‘ਗੂਗਲ ਪੇਅ ਨੇ SBI ਸਮੇਤ ਹੋਰ ਬੈਂਕਾਂ ਨਾਲ ਕਾਰਡ ਟੋਕਨ ਕੀਤਾ ਲਾਂਚ’

Sunday, Jun 20, 2021 - 05:19 AM (IST)

‘ਗੂਗਲ ਪੇਅ ਨੇ SBI ਸਮੇਤ ਹੋਰ ਬੈਂਕਾਂ ਨਾਲ ਕਾਰਡ ਟੋਕਨ ਕੀਤਾ ਲਾਂਚ’

ਨਵੀਂ ਦਿੱਲੀ – ਗੂਗਲ ਪੇਅ ਨੇ ਆਪਣੇ ਪਲੇਟਫਾਰਮ ’ਤੇ ਟੋਕਨਾਈਜੇਸ਼ਨ ਸਹੂਲਤ ਨੂੰ ਵਿਸਤਾਰ ਦਿੱਤਾ ਹੈ। ਗੂਗਲ ਪੇਅ ਨੇ ਕਿਹਾ ਕਿ ਇਸ ਲਈ ਉਹ ਆਪਣੇ ਬੈਂਕ ਭਾਈਵਾਲਾਂ ਦੇ ਨੈੱਟਵਰਕ ਦਾ ਵਿਸਤਾਰ ਕਰ ਰਹੀ ਹੈ। ਇਸ ਦੇ ਤਹਿਤ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.), ਇੰਡਸਇੰਡ ਬੈਂਕ, ਫੈੱਡਰਲ ਬੈਂਕ ਅਤੇ ਐੱਚ. ਐੱਸ. ਬੀ. ਸੀ. ਇੰਡੀਆ ਸਮੇਤ ਕਈ ਬੈਂਕਾਂ ਨਾਲ ਸਹਿਯੋਗ ਕਰ ਰਹੀ ਹੈ।

ਇਸ ਦਾ ਅਰਥਹੈ ਕਿ ਹੁਣ ਇਨ੍ਹਾਂ ਬੈਂਕਾਂ ਦੇ ਕਾਰਡ ਵੀ ਗੂਗਲ ਪੇਅ ਦੀ ਟੋਕਨਾਈਜੇਸ਼ਨ ਸਹੂਲਤ ’ਚ ਐਡ ਕੀਤੇ ਜਾ ਸਕਣਗੇ। ਕੰਪਨੀ ਨੇ ਇਕ ਬਿਆਨ ’ਚ ਕਿਹਾ ਕਿ ਕੋਟਕ ਮਹਿੰਦਰਾ ਬੈਂਕ, ਐੱਸ. ਬੀ. ਆਈ. ਕਾਰਡਸ ਅਤੇ ਐਕਸਿਸ ਬੈਂਕ ਨਾਲ ਕਾਰਡ ਨੂੰ ਟੋਕਨ ਦੇ ਤੌਰ ’ਤੇ ਇਸਤੇਮਾਲ ਕਰਨ ਦੀ ਸੇਵਾ ਸ਼ਰੂ ਕਰਨ ਤੋਂ ਬਾਅਦ ਗੂਗਲ ਪੇਅ ਨੇ ਹੁਣ ਐੱਸ. ਬੀ. ਆਈ., ਇੰਡਸਇੰਡ ਬੈਂਕ ਅਤੇ ਫੈੱਡਰਲ ਬੈਂਕ ਦੇ ਡੈਬਿਟ ਕਾਰਡ ਅਤੇ ਇੰਡਸਇੰਡ ਬੈਂਕ ਅਤੇ ਐੱਚ. ਐੱਸ. ਬੀ. ਸੀ. ਇੰਡੀਆ ਦੇ ਕ੍ਰੈਡਿਟ ਕਾਰਡ ਨੂੰ ਆਪਣੀ ਸੇਵਾ ਸੂਚੀ ’ਚ ਸ਼ਾਮਲ ਕਰ ਲਿਆ ਹੈ।

ਇਹ ਵੀ ਪੜ੍ਹੋ- ਗਾਂਜੇ ਨੂੰ ਲੈ ਕੇ ਵਿਗਿਆਨੀਆਂ ਦਾ ਨਵਾਂ ਦਾਅਵਾ, ਦਿਮਾਗ ਦੀਆਂ ਇਨ੍ਹਾਂ ਬੀਮਾਰੀਆਂ ਦਾ ਹੋਵੇਗਾ ਇਲਾਜ

ਕੀ ਹੈ ਟੋਕਨਾਈਜੇਸ਼ਨ ਸਹੂਲਤ
ਟੋਕਨਾਈਜੇਸ਼ਨ ਦੀ ਮਦਦ ਨਾਲ ਗੂਗਲ ਪੇਅ ਐਂਡ੍ਰਾਇਡ ਯੂਜ਼ਰਜ਼ ਨੂੰ ਪੇਮੈਂਟ ਲਈ ਆਪਣੇ ਡੈਬਿਟ ਜਾਂ ਕ੍ਰੈਡਿਟ ਕਾਰਡ ਦੀ ਡਿਟੇਲਸ ਨੂੰ ਫਿਜ਼ੀਕਲੀ ਸ਼ੇਅਰ ਨਹੀਂ ਕਰਨਾ ਹੋਵੇਗਾ। ਕਾਰਡ ਨਾਲ ਜੁੜੇ ਮੋਬਾਇਲ ਨੰਬਰ ’ਤੇ ਅਟੈਚਡ ਸੁਰੱਖਿਅਤ ਡਿਜੀਟਲ ਟੋਕਨ ਰਾਹੀਂ ਪੈਮੈਂਟ ਕੀਤੀ ਜਾ ਸਕਦੀ ਹੈ। ਇਹ ਫੀਚਰ ਨੀਅਰਫੀਲਡ ਕਮਿਊਨੀਕੇਸ਼ਨਸ-ਇਨੇਬਲਡ ਪੀ. ਓ. ਐੱਸ. ਟਰਮੀਨਲਸ ਅਤੇ ਆਨਲਾਈਨ ਮਰਚੈਂਟਸ ’ਤੇ ‘ਟੈਪ ਟੂ ਪੇਅ’ ਫੀਚਰ ਨਾਲ ਇਸਤੇਮਾਲ ਦੀ ਸਹੂਲਤ ਵੀ ਦਿੰਦਾ ਹੈ। ਗੂਗਲ ਪੇਅ ਨੇ ਟੋਕਨਾਈਜੇਸ਼ਨ ਫੀਚਰ ਨੂੰ ਪਿਛਲੇ ਸਾਲ ਸਤੰਬਰ ’ਚ ਲਾਂਚ ਕੀਤਾ ਸੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News