ਅੱਜ ਤੋਂ ਇਨ੍ਹਾਂ ਸਮਾਰਟਫੋਨਜ਼ ’ਤੇ ਕੰਮ ਨਹੀਂ ਕਰਨਗੇ ਗੂਗਲ ਮੈਪਸ, ਜੀਮੇਲ ਤੇ ਯੂਟਿਊਬ

09/27/2021 4:48:06 PM

ਗੈਜੇਟ ਡੈਸਕ– ਜੇਕਰ ਤੁਹਾਡੇ ਕੋਲ ਪੁਰਾਣਾ ਐਂਡਰਾਇਡ ਸਮਾਰਟਫੋਨ ਹੈ ਤਾਂ ਇਹ ਖਬਰ ਤੁਹਾਡੇ ਲਈ ਹੀ ਹੈ। ਹੋ ਸਕਦਾ ਹੈ ਕਿ 27 ਸਤੰਬਰ 2021 ਯਾਨੀ ਅੱਜ ਤੋਂ ਤੁਹਾਡੇ ਪੁਰਾਣੇ ਫੋਨ ’ਤੇ ਗੂਗਲ ਮੈਪਸ, ਯੂਟਿਊਬ ਅਤੇ ਜੀਮੇਲ ਵਰਗੀਆਂ ਸੇਵਾਵਾਂ ਕੰਮ ਹੀ ਨਾ ਕਰਨ। ਗੂਗਲ ਦੇ ਪੁਰਾਣੇ ਐਂਡਰਾਇਡ ਵਰਜ਼ਨ 2.3 ਵਾਲੇ ਡਿਵਾਈਸਿਜ਼ ’ਚ ਗੂਗਲ ਦੀਆਂ ਇਹ ਸੇਵਾਵਾਂ ਅੱਜ ਤੋਂ ਬੰਦ ਹੋ ਰਹੀਆਂ ਹਨ। ਰਿਪੋਰਟ ਮੁਤਾਬਕ, ਐਂਡਰਾਇਡ ਵਰਜ਼ਨ 2.3 ਵਾਲੇ ਡਿਵਾਈਸਿਜ਼ ’ਚ ਗੂਗਲ ਮੈਪ, ਯੂਟਿਊਬ ਅਤੇ ਗੂਗਲ ਕਲੰਡਰ ਦਾ ਇਸਤੇਮਾਲ ਹੁਣ ਨਹੀਂ ਕੀਤਾ ਜਾ ਸਕੇਗਾ। ਅਜਿਹੇ ’ਚ ਤੁਹਾਡਾ ਪੁਰਾਣਾ ਐਂਡਰਾਇਡ ਸਮਾਰਟਫੋਨ ਕਬਾੜ ਹੋ ਜਾਵੇਗਾ। 

ਗੂਗਲ ਦਾ ਮੰਨਣਾ ਹੈ ਕਿ ਐਂਡਰਾਇਡ 2.3 ’ਤੇ ਕੰਮ ਕਰਨ ਵਾਲੇ ਡਿਵਾਈਸਿਜ਼ ਕਾਫੀ ਪੁਰਾਣੇ ਹੋ ਗਏ ਹਨ ਅਤੇ ਇਸ ਆਪਰੇਟਿੰਗ ਸਿਸਟਮ ’ਤੇ ਕੰਮ ਕਰਨ ਵਾਲੇ ਯੂਜ਼ਰਸ ਦਾ ਨਿੱਜੀ ਡਾਟਾ ਲੀਕ ਹੋ ਸਕਦਾ ਹੈ। ਕੰਪਨੀ ਨੇ ਐਂਡਰਾਇਡ 2.3 ਵਰਜ਼ਨ ’ਤੇ ਕੰਮ ਕਰਨ ਵਾਲੇ ਅਕਾਊਂਟ ਦੇ ਲਾਗਇਨ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ। 

ਹੁਣ ਇਨ੍ਹਾਂ ਸਮਾਰਟਫੋਨਾਂ ’ਤੇ ਕੰਮ ਨਹੀਂ ਕਰਨਹੀਆਂ ਇਹ ਸੇਵਾਵਾਂ
ਹੁਣ Sony Xperia Advance, Lenovo K800, Sony Xperia Go, Vodafone Smart II, Samsung Galaxy S2, Sony Xperia P, LG Spectrum ਅਤੇ Sony Xperia S ਦੀ ਵਰਤੋਂ ਕਰਨ ਵਾਲੇ ਲੋਕ ਇਨ੍ਹਾਂ ਐਪਸ ਦਾ ਇਸਤੇਮਾਲ ਨਹੀਂ ਕਰ ਸਕਣਗੇ। 

ਜਾਣਕਾਰੀ ਲਈ ਦੱਸ ਦੇਈਏ ਕਿ ਐਂਡਰਾਇਡ 2.3 Gingerbread ਨੂੰ ਸਾਲ 2010 ’ਚ ਲਾਂਚ ਕੀਤਾ ਗਿਆ ਸੀ। ਇਸ ਸਮੇਂ ਐਂਡਰਾਇਡ 11 ਨੂੰ ਜ਼ਿਆਦਾਤਰ ਸਮਾਰਟਫੋਨਾਂ ’ਚ ਦਿੱਤਾ ਜਾ ਰਿਹਾ ਹੈ। ਹਾਲਾਂਕਿ, ਐਂਡਰਾਇਡ 3.0 ਅਤੇ ਉਸ ਤੋਂ ਉਪਰ ਵਾਲੇ ਵਰਜ਼ਨ ’ਚ ਯੂਟਿਊਬ, ਜੀਮੇਲ ਅਤੇ ਗੂਗਲ ਦੀਆਂ ਸੇਵਾਵਾਂ ਪਹਿਲਾਂ ਦੀ ਤਰ੍ਹਾਂ ਚਾਲੂ ਰਹਿਣਗੀਆਂ। 


Rakesh

Content Editor

Related News