‘ਗੂਗਲ ਮੀਟ’ ਰਾਹੀਂ ਵੀਡੀਓ ਕਾਲਿੰਗ ਹੋਵੇਗੀ ਮਜ਼ੇਦਾਰ, ਕੰਪਨੀ ਨੇ ਐਡ ਕੀਤੇ AR ਮਾਸਕ ਤੇ ਨਵੇਂ ਫਿਲਟਰ

Saturday, Jul 10, 2021 - 06:08 PM (IST)

‘ਗੂਗਲ ਮੀਟ’ ਰਾਹੀਂ ਵੀਡੀਓ ਕਾਲਿੰਗ ਹੋਵੇਗੀ ਮਜ਼ੇਦਾਰ, ਕੰਪਨੀ ਨੇ ਐਡ ਕੀਤੇ AR ਮਾਸਕ ਤੇ ਨਵੇਂ ਫਿਲਟਰ

ਗੈਜੇਟ ਡੈਸਕ– ਵੀਡੀਓ ਕਾਲਿੰਗ ਐਪ ‘ਗੂਗਲ ਮੀਟ’ ਨੇ ਹਾਲ ਹੀ ’ਚ ਆਈ.ਓ.ਐੱਸ. ਅਤੇ ਐਂਡਰਾਇਡ ਯੂਜ਼ਰਸ ਦੀ ਨਿੱਜੀ ਕਾਲ ਨੂੰ ਮਜ਼ੇਦਾਰ ਬਣਾਉਣ ਲਈ ਨਵੇਂ ਵੀਡੀਓ ਫਿਲਡਰ ਅਤੇ ਇਫੈਕਟਸ ਆਪਣੇ ਪਲੇਟਫਾਰਮ ’ਤੇ ਅਪਡੇਟ ਕੀਤੇ ਹਨ। ਜਿਸ ਵਿਚ ਏ.ਆਰ. ਮਾਸਕ, ਡੁਓ-ਸਟਾਈਲ ਫਿਲਟਰ ਅਤੇ ਯੂਨੀਕ ਇਫੈਕਟਸ ਸ਼ਾਮਲ ਹਨ। ਹੁਣ ਤੁਸੀਂ ਗੂਗਲ ਮੀਟ ਰਾਹੀਂ ਨਵੇਂ ਇਫੈਕਟਸ ਦਾ ਇਸਤੇਮਾਲ ਕਰਕੇ ਆਪਣੀ ਨਿੱਜੀ ਕਾਲ ਨੂੰ ਮਜ਼ੇਦਾਰ ਬਣਾ ਸਕਦੇ ਹੋ। 

ਗੂਗਲ ਨੇ ਟਵੀਟ ਰਾਹੀਂ ਦੱਸਿਆ ਕਿ ਯੂਜ਼ਰਸ ਕਾਲ ਦੌਰਾਨ ਵੀਡੀਓ ਫੀਡ ਦੇ ਹੇਠਾਂ ਸੱਜੇ ਪਾਰੇ ਸਪਾਰਕਲ ਆਈਕਨ ’ਤੇ ਟੈਪ ਕਰਕੇ ਨਵੇਂ ਵੱਖ-ਵੱਖ ਰੰਗਾਂ ਦੇ ਫਿਲਟਰ ਅਤੇ ਐਨੀਮੇਟਿਡ ਏ.ਆਰ. ਫੇਸ ਇਫੈਕਟਸ ਦਾ ਇਸਤੇਮਾਲ ਕਰ ਸਕਦੇ ਹਨ। ਰਿਪੋਰਟ ਮੁਤਾਬਕ, ਇਹ ਨਵੇਂ ਬਦਲਾਅ ਪਹਿਲਾਂ ਤੋਂ ਹੀ ਲਾਈਵ ਹਨ, ਭਲੇ ਹੀ ਤੁਸੀਂ ਮੀਟ ਐਪ ਦੀ ਬਜਾਏ ਜੀਮੇਲ ਰਾਹੀਂ ਮੀਟਿੰਗ ਸ਼ੁਰੂ ਕਰੋ। 

ਜ਼ਿਆਦਾਤਰ ਆਪਸ਼ਨ ਸਿਰਫ ਨਿੱਜੀ ਜੀਮੇਲ ਅਕਾਊਂਟ ਲਈ ਉਪਲੱਬਧ ਹਨ ਜਦਕਿ ਵਰਕਸਪੇਸ ਯੂਜ਼ਰਸ ਨੂੰ ਬਲੱਰ ਅਤੇ ਵਰਚੁਅਲ ਬੈਕਗ੍ਰਾਊਂਡ ਆਪਸ਼ਨ ਵਰਗੇ ਲਿਮਟਿਡ ਆਪਸ਼ਨ ਹਨ ਜੋ ਕਾਲਸ ਨੂੰ ਪ੍ਰੋਫੈਸ਼ਨਲ ਬਣਾਉਣ ’ਚ ਮਦਦ ਕਰਦੇ ਹਨ। ਫਿਲਟਰ ਗੂਗਲ ਦੀ ਕੰਜ਼ਿਊਮਰ ਫੋਕਸ ਡੁਓ ਵੀਡੀਓ ਚੈਟ ਸੇਵਾ ਲਈ ਪਹਿਲਾਂ ਤੋਂ ਉਪਲੱਬਧ ਹਨ। 9to5Google ਮੁਤਾਬਕ, ਕੰਪਨੀ ਡੁਓ ਨੂੰ ਮੀਟ ਨਾਲ ਬਦਲਣ ਦੀ ਯੋਜਨਾ ਬਣਾ ਰਹੀ ਹੈ। ਟੈੱਕ ਦਿੱਗਜ ਨੇ ਜੂਨ ’ਚ ਆਪਣੇ ਗੂਗਲ ਮੀਟਰ ਐਪ ’ਚ ਕੁਝ ਹੋਰ ਬਦਲਾਅ ਵੀ ਕੀਤੇ ਸਨ। 

 

ਗੂਗਲ ਮੀਟ ’ਚ ਜੁੜੇ ਨਵੇਂ ਫੀਚਰਜ਼
ਗੂਗਲ ਮੀਟ ਨੂੰ ਪਿਛਲੇ ਕੁਝ ਮਹੀਨਿਆਂ ’ਚ ਬਹੁਤ ਸਾਰੀਆਂ ਸੁਵਿਧਾਵਾਂ ਅਤੇ ਸੁਧਾਰ ਮਿਲਦੇ ਰਹੇ ਹਨ। ਅਜੇ ਹਾਲ ਹੀ ’ਚ ਪਲੇਟਫਾਰਮ ਨੇ ਇਕ ਨਵੀਂ ਅਪਡੇਟ ਜਾਰੀ ਕੀਤੀ ਹੈ ਜੋ ਮੀਟਿੰਗ ’ਚ ਹੱਥ ਚੁੱਕਣ ਦੀ ਸੁਵਿਧਾ ਨੂੰ ਬਿਹਤਰ ਬਣਾਉਣ ਲਈ ਹੈ। ਅਪਡੇਟ ਦਾ ਉਦੇਸ਼ ਯੂਜ਼ਰਸ ਲਈ ਵੀਡੀਓ ਕਾਨਫਰੰਸਿੰਗ ਸੈਸ਼ਨ ਦੌਰਾਨ ਉਠੇ ਹੋਏ ਹੱਥਾਂ ਨੂੰ ਸਪਾਟ ਕਰਨਾ ਆਸਾਨ ਬਣਾਉਣਾ ਸੀ। ਜਿਸ ਲਈ ਐਪ ਨੇ ਵੀਡੀਓ ਟਾਈਲ ’ਤੇ ਇਕ ਬਿਹਤਰ ਵਿਜੁਅਲ ਆਈਕਨ ਅਤੇ ਐਨੀਮੇਸ਼ਨ ਪੇਸ਼ ਕੀਤਾ ਹੈ। ਇਸ ਤੋਂ ਇਲਾਵਾ ਲਾਈਵ ਸਟਰੀਮ ’ਚ ਵਧਦੀ ਮੰਗ ਨੂੰ ਵੇਖਣ ਤੋਂ ਬਾਅਦ ਕੰਪਨੀ ਨੇ ਆਪਣੀ ਲਾਈਵ ਸਟਰੀਮ ’ਚ ਐਕਸ਼ਨ ਜੋੜਨ ਦਾ ਆਪਸ਼ਨ ਇੰਸਟਾਲ ਕੀਤਾ ਸੀ। 


author

Rakesh

Content Editor

Related News