Google Pay ''ਚ ਆਇਆ ਵੱਡਾ ਬਗ, ਆਪਣੇ ਆਪ ਡਿਲੀਟ ਹੋ ਰਹੇ ਬੈਂਕ ਅਕਾਊਂਟ

02/04/2020 5:55:10 PM

ਗੈਜੇਟ ਡੈਸਕ—ਭਾਰਤ 'ਚ ਵੱਡੀ ਗਿਣਤੀ 'ਚ ਇਸਤੇਮਾਲ ਹੋਣ ਵਾਲੇ ਡਿਜ਼ੀਟਲ ਪੇਮੈਂਟ ਐਪ ਗੂਗਲ ਪੇਅ () 'ਚ ਇਕ ਵੱਡਾ ਬਗ ਆਇਆ ਹੈ। ਗੂਗਲ ਪਲੇਅ 'ਚ ਆਏ ਇਸ ਬਗ ਕਾਰਨ ਲੋਕਾਂ ਦੇ ਬੈਂਕ ਅਕਾਊਂਟ ਆਪਣੇ ਆਪ ਡਿਲੀਟ ਹੋ ਰਹੇ ਹਨ। ਗੂਗਲ ਪੇਅ ਦੇ ਇਸ ਬਗ ਕਾਰਣ ਲੋਕਾਂ ਨੂੰ ਪੈਸੇ ਭੇਜਣ ਅਤੇ ਪ੍ਰਾਪਤ ਕਰਨ 'ਚ ਪ੍ਰੇਸ਼ਾਨੀ ਹੋ ਰਹੀ ਹੈ। ਕਈ ਲੋਕਾਂ ਨੇ ਟਵਿਟਰ 'ਤੇ ਇਸ ਦੀ ਸ਼ਿਕਾਇਤ ਵੀ ਕੀਤੀ ਹੈ।

ਟਵਿਟਰ 'ਤੇ ਕੀਤੀ ਸ਼ਿਕਾਇਤ ਮੁਤਾਬਕ ਕਈ ਲੋਕਾਂ ਨੂੰ ਗੂਗਲ ਪਲੇਅ ਐਪ 'ਚ ਉਨ੍ਹਾਂ ਦਾ ਬੈਂਕ ਅਕਾਊਂਟ ਨਜ਼ਰ ਨਹੀਂ ਆ ਰਿਹਾ ਹੈ। ਇਸ ਤੋਂ ਬਾਅਦ ਗੂਗਲ ਐਪ ਫਿਰ ਤੋਂ ਐਪ ਨਾਲ ਬੈਂਕ ਅਕਾਊਂਟ ਨੂੰ ਲਿੰਕ ਕਰਨ ਲਈ ਕਹਿ ਰਿਹਾ ਹੈ ਜਿਨ੍ਹਾਂ ਲੋਕਾਂ ਨੇ ਇਸ ਬਗ ਦੀ ਸ਼ਿਕਾਇਤ ਕੀਤੀ ਹੈ ਉਨ੍ਹਾਂ 'ਚ ਜ਼ਿਆਦਾਤਰ ਲੋਕਾਂ ਦਾ ਅਕਾਊਂਟ ਸਟੇਟ ਬੈਂਕ ਆਫ ਇੰਡੀਆ ਦਾ ਹੈ।

ਸਿਰਫ ਐਂਡ੍ਰਾਇਡ ਯੂਜ਼ਰਸ ਨੂੰ ਆ ਰਹੀ ਹੈ ਸਮੱਸਿਆ
ਹਾਲਾਂਕਿ ਅਜੇ ਤਕ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਇਹ ਸਮੱਸਿਆ ਸਿਰਫ ਐਂਡ੍ਰਾਇਡ ਦੇ ਕਿਸੇ ਖਾਸ ਵਰਜ਼ਨ 'ਚ ਆ ਰਹੀ ਹੈ ਜਾਂ ਫਿਰ ਆਈਫੋਨ 'ਚ ਵੀ ਆ ਰਹੀ ਹੈ ਹਾਲਾਂਕਿ ਅਸੀਂ ਆਈਫੋਨ 'ਚ ਚੈਕ ਕੀਤੀ ਤਾਂ ਕੋਈ ਸਮੱਸਿਆ ਨਹੀਂ ਸੀ।

ਹਰ ਸਾਲ ਹੁੰਦੀ ਕਰੋੜਾਂ ਰੁਪਏ ਦੀ ਟ੍ਰਾਂਜੈਕਸ਼ਨ
ਦੱਸਣਯੋਗ ਹੈ ਕਿ ਪਿਛਲੇ ਸਾਲ ਸਤੰਬਰ ਤਕ ਭਾਰਤ 'ਚ ਗੂਗਲ ਪੇਅ ਦੇ ਯੂਜ਼ਰਸ ਦੀ ਗਿਣਤੀ 6.7 ਕਰੋੜ ਦੇ ਪਾਰ ਹੋ ਚੁੱਕੀ ਸੀ। ਭਾਰਤ 'ਚ ਗੂਗਲ ਪੇਅ ਨੇ ਫੋਨ ਪੇਅ ਨੂੰ ਪਛਾੜ ਦਿੱਤਾ ਹੈ। ਗੂਗਲ ਪੇਅ ਨਾਲ ਭਾਰਤ 'ਚ ਹਰ ਸਾਲ ਕਰੀਬ 7,82,800 ਕਰੋੜ ਰੁਪਏ ਦੀ ਟ੍ਰਾਂਜੇਕਸ਼ਨ ਹੋ ਰਹੀ ਹੈ।


Karan Kumar

Content Editor

Related News