ਗੂਗਲ ਮੈਪਸ ਦਾ ਨਵਾਂ ਫੀਚਰ ਦੱਸੇਗਾ ਬੱਸ ਜਾਂ ਰੇਲ ’ਚ ਕਿੰਨੀ ਹੈ ਭੀੜ

06/29/2019 10:56:49 AM

ਗੈਜੇਟ ਡੈਸਕ– ਗੂਗਲ ਮੈਪਸ ਯੂਜ਼ਰਜ਼ ਲਈਇਕ ਨਵਾਂ ਫੀਚਰ ਲੈ ਕੇ ਆਇਆਹੈ। ਇਹ ਨਵਾਂ ਫੀਚਰ ਉਨ੍ਹਾਂ ਲਈ ਕਾਫੀ ਕੰਮ ਦਾ ਸਾਬਤ ਹੋਵੇਗਾ ਜਿਨ੍ਹਾਂ ਨੂੰ ਪਬਲਿਕ ਟ੍ਰਾਂਸਪੋਰਟ ਦਾ ਇਸਤੇਮਾਲ ਕਰਨਾ ਪੈਂਦਾ ਹੈ। ਗੂਗਲ ਮੈਪਸ ਨੇ ਇਨ੍ਹਾਂ ਯੂਜ਼ਰਜ਼ ਦੀ ਸਹੂਲਤ ਨੂੰ ਧਿਆਨ ’ਚ ਰੱਖਦੇ ਹੋਏ ਇਸ ਫੀਚਰ ਨੂੰ ਰੋਲ ਊਟ ਕੀਤਾ ਹੈ। ਇਹ ਯੂਜ਼ਰਜ਼ ਨੂੰ ਪਬਲਿਕ ਟ੍ਰਾਂਸਪੋਰਟ ਦੀ ਪੂਰੀ ਜਾਣਕਾਰੀ ਦੇਵੇਗਾ। ਇਸ ਫੀਚਰ ਦੀ ਮਦਦ ਨਾਲ ਯੂਜ਼ਰ ਜਾਣ ਸਕਣਗੇ ਕਿ ਬੱਸ ਜਾਂ ਰੇਲ ਟਾਈਮ ’ਤੇ ਹੈ ਜਾਂ ਲੇਟ। ਇੰਨਾ ਹੀ ਨਹੀਂ ਇਹ ਫੀਚਰ ਪਬਲਿਕ ਟ੍ਰਾਂਸਪੋਰਟ ’ਚ ਰਹਿਣ ਵਾਲੀ ਭੀੜ ਦਾ ਵੀ ਅਨੁਮਾਨ ਲਗਾ ਸਕਦਾ ਹੈ। 

ਗੂਗਲ ਮੈਪਸ ਪਬਲਿਕ ਟ੍ਰਾਂਸਪੋਰਟ ’ਚ ਦੇਰੀ ਦੀ ਸੰਭਵਾਨਾ ਨੂੰ ਕਾਫੀ ਹੱਦ ਤਕ ਉਸੇ ਤਰ੍ਹਾਂ ਦੱਸੇਗਾ ਜਿਵੇਂ ਨੈਵੀਗੇਸ਼ਨ ਦੌਰਾਨ ਟ੍ਰੈਫਿਕ ਬਾਰੇ ਦੱਸਦਾ ਹੈ। ਇਹ ਨਵਾਂ ਫੀਚਰ ਐਂਡਰਾਇਡ ਅਤੇ ਆਈ.ਓ.ਐੱਸ. ਯੂਜ਼ਰਜ਼ ਨੂੰ ਦੱਸੇਗਾ ਕਿ ਪਬਲਿਕ ਟ੍ਰਾਂਸਪੋਰਟ ’ਚ ਕਿੰਨੀ ਭੀੜ ਹੋਣ ਦੀ ਸੰਭਾਵਨਾ ਹੈ। 

ਇਸ ਮਹੀਨੇ ਗੂਗਲ ਮੈਪਸ ਨੇ ਆਪਣੇ ਯੂਜ਼ਰਜ਼ ਲਈ ਕਈ ਨਵੇਂ ਫੀਚਰ ਰੋਲ ਆਊਟ ਕੀਤੇ ਹਨ। ਜੂਨ ਦੀ ਸ਼ੁਰੂਆਤ ’ਚ ਹੀ ਗੂਗਲ ਮੈਪਸ ਨੇ ਬੱਸ ਦੀ ਰੀਅਲ ਟਾਈਮ ਇਨਫਾਰਮੇਸ਼ਨ ਅਤੇ ਲਾਈਵ ਟ੍ਰੇਨ ਸਟੇਟਸ ਦੱਸਣ ਦੀ ਸ਼ੁਰੂਾਤ ਕਰ ਦਿੱਤੀ ਸੀ। ਨਵੀਂ ਅਪਡੇਟ ਦੇ ਨਾਲ ਗੂਗਲ ਮੈਪਸ ਹੁਣ ਆਟੋਰਿਕਸ਼ਾ ਬਾਰੇ ਵੀ ਜਾਣਕਾਰੀ ਦੇਣ ਲੱਗਾ ਹੈ। 

ਗੂਗਲ ਦੇ ਰਿਸਰਚ ਸਾਇੰਟਿਸਟ ਐਲੇਕਸ ਫੈਬਰੀਕੈਂਟ ਨੇ ਕਿਹਾ ਕਿ ਗੂਗਲ ਮੈਪਸ ਨੇ ਬੱਸਾਂ ਲਈ ਲਾਈਵ ਟ੍ਰੈਫਿਕ ਡੀਲੇ ਨੂੰ ਪੇਸ਼ ਕੀਤਾ ਹੈ। ਇਹ ਫੀਚਰ ਇਸਤਾਂਬੁਲ, ਜਾਗਰੇਬ, ਮਨੀਲਾ ਅਤੇ ਐਟਲਾਂਟਾ ਵਰਗੇ ਦੁਨੀਆ ਦੇ ਕਈ ਪ੍ਰਮੁੱਖ ਸ਼ਹਿਰਾਂ ’ਚ ਉਪਲੱਬਧ ਹੋ ਗਿਆ ਹੈ। ਇਸ ਫੀਚਰ ਦੀ ਐਕਿਉਰੇਸੀ ਨਾਲ ਦੁਨੀਆ ਭਰ ’ਚ 6 ਕਰੋੜ ਯੂਜ਼ਰਜ਼ ਨੂੰ ਫਾਇਦਾ ਪਹੁੰਚ ਰਿਹਾ ਹੈ। ਇਸ ਨੂੰ ਸਭ ਤੋਂ ਪਹਿਲਾਂ ਭਾਰਤ ’ਚ ਲਾਂਚ ਕੀਤਾ ਗਿਆ ਹੈ। ਇਹ ਫੀਚਰ ਮਸ਼ੀਨ ਲਰਨਿੰਗ ਮਾਡਲ ’ਤੇ ਕੰਮ ਕਰਦਾ ਹੈ ਜਿਸ ਨਾਲ ਇਸਨੇ ਰਿਅਲ ਟਾਈਮ ਕਾਰ ਟ੍ਰੈਫਿਕ, ਬੱਸ ਰੂਟ ਅਤੇ ਉਸ ਦੇ ਸਟਾਪ ਦੇ ਡਾਟਾ ਦੇ ਨਾਲ ਹੀ ਬੱਸ ਯਾਤਰਾ ’ਚ ਲੱਗਣ ਵਾਲੇ ਅਨੁਮਾਨਿਤ ਸਮੇਂ ਬਾਰੇ ਵੀ ਦੱਸਣਾ ਸ਼ੁਰੂ ਕਰ ਦਿੱਤਾ ਹੈ। ਐਲੇਕਸ ਨੇ ਅੱਗੇ ਦੱਸਿਆ ਕਿ ਘੱਟ ਦੂਰੀ ਦੀ ਯਾਤਰਾ ਲਈਵੀ ਇਹ ਫੀਚਰ ਕਾਰ ਸਪੀਡ ਦੀ ਪ੍ਰੇਡੀਕਸ਼ਨ ਨੂੰ ਬੱਸ ਲਈ ਵੱਖ-ਵੱਖ ਰੂਟ ਦੇ ਹਿਸਾਬ ਨਾਲ ਬਦਲ ਲੈਂਦਾ ਹੈ। 


Related News