Google Pixel 2 ਅਤੇ Pixel XL 2 ਸਮਾਰਟਫੋਨਜ਼ ਦੇ ਕੋਡਨੇਮ ਦਾ ਹੋਇਆ ਖੁਲਾਸਾ

Thursday, Mar 16, 2017 - 10:05 AM (IST)

Google Pixel 2 ਅਤੇ Pixel XL 2 ਸਮਾਰਟਫੋਨਜ਼ ਦੇ ਕੋਡਨੇਮ ਦਾ ਹੋਇਆ ਖੁਲਾਸਾ
ਜਲੰਧਰ- ਗੂਗਲ ਨੇ ਪਹਿਲਾਂ ਹੀ ਇਸ ਸਾਲ ਅਗਲੀ ਜਨਰੇਸ਼ਨ ਵਾਲੇ ਪਿਕਸਲ ਸਮਾਰਟਫੋਨਜ਼  ਦੇ ਆਉਣ ਦੀ ਪੁਸ਼ਟੀ ਕਰ ਦਿੱਤੀ ਹੈ ਅਤੇ ਹੁਣ ਇਕ ਤਾਜ਼ਾ ਲੀਕ ''ਚ ਅਗਲੇ ਗੂਗਲ ਪਿਕਸਲ ਸਮਾਰਟਫੋਨਜ਼  ਦੇ ਸੰਭਾਵੀ ਕੋਡਨੇਮ ਦਾ ਖੁਲਾਸਾ ਹੋਇਆ ਹੈ। ਗੂਗਲ ਕਰਮਚਾਰੀਆਂ ਵੱਲੋਂ ਇਨ੍ਹਾਂ ਡਿਵਾਈਸ ਨੂੰ ''ਮਸਕੀ'' ਅਤੇ ''ਵਾਲਆਈ'' ਕਿਹਾ ਜਾ ਰਿਹਾ ਹੈ। 
 
ਐਂਡਰਾਇਡ ਪੁਲਿਸ ਦੀ ਰਿਪੋਰਟ ਦੇ ਮੁਤਾਬਕ ਵੇਸ ਵੇਰਿਅੰਟ ਦਾ ਕੋਡਨੇਮ ਵਾਲਆਈ ਹੋਵੇਗਾ, ਜਦ ਕਿ ਵੱਡੇ ਵੇਰਿਅੰਟ ਨੂੰ ਵਾਲਆਈ ਨਾਂ ਦਿੱਤਾ ਜਾਵੇਗਾ। ਇਸ ਰਿਪੋਰਟ ''ਚ ਇਹ ਵੀ ਕਿਹਾ ਗਿਆ ਹੈ ਕਿ ਵਾਲਆਈ ਸਮਾਰਟਫੋਨ ਨੂੰ ਸਭ ਤੋਂ ਪਹਿਲਾਂ ਐਂਡਰਾਇਡ ਓਪਨ ਸੋਰਸ ਪੋਜੈਕਟ ''ਤੇ ਦੇਖਿਆ ਗਿਆ। ਇਸ ਫੋਨ ਦੇ ਐਂਡਰਾਇਡ ''ਤੇ ਚੱਲਣ ਦੀ ਪੁਸ਼ਟੀ ਹੋਈ।
 
ਜ਼ਿਕਰਯੋਗ ਹੈ ਕਿ ਇਹ ਕੋਡਨੇਮ ਉੱਤਰੀ ਅਮਰੀਕੀ ਮੱਛੀਆਂ ਦੇ ਨਾਂ ਹੈ। ਮਸਕੀ, ਵਾਲਆਈ ਤੋਂ ਵੱਡੀ ਹੁੰਦੀ ਹੈ। ਇਸ ਤੋਂ ਇਲਾਵਾ ਇਨ੍ਹਾਂ ਡਿਵਾਈਸ ਦੇ ਬਾਰੇ ''ਚ ਕਾਫੀ ਘੱਟ ਜਾਣਕਾਰੀ ਦਾ ਖੁਲਾਸਾ ਹੋਇਆ ਹੈ। ਵਾਲਆਈ ਅਤੇ ਮਸਕੀ ਦੇ ਇਸ ਸਾਲ ਅਕਤੂਬਰ ''ਚ ਲਾਂਚ ਹੋਣ ਦੀ ਉਮੀਦ ਹੈ। ਗੂਗਲ ਨੇ ਪਿਛਲੇ ਸਾਲ ਵੀ ਪਿਕਸਲ ਸਮਾਰਟਫੋਨ ਨੂੰ ਇਸ ਸਮੇਂ ਦੇ ਕਰੀਬ ਲਾਂਚ ਕੀਤਾ ਸੀ। ਗੂਗਲ ਨੇ ਨਵੇਂ ਹਾਰਡਵੇਅਰ ਚੀਫ ਰਿਕ ਓਸਟਰਲੋ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਆਉਣ ਵਾਲੀ ਡਿਵਾਈਸ ਪ੍ਰੀਮੀਅਮ ਸੈਗਮੈਂਟ ਦੇ ਹੋਣਗੇ। ਕੁਝ ਰਿਪੋਰਟ ''ਚ ਤਾਂ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਪਿਕਸਲ 2 ਸਮਾਰਟਫੋਨ, ਪਿਛਲੇ ਓਰਿਜ਼ੀਨਲ ਪਿਕਸਲ ਸਮਾਰਟਫੋਨ ਤੋਂ ਜ਼ਿਆਦਾ ਮਹਿੰਗੇ ਹੋਣਗੇ।
 
ਪਿਛਲੇ ਲੀਕ ਦੀ ਤਰ੍ਹਾਂ ਹੀ ਪਿਕਸਲ 2 ਸਮਾਰਟਫੋਨ ''ਚ ਬਿਹਤਰ ਕੈਮਰਾ ਅਤੇ ਪ੍ਰੋਸੈਸਰ ਹੋਣ ਦਾ ਖੁਲਾਸਾ ਹੋਇਆ ਹੈ ਅਤੇ ਇਹ ਫੋਨ ਵਾਟਰ ਰੇਸਿਸਟੈਂਸ ਵੀ ਹੋਣਗੇ। ਪਿਛਲੇ ਸਾਲ ਦੇ ਪਿਕਸਲ ਡਿਵਾਈਸ ਨੂੰ ਕਾਫੀ ਵਧੀਆ ਰੀਵੀਊ ਮਿਲੇ ਪਰ ਇਨ੍ਹਾਂ ਸਮਾਰਟਫੋਨ ''ਚ ਕਈ ਕਮੀਆਂ ਦੀਆਂ ਵੀ ਖਬਰਾਂ ਆਈਆਂ ਹਨ।

Related News