ਹੁਣ ਗੂਗਲ Pixel 3 ਦੇ ਫਿੰਗਰਪ੍ਰਿੰਟ ਜੈਸਚਰ ’ਚ ਆਈ ਸਮੱਸਿਆ
Friday, Dec 21, 2018 - 11:52 AM (IST)
ਗੈਜੇਟ ਡੈਸਕ– ਗੂਗਲ ਪਿਕਸਲ 3 ਅਤੇ ਪਿਕਸਲ 3 ਐਕਸ ਐੱਲ ਯੂਜ਼ਰਜ਼ ਨੂੰ ਕੁਝ ਸਮੱਸਿਆਵਾਂ ਦਾ ਸਾਹਮਣੇ ਕਰਨਾ ਪੈ ਰਿਹਾ ਹੈ। ਇਹ ਨਵੀਂ ਸਮੱਸਿਆ ਡਿਵਾਈਸ ’ਚ ਰੀਅਰ ਮਾਊਂਟਿਡ ਫਿੰਗਰਪ੍ਰਿੰਟ ਸੈਂਸਰ ਨੂੰ ਲੈ ਕੇ ਹੈ ਜੋ ਸਹੀ ਢੰਗ ਨਾਲ ਕੰਮ ਨਹੀਂ ਕਰ ਰਿਹਾ। ਇਸ ਤੋਂ ਪਹਿਲਾਂ ਵੀ ਕਾਲ ਕੁਆਲਿਟੀ ਅਤੇ ਕਨੈਕਸ਼ਨ ਸਮੱਸਿਆ ਨੂੰ ਲੈ ਕੇ ਵੀ ਕਈ ਸਮੱਸਿਆਵਾਂ ਦੇਖਣ ਮਿਲੀਆਂ ਸਨ।
ਕੁਝ ਯੂਜ਼ਰਜ਼ ਨੇ ਸ਼ਿਕਾਇਤ ਕੀਤੀ ਹੈ ਕਿ ਪਿਕਸਲ ਸਮਾਰਟਫੋਨ ’ਚ ਇਨ ਬਿਲਟ ਫਿੰਗਰਪ੍ਰਿੰਟ ਜੈਸਚਰ ਸਹੀ ਢੰਗ ਨਾਲ ਕੰਮ ਨਹੀਂ ਕਰ ਰਿਹਾ। ਹਾਲਾਂਕਿ ਇਹ ਸਮੱਸਿਆ ਵੱਡੀ ਨਹੀਂ ਹੈ ਪਰ ਇਹ ਇਸ ਲਈ ਨਿਰਾਸ਼ਾਜਨਕ ਹੈ ਕਿਉਂਕਿ ਐਂਡਰਾਇਡ ਦੀ ਨੁਮਾਇੰਦਗੀ ਕਰਨ ਵਾਲੇ ਪਿਕਸਲ 3 ਅਤੇ ਪਿਕਸਲ 3 ਐਕਸ ਐੱਲ ਅਜੇ ਵੀ ਕਾਫੀ ਮਹਿੰਗੇ ਹਨ।
ਜੈਸਚਰ ਦੀ ਮਦਦ ਨਾਲ ਯੂਜ਼ਰਜ਼ ਨੂੰ ਅਨਲਾਕ ਫੋਨ ’ਚ ਕਾਫੀ ਫੰਕਸ਼ਨ ਐਕਟੀਵੇਟ ਕਰਨ ’ਚ ਮਦਦ ਮਿਲਦੀ ਹੈ ਪਰ ਹੁਣ ਇਹ ਸਹੀ ਢੰਗ ਨਾਲ ਕੰਮ ਨਹੀਂ ਕਰ ਰਿਹਾ ਜਿਸ ਨਾਲ ਯੂਜ਼ਰਜ਼ ਨੂੰ ਪਰੇਸ਼ਾਨੀ ਹੋ ਰਹੀ ਹੈ। ਨੋਟੀਫਿਕੇਸ਼ਨ ਡ੍ਰਾਅਰ ਨੂੰ ਲੈ ਕੇ ਵੀ ਯੂਜ਼ਰਜ਼ ਨੂੰ ਪਰੇਸ਼ਾਨੀ ਹੋ ਰਹੀ ਹੈ। ਗੂਗਲ ਪ੍ਰੋਡਕਟ ਫੋਰਮ ਅਤੇ ਹੈਡਿਟ ’ਤੇ ਕਈ ਯੂਜ਼ਰਜ਼ ਨੇ ਆਪਣੀ ਇਸ ਸਮੱਸਿਆ ਨੂੰ ਸ਼ੇਅਰ ਕੀਤਾ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਗੂਗਲ ਪਿਕਸਲ 3 ਸਮਾਰਟਫੋਨਜ਼ ’ਚ ਤਸਵੀਰ ਨੂੰ ਕਲਿਕ ਕਰਕੇ ਫੋਨ ’ਚ ਸੇਵ ਨਾ ਹੋਣ ਅਤੇ ਥਰਡ ਪਾਰਟੀ ਵਾਇਰਲੈੱਸ ਚਾਰਜਰ ਨਾਲ ਫੋਨ ਦੇ ਚਾਰਜ ਨਾ ਹੋਣ ਵਰਗੀਆਂ ਸਮੱਸਿਆਵਾਂ ਸਾਹਮਣੇ ਆ ਚੁੱਕੀਆਂ ਹਨ। ਹਾਲਾਂਕਿ ਕੰਪਨੀ ਨੇ ਸਾਫਟਵੇਅਰ ਅਪਡੇਟਸ ਨੂੰ ਜਾਰੀ ਕਰਕੇ ਇਨ੍ਹਾਂ ਨੂੰ ਫਿਕਸ ਕਰ ਦਿੱਤਾ ਹੈ ਪਰ ਇਸ ਨਾਲ ਕੰਪਨੀ ਦੇ ਅਕਸ ’ਤੇ ਕਾਫੀ ਨਾਂ-ਪੱਖੀ ਅਸਰ ਪਿਆ ਹੈ। ਕੁਝ ਯੂਜ਼ਰਜ਼ ਨੇ ਗੂਗਲ ਨੂੰ ਸੁਝਾਅ ਦਿੰਦੇ ਹੋਏ ਕਿਹਾ ਹੈ ਕਿ ਕੰਪਨੀ ਗਾਹਕਾਂ ਦੀ ਪਰਵਾਹ ਨਹੀਂ ਕਰ ਰਹੀ ਅਤੇ ਹੁਣ ਇਨ੍ਹਾਂ ਨੂੰ ਸਮਾਰਟਫੋਨ ਨੂੰ ਪੂਰੀ ਤਰ੍ਹਾਂ ਬੰਦ ਕਰ ਦੇਣਾ ਚਾਹੀਦਾ ਹੈ।
ਗੂਗਲ ਪਿਕਸਲ 3 ਅਤੇ ਪਿਕਸਲ 3 ਐਕਸ ਐੱਲ ਨੂੰ ਸਟਾਕ ਐਂਡਰਾਇਡ ਸਾਫਟਵੇਅਰ, ਕਵਿਕ ਅਪਡੇਟ, ਹਾਈ ਲੈਵਲ ਆਫ ਸਕਿਓਰਿਟੀ ਅਤੇ ਬਿਹਤਰ ਕੈਮਰੇ ਲਈ ਜਾਣਿਆ ਜਾਂਦਾ ਹੈ ਪਰ ਇਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਨਾਲ ਯੂਜ਼ਰਜ਼ ਦਾ ਵਿਸ਼ਵਾਸ ਗੂਗਲ ਫੋਨਜ਼ ਤੋਂ ਉੱਠ ਰਿਹਾ ਹੈ।
