Google Pixel 3 XL ਨੇ ਝੱਲੀ ਗੋਲੀ, ਬਚਿਆ ਫੋਟੋਗ੍ਰਾਫਰ, ਜਾਣੋ ਕਿਵੇਂ

11/22/2019 12:57:20 PM

ਗੈਜੇਟ ਡੈਸਕ– ਨੋਕੀਆ ਫੋਨ ਦੀ ਮਜਬੂਤੀ ਦੇ ਮਾਮਲੇ ’ਚ ਹਮੇਸ਼ਾ ਮਿਸਾਲ ਦਿੱਤੀ ਜਾਂਦੀ ਹੈ। ਲੱਗਦਾ ਹੈ ਕਿ ਗੂਗਲ ਦੇ ਪਿਕਸਲ ਸੀਰੀਜ਼ ਫੋਨ ਨੂੰ ਮਜਬੂਤੀ ’ਚ ਕਿਸੇ ਤੋਂ ਘੱਟ ਨਹੀਂ ਹਨ। ਇਸ ਦੀ ਤਾਜ਼ੀ ਉਦਾਹਰਣ ਸੋਮਵਾਰ ਨੂੰ ਹਾਂਗਕਾਂਗ ਪਾਲੀਟੈਕਨਿਕ ਯੂਨੀਵਰਸਿਟੀ ’ਚ ਉਸ ਸਮੇਂ ਦੇਖਣ ਨੂੰ ਮਿਲੀ, ਜਦੋਂ ਸਟੂਡੀਓ ਇਨਸੈਂਡੋ ਦੇ ਇਕ ਫੋਟੋਗ੍ਰਾਫਰ ਨੂੰ Google Pixel 3 XL ਨੇ ਰਬੜ ਬੁਲੇਟ ਲੱਗਣ ਤੋਂ ਬਚਾ ਲਿਆ। ਹਾਲਾਂਕਿ ਫੋਟੋਗ੍ਰਾਫਰ ਤਾਂ ਬਚ ਗਿਆ ਪਰ Pixel 3 XL ਡੈਮੇਜ ਜ਼ਰੂਰ ਹੋ ਗਿਆ। ਸਟੂਡੀਓ ਇਨਸੈਂਡੋ ਨੇ ਟਵਿਟਰ ’ਤੇ ਪੋਸਟ ਕਰ ਕੇ ਦੱਸਿਆ ਕਿ ਘਟਨਾ ’ਚ ਫੋਟੋਗ੍ਰਾਫਰ ਨੂੰ ਕੋਈ ਸੱਟ ਨਹੀਂ ਲੱਗੀ। 

PunjabKesari

Pixel 3 XL ਨੂੰ ਲੈ ਕੇ ਬਣੀ ਧਾਰਣਾ ਬਦਲ ਜਾਵੇ
ਸਟੂਡੀਓ ਨੇ ਡਿਵਾਈਸ ਦੀਆਂ ਤਸਵੀਰਾਂ ਟਵਿਟਰ ’ਤੇ ਪੋਸਟ ਕੀਤੀਆਂ ਹਨ। ਇਨ੍ਹਾਂ ’ਚ ਸਾਫ ਦਿਸ ਰਿਹਾ ਹੈ ਕਿ ਬੁਲੇਟ ਡਿਵਾਈਸ ਦੇ ਬੈਕ ਪੈਨਲ ਦੇ ਹੇਠਲੇ ਹਿੱਸੇ ’ਚ ਆ ਕੇ ਲੱਗੀ। Pixel 3 XL ਡੈਮੇਜ ਜ਼ਰੂਰ ਹੋਇਆ ਹੈ ਪਰ ਅਜੇ ਵੀ ਆਨ ਹੋ ਰਿਹਾ ਹੈ। ਡਿਸਪਲੇਅ ’ਤੇ ਨੋਟੀਫਿਕੇਸ਼ੰਸ ਵੀ ਦੇਖੇ ਜਾ ਸਕਦੇ ਹਨ। ਫਿਲਹਾਲ ਫੋਨ ਇਸਤੇਮਾਲ ਲਾਇਕ ਤਾਂ ਨਹੀਂ ਬਚਿਆ। ਹਾਲਾਂਕਿ, ਮਜਬੂਤੀ ਨੂੰ ਲੈ ਕੇ ਹੋਏ ਇਕ ਟੈਸਟ ’ਚ ਇਸ ਨੂੰ 10 ’ਚੋਂ ਸਿਰਫ 4 ਅੰਕ ਮਿਲੇ ਸਨ ਜਿਸ ਨੂੰ ਚੰਗਾ ਨਹੀਂ ਮੰਨਿਆ ਜਾਂਦਾ। ਹੋ ਸਕਦਾ ਹੈ ਕਿ ਇਸ ਘਟਨਾ ਤੋਂ ਬਾਅਦ ਲੋਕਾਂ ’ਚ ਮਜਬੂਤੀ ਨੂੰ ਲੈ ਕੇ ਬਣੀ ਧਾਰਣਾ ਬਦਲ ਜਾਵੇ। 

 

Google Pixel 3 XL ਦੇ ਫੀਚਰਜ਼

ਡਿਸਪਲੇਅ    - 6.3 ਇੰਚ (16 cm)

ਪਰਫਾਰਮੈਂਸ    - ਸਨੈਪਡ੍ਰੈਗਨ 845

ਸਟੋਰੇਜ    - 64GB

ਰੈਮ    - 4GB

ਕੈਮਰਾ    - 12.2MP

ਬੈਟਰੀ    - 3430mAh


Related News