Google Maps ਦਾ ਇਸਤੇਮਾਲ ਕਰਦੇ ਹੋ ਤਾਂ ਜ਼ਰੂਰ ਪੜ੍ਹੋ ਇਹ ਖਬਰ

Wednesday, Feb 20, 2019 - 10:59 AM (IST)

Google Maps ਦਾ ਇਸਤੇਮਾਲ ਕਰਦੇ ਹੋ ਤਾਂ ਜ਼ਰੂਰ ਪੜ੍ਹੋ ਇਹ ਖਬਰ

ਗੈਜੇਟ ਡੈਸਕ– ਲੋਕ ਇਕ ਥਾਂ ਤੋਂ ਦੂਜੀ ਥਾਂ ’ਤੇ ਪਹੁੰਚਣ ਲਈ ਆਮਤੌਰ ’ਤੇ ਗੂਗਲ ਮੈਪਸ ਦਾ ਇਸਤੇਮਾਲ ਕਰਦੇ ਹਨ ਪਰ ਹੁਣ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜੋ ਤੁਹਾਨੂੰ ਹੈਰਨ ਕਰ ਦੇਵੇਗਾ। ਗੋਆ ’ਚ ਇਕ ਅਜਿਹਾ ਬੈਨਰ ਲੱਗਾ ਹੈ ਜੋ ਗੂਗਲ ਮੈਪਸ ਯੂਜ਼ਰਜ਼ ਨੂੰ ਅਲਰਟ ਕਰ ਰਿਹਾ ਹੈ। ਇਸ ਬੈਨਰ ’ਚ ਲਿਖਿਆ ਹੈ ਕਿ ਬਾਗਾ ਬੀਚ ਜਾਣ ਦਾ ਰਸਤਾ ਦਿਖਾ ਕੇ ਗੂਗਲ ਮੈਪਸ ਤੁਹਾਨੂੰ ਮੁਰਖ ਬਣਾ ਰਿਹਾ ਹੈ। ਇਸ ਰੋਡ ਰਾਹੀਂ ਤੁਸੀਂ ਬਾਗਾ ਬੀਚ ਨਹੀੰ ਪਹੁੰਚੋਗੇ। ਸਹੀ ਰਸਤੇ ਲਈ ਪਿੱਛੇ ਮੁੜੋ ਅਤੇ ਖੱਬੇ ਪਾਸੇ ਜਾਓ। ਬਾਗਾ ਬੀਚ ਇਥੋਂ ਕਰੀਬ 1 ਕਿਲੋਮੀਟਰ ਦੂਰ ਹੈ। 

 

ਲੋਕਾਂ ਨੇ ਸਾਂਝਾ ਕੀਤਾ ਆਪਣਾ ਅਨੁਭਵ
ਦੱਸ ਦੇਈਏ ਕਿ ਬਾਗਾ ਬੀਚ ਗੋਆ ’ਚ ਸਭ ਤੋਂ ਪ੍ਰਸਿੱਧ ਸਮੁੰਦਰੀ ਤੱਟਾਂ ’ਚੋਂ ਇਕ ਹੈ ਅਤੇ ਹੋਟਲਾਂ ਤੋਂ ਉਥੇ ਪਹੁੰਚਣ ’ਚ ਲੋਕਾਂ ਨੂੰ ਕਾਫੀ ਪਰੇਸ਼ਾਨੀ ਹੋ ਸਕਦੀ ਹੈ। ਇਸ ਲਈ ਸੈਲਾਨੀ ਹਮੇਸ਼ਾ ਦਿਸ਼ਾ-ਨਿਰਦੇਸ਼ਾਂ ਲਈ ਗੂਗਲ ਮੈਪਸ ਦਾ ਹੀ ਇਸਤੇਮਾਲ ਕਰਦੇ ਹਨ। ਇਸ ਬੈਨਰ ਦੀ ਫੋਟੋ ਨੂੰ ਟਵਿਟਰ ਯੂਜ਼ਰ Sumanth Raj Urs ਦੁਆਰਾ ਸ਼ੇਅਰ ਕੀਤਾ ਗਿਆ ਹੈ ਜੋ ਦੇਖਦੇ ਹੀ ਦੇਖਦੇ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। ਇਸ ਟਵੀਟ ’ਤੇ ਲੋਕਾਂ ਨੇ ਗੂਗਲ ਮੈਪਸ ਰਾਹੀਂ ਬਾਗਾ ਬੀਚ ਦੀ ਭਾਲ ਕਰਦੇ ਹੋਏ ਗੁਆਚ ਜਾਣ ਦੇ ਅਨੁਭਵ ਨੂੰ ਵੀ ਸਾਂਝਾ ਕੀਤਾ। 

ਗੂਗਲ ਮੈਪਸ ਦਾ ਜ਼ਿਆਦਾ ਇਸਤੇਮਾਲ ਕਰ ਰਹੇ ਹਨ ਲੋਕ
ਦੱਸ ਦੇਈਏ ਕਿ ਗੂਗਲ ਦੁਆਰਾ ਲਾਂਚ ਕੀਤੀ ਗਈ ਮੈਪਸ ਐਪ ਨੂੰ ਸਿਰਫ ਸਾਧਾਰਣ ਯੂਜ਼ਰਜ਼ ਹੀ ਨਹੀਂ ਸਗੋਂ ਰਾਈਡਰ ਸ਼ੇਅਰਿੰਗ ਕੰਪਨੀਆਂ ਵੀ ਇਸਤੇਮਲਾ ਕਰਦੀਆਂ ਹਨ। ਇਸ ਰਾਹੀਂ ਆਮਤੌਰ ’ਤੇ ਘੱਟ ਸਮੇਂ ’ਚ ਲੋਕੇਸ਼ਨ ਤੱਕ ਜਾਣ ਦੇ ਰਸਤੇ ਦਾ ਪਤਾ ਲਗਾਇਆ ਜਾਂਦਾ ਹੈ ਪਰ ਹੁਣ ਇਸ ਮਾਮਲੇ ਦੇ ਆਉਣ ਤੋਂ ਬਾਅਦ ਇਹ ਕਿਹਾ ਜਾ ਸਕਦਾ ਹੈ ਕਿ ਕਈਵਾਰ ਰਸਤਾ ਪੁੱਛ ਕੇ ਆਉਣ-ਜਾਣ ਵਾਲਾ ਤਰੀਕਾ ਹੀ ਇਸਤੇਮਾਲ ਕਰਨਾ ਚਾਹੀਦਾ ਹੈ, ਤਾਂ ਹੀ ਤੁਸੀਂ ਲੋਕੇਸ਼ਨ ’ਤੇ ਪਹੁੰਚ ਸਕੋਗੇ। 


Related News