ਗੂਗਲ ਮੈਪ ਰਾਹੀਂ ਇੰਝ ਜਾਣੋਂ ਕਿਸ ਏਰੀਆ ’ਚ ਹਨ ਕੋਰੋਨਾ ਦੇ ਕਿੰਨੇ ਮਾਮਲੇ
Sunday, Sep 27, 2020 - 12:03 AM (IST)

ਗੈਜੇਟ ਡੈਸਕ—ਕੋਰੋਨਾ ਇਨਫੈਕਸ਼ਨ ਦੇ ਨਵੇਂ ਮਾਮਲੇ ਘੱਟਣ ਦਾ ਨਾਂ ਨਹੀਂ ਲੈ ਰਹੇ ਹਨ। ਇਸ ਵਿਚਾਲੇ ਟੈੱਕ ਦਿੱਗਜ ਗੂਗਲ ਨੇ ਆਪਣੇ ਲੋਕਪ੍ਰਸਿੱਧ ਮੋਬਾਇਲ ਐਪ ਗੂਗਲ ਮੈਪਸ ਲਈ ਇਕ ਨਵੇਂ ਫੀਚਰ ਦਾ ਐਲਾਨ ਕੀਤਾ ਹੈ। ਗੂਗਲ ਮੈਪਸ ਦੇ ਇਸ ਨਵੇਂ ਫੀਚਰ ਨੂੰ ‘ਕੋਵਿਡ ਲੇਅਰ’ ਦਾ ਨਾਂ ਦਿੱਤਾ ਗਿਆ ਹੈ।
ਗੂਗਲ ਮੁਤਾਬਕ ਇਹ ਫੀਚਰ ਯੂਜ਼ਰਸ ਨੂੰ ਇਕ ਏਰੀਆ ’ਚ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ ਵਰਗੀ ਮਹਤੱਵਪੂਰਨ ਜਾਣਕਾਰੀ ਦਿਖਾਵੇਗਾ। ਇਸ ਨਾਲ ਯੂਜ਼ਰਸ ਨੂੰ ਇਹ ਤੈਅ ਕਰ ਸਕਣ ’ਚ ਮਦਦ ਮਿਲੇਗੀ ਕਿ ਉਨ੍ਹਾਂ ਨੂੰ ਉਸ ਏਰੀਆ ’ਚ ਜਾਣਾ ਚਾਹੀਦਾ ਹੈ ਜਾਂ ਨਹੀਂ।
‘ਕੋਵਿਡ-ਲੇਅਰ’ ਫੀਚਰ ਕਿਵੇਂ ਕਰੇਗਾ ਕੰਮ?
ਗੂਗਲ ਨੇ ਆਪਣੇ ਬਲਾਗ ਪੋਸਟ ’ਚ ਕਿਹਾ ਕਿ ਯੂਜ਼ਰਸ ਗੂਗਲ ਮੈਪਸ ਓਪਨ ਕਰ ਇਸ ’ਚ ਡਾਟਾ ਦੇਖ ਸਕਦੇ ਹਨ। ਇਸ ਦੇ ਲਈ ਉਨ੍ਹਾਂ ਨੂੰ ਸਕਰੀਨ ਦੇ ਟਾਪ ਰਾਈਟ ਹੈਂਡ ਕਾਰਨਰ ’ਤੇ ਮੌਜੂਦ ਲੇਅਰਜ਼ ਬਟਨ ਨੂੰ ਟੈਪ ਕਰਨਾ ਹੋਵੇਗਾ। ਇਸ ਤੋਂ ਬਾਅਦ ਉਨ੍ਹਾਂ ਨੂੰ ‘ਕੋਵਿਡ-19 ਇੰਫੋ’ ’ਤੇ ਕਲਿੱਕ ਕਰਨਾ ਹੋਵੇਗਾ।
ਇਸ ਫੀਚਰ ਰਾਹੀਂ ਯੂਜ਼ਰਸ ਜਿਸ ਮੈਪ ਨੂੰ ਦੇਖ ਰਹੇ ਹਨ ਉਸ ਏਰੀਆ ਦੇ ਪ੍ਰਤੀ 1,00,000 ਲੋਕਾਂ ’ਤੇ ਸੱਤ ਦਿਨ ਦੇ ਨਵੇਂ ਕੋਵਿਡ ਮਾਮਲਿਆਂ ਦਾ ਔਸਤ ਦਿਖਾਇਆ ਜਾਵੇਗਾ ਅਤੇ ਇਹ ਇਕ ਲੇਬਲ ਵੀ ਹੋਵੇਗਾ ਜੋ ਇਹ ਦੱਸੇਗਾ ਕਿ ਕੋੋਰੋਨਾ ਕੇਸ ਅਪ ਟਰੈਂਡ ਕਰ ਰਹੇ ਹਨ ਜਾਂ ਡਾਊਨ।
ਇਹ ਡਾਟਾ ਉਨ੍ਹਾਂ ਸਾਰੀਆਂ ਥਾਵਾਂ ’ਤੇ ਦਿਖਾਈ ਦੇਵੇਗਾ ਜਿਥੇ ਗੂਗਲ ਮੈਪਸ ਦਾ ਸਪੋਰਟ ਮੌਜੂਦ ਹੈ। ਕਿਸੇ ਯਕੀਨੀ ਏਰੀਆ ਲਈ ਕੋਵਿਡ-19 ਕੇਸਾਂ ਦਾ ਡਾਟਾ ਗੂਗਲ ਵੱਖ-ਵੱਖ ਸੋਰਸੇਜ਼ ਨਾਲ ਕਲੈਕਟ ਕਰੇਗਾ। ਇਸ ’ਚ Johns Hopkins, New York Times ਅਤੇ Wikipedia ਸ਼ਾਮਲ ਹੋਣਗੇ। ਇਨ੍ਹਾਂ ਸੋਰਸੇਜ਼ ਨੂੰ ਡਾਟਾ ਪਬਲਿਕ ਹੈਲਥ ਆਰਗਨਾਈਜੇਸ਼ਨ ਜਿਵੇਂ ਵਰਲਡ ਹੈਲਥ ਆਗਰਨਾਈਜੇਸ਼ਨ, ਗਰਵਨਮੈਂਟ ਹੈਲਥ ਮਿਨਿਸਟਰੀਜ਼ ਤੋਂ ਮਿਲਦਾ ਹੈ।