ਨਵੀਂ ਅਪਡੇਟ ਨਾਲ ਗੂਗਲ ਮੈਪਸ ''ਚ ਸੈਟਾਲਾਈਟ ਇਮੇਜਿਜ਼ ਦਿਖਣਗੀਆਂ ਹੋਰ ਵੀ ਸਾਫ
Wednesday, Jun 29, 2016 - 12:36 PM (IST)

ਜਲੰਧਰ : ਗੂਗਲ ਮੈਪਸ ''ਚ ਇਕ ਬਹੁਤ ਹੀ ਵਧੀਆ ਅਪਡੇਟ ਆਈ ਹੈ ਜਿਸ ਨਾਲ ਤੁਸੀਂ ਜਦੋਂ ਗੂਗਲ ਮੈਪਸ ''ਚ ਸੈਟਾਲਾਈਟ ਇਮੇਜਰੀ ਨੂੰ ਆਨ ਕਰੋਗੇ ਤਾਂ ਤੁਹਾਨੂੰ, ਸੈਟਾਲਾਈਟ ਵਿਊ ''ਤ ਕਲੀਅਰ ਡਿਟੇਲਜ਼ ਮਿਲਣਗੀਆਂ। ਗੂਗਲ ਮੈਪਸ ਦੀ ਨਵੀਂ ਅਪਡੇਟ ਦੇ ਨਾਲ ਤੁਹਾਨੂੰ ਬਿਹਤਰ ਇਮੇਜਰੀ ਤੇ ਰੰਗਾਂ ''ਚ ਡਿਟੇਲਜ਼ ਮਿਲਣਗੀਆਂ। ਗੂਗਲ ਵੱਲੋਂ ਸੈਟਾਲਾਈਟ ਇਮੇਜਰੀ ਲਈ ਲੈਂਡਸੈੱਟ 8 ਸੈਟਾਲਾਈਟ ਦੀ ਮਦਦ ਲਈ ਜਾਂਦੀ ਹੈ ਜੋ 2013 ''ਚ ਲਾਂਚ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਲੈਂਡਸੈੱਟ 8 ਨੂੰ ਲੈਂਡਸੈੱਟ 7 ਦੀ ਅਪਡੇਟ ਦੇ ਤੌਰ ''ਤੇ ਲਾਂਚ ਕੀਤਾ ਗਿਆ ਸੀ।
ਗੂਗਲ ਦਾ ਕਹਿਣਾ ਹੈ ਕਿ ਮੈਪਸ ਐਪ ਲਈ ਪੈਟਾਬਾਈਟ ਡਾਟਾ ਕੰਪਾਈਲ ਕਰ ਕੇ ਡਾਟਾ ਪ੍ਰੋਸੈਸ ਕਰਦਾ ਹੈ ਜਿਸ ਕਰਕੇ ਤਸਵੀਰਾਂ ਇੰਨੀਆਂ ਸਾਫ ਆਉਂਦੀਆਂ ਹਨ ਤੇ ਇਸ ਹਿਸਾਬ ਨਾਲ 700 ਟ੍ਰਿਲੀਅਨ ਪਿਕਸਲ ਇਕੱਲੇ ਤੌਰ ''ਤੇ ਕਲਾਊਡਲੈੱਸ ਇਮੇਜ ਪ੍ਰਦਾਨ ਕਰਦੇ ਹਨ। ਇਹ ਅਪਡੇਟ ਹੁਣ ਅਵੇਲੇਬਲ ਹੈ ਤੇ ਐਪ ਨੂੰ ਅਪਡੇਕ ਕਰ ਕੇ ਤੁਸੀਂ ਵੀ ਸੈਟਾਲਾਈਟ ਇਮੇਜਿਜ਼ ਨੂੰ ਕਲੀਅਰਲੀ ਦੇਖ ਸਕਦੇ ਹੋ।