ਗੂਗਲ Pixel 2 XL ''ਚ ਆ ਰਹੀ ਹੈ ਸਮੱਸਿਆ ਤਾਂ ਮੁਫਤ ''ਚ ਮਿਲ ਸਕਦੈ ਨਵਾਂ ਸਮਾਰਟਫੋਨ!

08/20/2018 1:10:09 PM

ਜਲੰਧਰ— ਜੇਕਰ ਤੁਸੀਂ ਵੀ ਉਨ੍ਹਾਂ ਲੋਕਾਂ 'ਚੋਂ ਹੋ ਜਿਨ੍ਹਾਂ ਕੋਲ ਗੂਗਲ ਦਾ ਪਿਕਸਲ 2 ਐਕਸ.ਐੱਲ. ਸਮਾਰਟਫੋਨ ਹੈ ਅਤੇ ਉਸ ਵਿਚ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਆ ਰਹੀ ਹੈ ਤਾਂ ਇਹ ਖਬਰ ਤੁਹਾਡੇ ਲਈ ਹੈ। ਜੇਕਰ ਤੁਹਾਡੇ ਹੈਂਡਸੈੱਟ 'ਚ ਸਮੱਸਿਆ ਹੈ ਤਾਂ ਤੁਹਾਨੂੰ ਨਵਾਂ ਗੂਗਲ ਪਿਕਸਲ 2 ਐਕਸ.ਐੱਲ. ਮਿਲ ਸਕਦਾ ਹੈ।

ਦਰਅਸਲ ਪਿਛਲੇ ਹਫਤੇ ਕੁਝ ਲੋਕਾਂ ਨੇ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਦੇ ਗੂਗਲ ਪਿਕਸਲ 2 ਐਕਸ.ਐੱਲ. 'ਚ ਹੈਂਗ ਹੋਣ ਦੀ ਸਮੱਸਿਆ ਆ ਰਹੀ ਹੈ। ਸ਼ਿਕਾਇਤ ਤੋਂ ਬਾਅਦ ਗੂਗਲ ਨੇ ਵੀ ਮੰਨਿਆ ਸੀ ਕਿ ਕੁਝ ਹੈਂਡਸੈੱਟਸ 'ਚ ਇਹ ਸਮੱਸਿਆ ਹੈ ਅਤੇ ਕੰਪਨੀ ਇਸ ਦੀ ਜਾਂਚ ਕਰ ਰਹੀ ਹੈ। ਹਾਲਾਂਕਿ ਅਜੇ ਤਕ ਇਹ ਸਾਫ ਨਹੀਂ ਹੋ ਸਕਿਆ ਕਿ ਕਿੰਨੇ ਪਿਕਸਲ ਫੋਨਸ 'ਚ ਇਹ ਸਮੱਸਿਆ ਆ ਰਹੀ ਹੈ। ਉਥੇ ਹੀ 1rtem Russakovskii ਨਾਂ ਦੇ ਇਕ ਵਿਅਕਤੀ ਨੇ ਟਵੀਟ ਕਰਕੇ ਦੱਸਿਆ ਹੈ ਕਿ ਉਨ੍ਹਾਂ ਦਾ ਫੋਨ ਬਹੁਤ ਸਲੋ ਹੋ ਗਿਆ ਸੀ ਜਿਸ ਤੋਂ ਬਾਅਦ ਗੂਗਲ ਨੇ ਉਨ੍ਹਾਂ ਨੂੰ ਨਵਾਂ ਪਿਕਸਲ 2 ਐਕਸ.ਐੱਲ. ਦਿੱਤਾ ਹੈ। ਉਥੇ ਹੀ ਕਈ ਰਿਪੋਰਟਾਂ 'ਚ ਕਿਹਾ ਜਾ ਰਿਹਾ ਹੈ ਕਿ ਗੂਗਲ ਪਿਕਸਲ 2 ਐਕਸ.ਐੱਲ. ਦੇ ਹਾਰਡਵੇਅਰ 'ਚ ਕੁਝ ਸਮੱਸਿਆ ਹੈ ਜਿਸ ਨੂੰ ਬਦਲਣ ਦੀ ਲੋੜ ਹੈ। ਉਥੇ ਹੀ ਗੂਗਲ ਇਸ 1 ਕਾਫੀ ਗੰਭੀਰਤਾ ਨਾਲ ਲੈ ਰਹੀ ਹੈ।


Related News