ ਫੋਟੋਆਂ ਲੀਕ ਹੋ ਗਈਆਂ ਹਨ, ਜਿਨ੍ਹਾਂ 'ਚ ਇਸ ਦਾ ਨਵਾਂ ਡਿਜ਼ਾਈਨ ਦੇਖਿਆ ਜਾ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਗੂਗਲ ਲਈ ਅਹਿਮ ਡਿਵਾਈਸ ਸਾਬਿਤ ਹੋਵੇਗੀ।

PunjabKesari

ਕੈਮਰੇ ਬਾਰੇ ਸਾਹਮਣੇ ਆਈ ਜਾਣਕਾਰੀ
'ਦਿ  ਵਰਜ' ਦੀ ਰਿਪੋਰਟ ਅਨੁਸਾਰ ਇਸ ਨੂੰ ਫਾਈਨਲ ਯੂਨਿਟ ਨਹੀਂ ਕਿਹਾ ਗਿਆ, ਸਗੋਂ ਇਹ ਟੈਸਟ ਯੂਨਿਟ ਹੈ। ਕੈਮਰੇ ਬਾਰੇ ਲੀਕ ਜਾਣਕਾਰੀ ਵਿਚ ਦੱਸਿਆ ਗਿਆ ਹੈ ਕਿ ਇਸ ਦੇ ਰਿਅਰ 'ਚ 16MP (ਮੇਨ ਸੈਂਸਰ) ਦਿੱਤਾ ਗਿਆ ਹੋਵੇਗਾ। ਇਸ ਤੋਂ ਇਲਾਵਾ ਇਕ ਟੈਲੀਫੋਟੋ ਲੈੱਨਜ਼ ਤੇ ਇਕ ਵਾਈਡ ਐਂਗਲ ਲੈੱਨਜ਼ ਹੋ ਸਕਦਾ ਹੈ।

PunjabKesari

ਮਿਲੇਗਾ Snapdragon 855 ਪ੍ਰੋਸੈਸਰ
ਨਵਾਂ ਪਿਕਸਲ ਫੋਨ 128GB ਇੰਟਰਨਲ ਸਟੋਰੇਜ ਨਾਲ ਲਿਆਂਦਾ ਜਾ ਸਕਦਾ ਹੈ। 6GB RAM ਨਾਲ ਬਿਹਤਰ ਪ੍ਰਫਾਰਮੈਂਸ ਲਈ ਇਸ ਵਿਚ Snapdragon 855 ਪ੍ਰੋਸੈਸਰ ਦਿੱਤਾ ਜਾਵੇਗਾ, ਜੋ ਜ਼ਿਆਦਾ ਐਪਸ ਦੀ ਵਰਤੋਂ ਕਰਨ 'ਤੇ ਵੀ ਫੋਨ ਨੂੰ ਹੈਂਗ ਨਹੀਂ ਹੋਣ ਦੇਵੇਗਾ।


Related News