ਯੂਜ਼ਰਜ਼ ਦੇ ਨਿਸ਼ਾਨੇ 'ਤੇ ‘ਗੂਗਲ ਪੇਅ’, ਟਵਿੱਟਰ 'ਤੇ ਕੱਢ ਰਹੇ ਭੜਾਸ, ਜਾਣੋ ਕੀ ਹੈ ਮਾਮਲਾ
Tuesday, Nov 15, 2022 - 03:34 PM (IST)
ਗੈਜੇਟ ਡੈਸਕ– ਯੂ.ਪੀ.ਆਈ. ਬੇਸਜ ਪੇਮੈਂਟ ਐਪ ‘ਗੂਗਲ ਪੇਅ’ ਲੋਕਾਂ ਦੇ ਨਿਸ਼ਾਨੇ ’ਤੇ ਆ ਗਿਆ ਹੈ। Google Pay ਜਾਂ GPay ਰਾਹੀਂ ਕੈਸ਼ਬੈਕ ਨਾ ਮਿਲਣ ’ਤੇ ਯੂਜ਼ਰਜ਼ ਨਾਰਾਜ਼ ਚੱਲ ਰਹੇ ਹਨ। ਇਸਨੂੰ ਲੈ ਕੇ ਟਵਿਟਰ ’ਤੇ #GPay ਵੀ ਟ੍ਰੈਂਡ ਕਰ ਰਿਹਾ ਹੈ। ਦੱਸ ਦੇਈਏ ਕਿ ਗੂਗਲ ਪੇਅ ਇਕ ਮੋਬਾਇਲ ਪੇਮੈਂਟ ਸਰਵਿਸ ਹੈ, ਇਸਨੂੰ ਗੂਗਲ ਨੇ ਤਿਆਰ ਕੀਤਾ ਹੈ।
ਇਹ ਵੀ ਪੜ੍ਹੋ– ਸਾਵਧਾਨ! ਤੁਹਾਡਾ ਬੈਂਕ ਖ਼ਾਤਾ ਖਾਲੀ ਕਰ ਦੇਣਗੇ ਇਹ 5 ਖ਼ਤਰਨਾਕ Apps, ਫੋਨ ’ਚੋਂ ਤੁਰੰਤ ਕਰੋ ਡਿਲੀਟ
ਪਹਿਲਾਂ ਮਿਲਦੇ ਸਨ ਕਾਫੀ ਕੈਸ਼ਬੈਕ ਰਿਵਾਰਡਸ
ਜਦੋਂ GPay ਨੂੰ ਲਾਂਚ ਕੀਤਾ ਗਿਆ ਸੀ, ਉਦੋਂ ਇਸ ਰਾਹੀਂ ਪੇਮੈਂਟ ਕਰਨ ’ਤੇ ਯੂਜ਼ਰਜ਼ ਨੂੰ ਕੈਸ਼ਬੈਕ ਮਿਲਦੇ ਸਨ। ਸ਼ੁਰੂਆਤੀ ਦੌਰ ’ਚ ਕੰਪਨੀ ਕਈ ਸਕ੍ਰੈਚ ਕਾਰਡ ਯੂਜ਼ਰਜ਼ ਨੂੰ ਦਿੰਦੀ ਸੀ। ਇਸ ਨਾਲ ਯੂਜ਼ਰਜ਼ ਨੂੰ ਫਾਈਨੈਂਸ਼ੀਅਲ ਪ੍ਰੋਫਿਟ ਹੁੰਦਾ ਸੀ। ਹੁਣ ਯੂਜ਼ਰਜ਼ ਨੂੰ ਨਾ ਦੇ ਬਰਾਬਰ ਕੈਸ਼ਬੈਕ ਮਿਲਦੇ ਹਨ। ਕੰਪਨੀ ਦੇ ਇਸ ਰਵੱਈਏ ਤੋਂ ਯੂਜ਼ਰਜ਼ ਨਾਰਾਜ਼ ਚੱਲ ਰਹੇ ਹਨ। ਗੂਗਲ ਪੇਅ ਅਜੇ ਵੀ ਯੂਜ਼ਰਜ਼ ਨੂੰ ਸਕ੍ਰੈਚ ਕਾਰਡ ਦਿੰਦਾ ਹੈ ਪਰ ਇਸ ਨਾਲ ਯੂਜ਼ਰਜ਼ ਨੂੰ ਡਿਸਕਾਊਂਟ ਦਾ ਫਾਇਦਾ ਮਿਲਦਾ ਹੈ। ਯਾਨੀ ਕਿਸੇ ਖਾਸ ਸਾਮਾਨ ਨੂੰ ਖਾਸ ਵੈੱਬਸਾਈਟ ਤੋਂ ਖ਼ਰੀਦਣ ’ਤੇ ਹੀ ਡਿਸਕਾਊਂਟ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ– Airtel ਨੇ ਲਾਂਚ ਕੀਤਾ 30 ਦਿਨਾਂ ਦੀ ਮਿਆਦ ਵਾਲਾ ਸਸਤਾ ਪਲਾਨ, ਮਿਲਣਗੇ ਇਹ ਫਾਇਦੇ
ਟਵਿਟਰ ’ਤੇ ਹੋ ਰਿਹਾ ਟ੍ਰੈਂਡ
ਟਵਿਟਰ ’ਤੇ ਇਕ ਯੂਜ਼ਰ ਨੇ #GPay ਦੇ ਨਾਲ ਟਵੀਟ ਕੀਤਾ ਅਤੇ ਲਿਖਿਆ- ਲੋਕਾਂ ਨੂੰ ਪਾਗਲ ਬਣਾਉਣ ਦਾ ਕੀ ਸ਼ਾਨਦਾਰ ਤਰੀਕਾ ਹੈ, ਲੋਕਾਂ ਦਾ ਫਾਇਦਾ ਚੁੱਕਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ– ਅਜਬ-ਗਜ਼ਬ : ਹਿਮਾਚਲ ਦੇ ਇਸ ਪਿੰਡ ’ਚ 5 ਦਿਨ ਬਿਨਾਂ ਕੱਪੜਿਆਂ ਦੇ ਰਹਿੰਦੀਆਂ ਹਨ ਜਨਾਨੀਆਂ
ਇਕ ਹੋਰ ਟਵਿਟਰ ਯੂਜ਼ਰ ਨੇ ਪੁਰਾਣੇ ਗੂਗਲ ਪੇਅ ਦੇ ਕੈਸ਼ਬੈਕ ਆਫਰਜ਼ ਅਤੇ ਮੌਜੂਦਾ Gpay ਦੇ ਰਿਵਾਰਡਸ ਨੂੰ ਕੰਪੇਅਰ ਕਰਦੇ ਹੋਏ ਸਕਰੀਨਸ਼ਾਟ ਸ਼ੇਅਰ ਕੀਤਾ ਹੈ।
ਇਹ ਵੀ ਪੜ੍ਹੋ– 5G ਦਾ ਕਮਾਲ! ਸਿਰਫ਼ ਇੰਨੇ ਸਕਿੰਟਾਂ ’ਚ ਡਾਊਨਲੋਡ ਹੋਈ 5GB ਦੀ ਮੂਵੀ
ਇਕ ਟਵਿਟਰ ਯੂਜ਼ਰ ਨੇ ਟਵੀਟਰ ਕਰਦੇ ਹੋਏ ਲਿਖਿਆ ਹੈ ਕਿ Gpay ਸਿਰਫ ਮੋਬਾਇਲ ਸਕਰੀਨ ਨੂੰ ਸਾਫ ਕਰਨ ਲਈ ਸਹੀ ਹੈ।
ਇਹ ਵੀ ਪੜ੍ਹੋ– Samsung ਦਾ 1 ਲੱਖ ਰੁਪਏ ਵਾਲਾ ਫੋਨ ਸਿਰਫ਼ 11 ਰੁਪਏ ’ਚ ਖ਼ਰੀਦਣ ਦਾ ਮੌਕਾ, ਬਸ ਕਰਨਾ ਪਵੇਗਾ ਇਹ ਕੰਮ
ਇਕ ਹੋਰ ਟਵਿਟਰ ਯੂਜ਼ਰ ਨੇ ਲਿਖਿਆ ਹੈ ਕਿ ਗੂਗਲ ਪੇਅ ਉਦੋਂ ਅਤੇ ਹੁਣ, ਮੈਨੂੰ ਖੁਸ਼ੀ ਹੈ ਕਿ ਇਹ ਹੈਸ਼ਟੈਗ ਟ੍ਰੈਂਡ ਹੋ ਰਿਹਾ ਹੈ।
ਇਕ ਟਵਿਟਰ ਯੂਜ਼ਰ ਨੇ ਲਿਖਿਆ ਹੈ ਕਿ Gpay ਯੂਜ਼ਲੈੱਸ ਹੈ।