ਨਹੀਂ ਘਟ ਰਹੀਆਂ ਯੂਜ਼ਰਸ ਦੀਆਂ ਪ੍ਰੇਸ਼ਾਨੀਆਂ,ਇਕ ਵਾਰ ਮੁੜ ਬੱਗ ਦਾ ਸ਼ਿਕਾਰ ਬਣਿਆ ਗੂਗਲ ਪਿਕਸਲ 3XL !
Tuesday, Oct 30, 2018 - 06:22 PM (IST)

ਗੈਜੇਟ ਡੈਸਕ : ਗੂਗਲ ਪਿਕਸਲ 3XL ਦੇ ਯੂਜ਼ਰਸ ਦੀਆਂ ਪ੍ਰੇਸ਼ਾਨੀਆਂ ਦਿਨੋ-ਦਿਨ ਵਧਦੀਆਂ ਜਾ ਰਹੀਆਂ ਹਨ। ਖਰਾਬ ਆਡੀਓ ਰਿਕਾਰਡਿੰਗ ਤੇ ਗੈਲਰੀ ਵਿਚ ਫੋਟੋਆਂ ਸੇਵ ਨਾ ਹੋਣ ਦੀ ਸਮੱਸਿਆ ਤੋਂ ਬਾਅਦ ਹੁਣ ਅਜਿਹਾ ਸਾਫਟਵੇਅਰ ਇਸ਼ੂ ਸਾਹਮਣੇ ਆਇਆ ਹੈ, ਜਿਸ ਨੂੰ ਲੈ ਕੇ ਲੋਕਾਂ ਨੇ ਗੂਗਲ ਪਿਕਸਲ 3 XL ਸਮਾਰਟਫੋਨ ਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ ਹੈ। ਗੂਗਲ ਤੇ ਐਂਡ੍ਰਾਇਡ ਨੂੰ ਲੈ ਕੇ ਬ੍ਰੇਕਿੰਗ ਨਿਊਜ਼ ਦੇਣ ਵਾਲੀ ਵੈੱਬਸਾਈਟ 9to5google ਦੀ ਰਿਪੋਰਟ ਦੇ ਮੁਤਾਬਕ ਗੂਗਲ ਪਿਕਸਲ 3 XL ਯੂਜ਼ਰਸ ਹੁਣ ਇਕ ਅਜਿਹੇ ਬਗ ਦੀ ਚਪੇਟ 'ਚ ਆ ਗਏ ਹਨ ਜੋ ਸਕ੍ਰੀਨ ਦੀ ਕਿਸੇ ਵੀ ਦੂਜੇ ਹਿੱਸੇ 'ਤੇ ਦੂਜੀ ਨੌਚ ਸਕ੍ਰੀਨ ਨੂੰ ਸ਼ੋਅ ਕਰ ਰਿਹਾ ਹੈ। ਇਸ ਸਮੱਸਿਆ ਤੋਂ ਪ੍ਰਭਾਵਿਤ ਯੂਜ਼ਰਸ ਨੇ ਟਵਿੱਟਰ ਤੇ ਆਨਲਾਈਨ ਡਿਸਕਸ਼ਨ ਵੈੱਬਸਾਈਟ ਰੈਡਿਟ 'ਤੇ ਇਸ ਸਮੱਸਿਆ ਨੂੰ ਲੈ ਕੇ ਸ਼ਿਕਾਇਤਾਂ ਦੀਆਂ ਹਨ ਤੇ ਤਸਵੀਰਾਂ ਦੇ ਰਾਹੀਂ ਇਸ ਸਮੱਸਿਆ ਨੂੰ ਫੋਨ 'ਚ ਦਿਖਾਉਂਦੇ ਹੋਏ ਪੋਸਟ ਵੀ ਕੀਤੀ ਹੈ।
So my Pixel randomly grew another notch today. 😂 https://t.co/c6Pff9MVmW pic.twitter.com/ugjfLmCkDZ
— UrAvgConsumer (@UrAvgConsumer) October 24, 2018
ਸਭ ਤੋਂ ਬਿਹਤਰੀਨ ਫੀਚਰ 'ਚ ਆਈ ਸਮੱਸਿਆ
ਗੂਗਲ ਨੇ ਪਿਕਸਲ 3XL ਸਮਾਰਟਫੋਨ ਲਾਂਚ ਕਰਨ ਵੇਲੇ ਇਸ ਦੀ ਨਾਚ ਡਿਸਪਲੇਅ ਨੂੰ ਵਧੀਆ ਫੀਚਰ ਦੱਸਿਆ ਸੀ। ਕੰਪਨੀ ਨੇ ਕਿਹਾ ਸੀ ਕਿ ਯੂਜ਼ਰ ਚਾਹੁਣ ਤਾਂ ਨਾਚ ਫੀਚਰ ਨੂੰ ਆਫ ਤੇ ਆਨ ਕਰ ਸਕਦੇ ਹਨ ਪਰ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਹੁਣ ਸਕਰੀਨ ’ਤੇ 2 ਨਾਚ ਵਾਲੀ ਸਕਰੀਨ ਨੂੰ ਦੇਖ ਕੇ ਲੋਕਾਂ ਨੂੰ ਸਮਝਣ ਵਿਚ ਹੀ ਦਿੱਕਤ ਹੋ ਰਹੀ ਹੈ ਕਿ ਆਖਰ ਸਕਰੀਨ ਦੇ ਸਾਈਡ ’ਚ ਦੂਜੀ ਨਾਚ ਕਿਵੇਂ ਸ਼ੋਅ ਹੋ ਰਹੀ ਹੈ। ਸਾਫਟਵੇਅਰ ਨਾਲ ਕਰੇਗੀ ਇਸ ਇਸ਼ੂ ਨੂੰ ਫਿਕਸ
2 ਨਾਚ ਸਕਰੀਨਜ਼ ਦੇ ਸ਼ੋਅ ਹੋਣ ’ਤੇ ਗੂਗਲ ਨੇ ਮੋਬਾਇਲ ਸਾਫਟਵੇਅਰ ਡਿਵੈਲਪਮੈਂਟ ਕਮਿਊਨਿਟੀ XDA Developers ਤਕ ਪਹੁੰਚ ਬਣਾਉਂਦਿਆਂ ਉਨ੍ਹਾਂ ਨੂੰ ਕਨਫਰਮ ਕੀਤਾ ਹੈ ਕਿ ਅਗਲੀ ਅਪਡੇਟ ’ਚ ਇਸ ਸਮੱਸਿਆ ਨੂੰ ਫਿਕਸ ਕਰ ਦਿੱਤਾ ਜਾਵੇਗਾ।
"You like notches? We ADDED a second notch!!!" Google, while making the new Pixel 3, apparently.
— Isolinear Chap KC 🤖 (@FNAKC) October 27, 2018
Posted my u/jtmacnb on reddit pic.twitter.com/OBvzJaawnO
quick reboot ਕਰਨ ਦੀ ਪਵੇਗੀ ਲੋੜ
ਜੇ ਤੁਸੀਂ ਪਿਕਸਲ 3 XL ਸਮਾਰਟਫੋਨ ਦੀ ਸਮੱਸਿਆ ਨੂੰ ਹੁਣੇ ਫਿਕਸ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਮਾਰਟਫੋਨ ਨੂੰ ਕੁਇੱਕ ਰੀਬੂਟ ਕਰ ਕੇ ਇਸ ਨੂੰ ਠੀਕ ਕਰ ਸਕਦੇ ਹੋ। ਫੋਨ ਨੂੰ ਕੁਇੱਕ ਰੀਬੂਟ ਕਰਨ ਨਾਲ ਕੁਝ ਯੂਜ਼ਰਸ ਦੀ ਸਮੱਸਿਆ ਦੂਰ ਹੋਣ ਦਾ ਪਤਾ ਲੱਗਾ ਹੈ।
ਦੂਜੀ ਨਾਚ ਨਜ਼ਰ ਆਉਣ ਦੀ ਇਸ ਸਮੱਸਿਆ ਨੂੰ ਸਭ ਤੋਂ ਪਹਿਲਾਂ UrAvgConsumer ਨਾਂ ਦੇ ਯੂ-ਟਿਊਬਰ ਨੇ ਉਜਾਗਰ ਕੀਤਾ ਅਤੇ ਇਸ ਸਮੱਸਿਆ ਨੂੰ ਫੋਟੋ ਨਾਲ ਟਵਿਟਰ ਅਕਾਊਂਟ ’ਤੇ ਪੋਸਟ ਕੀਤਾ। ਇੰਝ ਕਰਨ ’ਤੇ ਜਿਨ੍ਹਾਂ ਲੋਕਾਂ ਨੇ ਇਸ ਸਮੱਸਿਆ ਦਾ ਸਾਹਮਣਾ ਕੀਤਾ ਸੀ, ਉਨ੍ਹਾਂ ਇਸ ਨੂੰ ਸਹੀ ਠਹਿਰਾਉਂਦਿਆਂ ਕੁਮੈਂਟਸ ਵੀ ਕੀਤੇ। ਹੌਲੀ-ਹੌਲੀ ਇਸ ਸਮੱਸਿਆ ਦੇ ਵਧਣ ਕਾਰਨ ਲੋਕ ਸ਼ਿਕਾਇਤਾਂ ਕਰਨ ’ਤੇ ਉਤਾਰੂ ਹੋ ਗਏ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਸਮੱਸਿਆ ਨੂੰ ਲੈ ਕੇ ਅਜੇ ਕੋਈ ਸਪੱਸ਼ਟ ਕਾਰਨ ਸਾਹਮਣੇ ਨਹੀਂ ਆਇਆ।
ਟਵਿਟਰ ’ਤੇ ਲੋਕਾਂ ਨੇ ਉਡਾਇਆ ਮਜ਼ਾਕ
ਗੂਗਲ ਪਿਕਸਲ 3 XL ਸਮਾਰਟਫੋਨ ਨੂੰ ਪੋਸਟ ਕਰਦਿਆਂ ਟਵਿਟਰ ’ਤੇ ਇਸ ਨੂੰ ਲੈ ਕੇ ਯੂਜ਼ਰਸ ਨੇ ਖੂਬ ਮਜ਼ਾਕ ਉਡਾਇਆ ਅਤੇ ਵੱਖ-ਵੱਖ ਪ੍ਰਤੀਕਿਰਿਆਵਾਂ ਦਿੱਤੀਆਂ।
ਟਵਿਟਰ ਯੂਜ਼ਰਸ | ਪ੍ਰਤੀਕਿਰਿਆ |
Isolinear Chap KC | @FNAKC -ਜੇ ਤੁਹਾਨੂੰ ਨਾਚ ਸਕਰੀਨ ਪਸੰਦ ਹੈ ਤਾਂ ਤੁਹਾਡੇ ਲਈ ਗੂਗਲ ਨੇ ਦੂਜੀ ਨਾਚ ਸਕਰੀਨ ਸ਼ਾਮਲ ਕਰ ਦਿੱਤੀ ਹੈ। |
UrAvgConsumer | @UrAvgConsumer- ਮੇਰੇ ਪਿਕਸਲ ਸਮਾਰਟਫੋਨ ਵਿਚ ਇਕ ਹੋਰ ਨਾਚ ਪੈਦਾ ਹੋ ਗਈ ਹੈ। ਇਸ ਦੇ ਨਾਲ ਹੀ ਹੱਸਣ ਵਾਲਾ ਸਮਾਇਲੀ ਪੋਸਟ ਕੀਤਾ ਗਿਆ ਹੈ। |
Kyle Gutschow | @kylegutschow - ਮਜ਼ਾਕ ਕਰਦਿਆਂ ਕਿਹਾ ਗਿਆ ਹੈ ਕਿ ਅਸੀਂ ਸੁਣਿਆ ਹੈ ਕਿ ਲੋਕਾਂ ਨੂੰ ਨਾਚ ਸਕਰੀਨ ਬਹੁਤ ਪਸੰਦ ਹੈ। |
Akhlaq | @software_eng69 - ਲੋਕ ਪਿਕਸਲ 3 XL ਸਮਾਰਟਫੋਨਸ ਵਿਚ 2 ਨਾਚਿਸ ਦਾ ਮਜ਼ਾ ਲੈ ਰਹੇ ਹਨ। ਇਸ ਦੇ ਨਾਲ ਹੱਸਦਾ ਸਮਾਇਲੀ ਪੋਸਟ ਕਰਦਿਆਂ ਕਿਹਾ |