iOS ''ਤੇ ਡਿਫਾਲਟ ਸਰਚ ਲਈ ਗੂਗਲ ਨੇ ਐਪਲ ਨੂੰ ਦਿੱਤੇ ਸੀ 1 ਬਿਲੀਅਨ ਡਾਲਰ
Friday, Jan 22, 2016 - 07:08 PM (IST)

ਜਲੰਧਰ- 2014 ''ਚ ਗੂਗਲ ਨੇ iPhone ਦੇ ਬਰਾਊਜ਼ਰ ''ਚ ਗੂਗਲ ਨੂੰ ਡਿਫਾਲਟ ਸਰਚ ਦਿਖਾਉਣ ਲਈ ਐਪਲ ਨੂੰ ਕਾਫ਼ੀ ਭਾਰੀ ਕੀਮਤ ਚੁਕਾਈ ਹੈ । ਇਸ ਲਈ ਗੂਗਲ ਨੇ ਐਪਲ ਨੂੰ 1 ਬਿਲੀਅਨ ਡਾਲਰ ਦਾ ਭੁਗਤਾਨ ਕੀਤਾ ਹੈ। ਕੁਝ ਸਮਾਂ ਪਹਿਲਾਂ ਅਦਾਲਤ ''ਚ ਓਰੈਕਲ ਵੱਲੋਂ ਗੂਗਲ ਦੇ ਖਿਲਾਫ ਦਰਜ ਕੀਤੇ ਗਏ ਮੁਕੱਦਮੇ ਦੀ ਸੁਣਵਾਈ ਹੋਈ ਸੀ । ਇਸ ਮੁਕੱਦਮੇ ਦਾ ਵਿਸ਼ਾ ਕਾਪੀਰਾਈਟ ਮੁੱਦਾ ਸੀ ਜਿਸ ''ਚ ਗੂਗਲ ਨੇ ਐਂਡ੍ਰਾਇਡ ਫੋਨਜ਼ ਦੀ ਉਸਾਰੀ ਲਈ ਓਰੈਕਲ ਦੀ ਜਾਵਾ ਟੈਕਨਾਲੋਜੀ ਨੂੰ ਉਧਾਰ ਲਿਆ ਸੀ ।
ਬਲੂਮਬਰਗ ਦੀ ਰਿਪੋਰਟ ਅਨੁਸਾਰ ਇਹ 2014 ਦੀ ਗੱਲ ਹੈ ਜਦੋਂ ਗੂਗਲ ਨੇ ਐਪਲ ਨਾਲ ਇਕ ਸਮਝੌਤਾ ਕੀਤਾ ਸੀ ਜਿਸ ''ਚ ਇਸ ਦਾ ਡਿਫਾਲਟ ਸਰਚ ਨੂੰ ਬਰਾਊਜ਼ਰ ਵਜੋਂ ਆਈਫੋਨ ''ਤੇ ਦਿਖਾਵੇਗਾ ਅਤੇ ਵਿਗਿਆਪਨਾਂ ''ਚ ਆਉਣ ਵਾਲੇ ਦੋਨਾਂ ਕੰਪਨੀਆਂ ਦੇ ਰੈਵੇਨਿਊ ਦੇ ਬਟਵਾਰੇ ਦੀ ਸਹਿਮਤੀ ਵੀ ਹੋਈ ਸੀ, ਪਰ ਇਹ ਸਪੱਸ਼ਟ ਨਹੀਂ ਸੀ ਕਿ ਇਸ ਰਕਮ ਦਾ ਬਟਵਾਰਾ ਕਿਵੇਂ ਹੋਵੇਗਾ । ਇਹ ਮਾਮਲਾ ਕੋਰਟ ਵਿੱਚ ਪਹੁੰਚ ਗਿਆ ਹੈ ਪਰ ਨਾਲ ਹੀ ਗੂਗਲ ਨੇ ਕੋਰਟ ਵਲੋਂ ਸਮਝੌਤੇ ਵਾਲੇ ਮੁੱਦੇ ਨੂੰ ਗੁਪਤ ਰੱਖਣ ਲਈ ਵੀ ਕਿਹਾ ਹੈ।