ਗੂਗਲ ਇਸ ਸਾਲ ਮਾਰਕੀਟ ''ਚ ਉਤਾਰ ਸਕਦੀ ਏ ਨਾਨ-ਨੈਕਸਸ ਸਮਾਰਟਫੋਨ
Monday, Jun 27, 2016 - 02:22 PM (IST)

ਜਲੰਧਰ : ਗੂਗਲ ਇਸ ਸਾਲ ਦੇ ਅੰਤ ਤੱਕ ਆਪਣਾ ਨਵਾਂ ਸਮਾਰਟਫੋਨ ਪੇਸ਼ ਕੇਰਗੀ ਜਿਸ ਦਾ ਡਿਜ਼ਾਈਨ ਤੇ ਇੰਟਰਨਲ ਹਾਰਡਵੇਅਰ ਅਲੱਗ ਹੋਵੇਗਾ। ਟੈਲੀਗ੍ਰਾਫ ਦੀ ਇਕ ਰਿਪੋਰਟ ਦੇ ਮੁਤਾਬਿਕ ਇਸ ਸਾਲ ਦੇ ਅੰਤ ਤੱਕ ਗੂਗਲ ਦਾ ਨਵਾਂ ਤੇ ਆਫਿਸ਼ੀਅਲ ਡਿਵਾਈਜ਼ ਤਿਆਰ ਹੋ ਜਾਵੇਗਾ। ਖਾਸ ਗੱਲ ਇਹ ਹੈ ਕਿ ਇਸ ਵਾਰ ਗੂਗਲ ਦਾ ਆਫਿਸ਼ੀਅਲ ਫੋਨ ਨੈਕਸਸ ਸੀਰੀਜ਼ ਦਾ ਨਹੀਂ ਹੋਵੇਗਾ। ਹਾਲਾਂਕਿ ਜ਼ਿਆਦਾਤਰ ਪਾਰਟਸ ਥਰਡ ਪਾਰਟੀ ਮੈਨੂਫੈਕਚਰਰਜ਼ ਵੱਲੋਂ ਹੀ ਤਿਆਰ ਕੀਤੇ ਜਾਣਗੇ ਪਰ ਇਸ ਵਾਰ ਇਸ ਨੂੰ ਗੂਗਲ ਨੈਕਸਸ ਸਮਾਰਟਫੋਨ ਨਹੀਂ ਕਿਹਾ ਜਾਵੇਗਾ।
ਗੂਗਲ ਵੱਲੋਂ ਇਸ ''ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ ਪਰ ਗੂਗਲ ਸੀ. ਈ. ਓ. ਸੁੰਦਰ ਪਿਚਾਈ ਨੇ ਇਹ ਸਾਫ ਕਰ ਦਿੱਤਾ ਹੈ ਕਿ ਇਸ ਵਾਰ ਆਫਿਸ਼ੀਅਲ ਗੂਗਲ ਡਿਵਾਈਜ਼ ਡਿਜ਼ਾਈਨ ਦੇ ਮਾਮਲੇ ''ਚ ਸਭ ਤੋਂ ਹੱਟ ਕੇ ਹੋਵੇਗੀ। ਪਰ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਗੂਗਲ ਆਪਣੇ ਨੈਕਸਸ ਪ੍ਰੋਗਰਾਮ ਨੂੰ ਛੱਡੇ ਕੇ ਅੱਗੇ ਵਧੇਗੀ ਜਾਂ ਇਸ ਸਿਰਫ ਇਕ ਅਫਵਾਹ ਹੀ ਹੈ।