ਦੁਨੀਆ ਭਰ ’ਚ ਡਾਊਨ ਹੋਇਆ Google Maps, ਯੂਜ਼ਰਜ਼ ਹੋਏ ਪਰੇਸ਼ਾਨ

Saturday, Mar 19, 2022 - 11:07 AM (IST)

ਦੁਨੀਆ ਭਰ ’ਚ ਡਾਊਨ ਹੋਇਆ Google Maps, ਯੂਜ਼ਰਜ਼ ਹੋਏ ਪਰੇਸ਼ਾਨ

ਗੈਜੇਟ ਡੈਸਕ– ਗੂਗਲ ਮੈਪਸ ਲੋਕਾਂ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ। ਜੇਕਰ ਤੁਸੀਂ ਕਿਤੇ ਜਾਂਦੇ ਹੋ ਜਾਂ ਜਾਣਾ ਚਾਹੁੰਦੇ ਹੋ ਤਾਂ ਇਕ ਵਾਰ ਜ਼ਰੂਰ ਗੂਗਲ ਮੈਪ ਖੋਲ੍ਹ ਕੇ ਲੋਕੇਸ਼ਨ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰਦੇ ਹੋ ਪਰ ਜਦੋਂ ਇਹ ਸੁਵਿਧਾ ਡਾਊਨ ਹੋ ਜਾਵੇ ਤਾਂ ਤੁਸੀਂ ਸਮਝ ਹੀ ਸਕਦੇ ਹੋ, ਕਿਸ ਹੱਦ ਤਕ ਪਰੇਸ਼ਾਨੀ ਹੋ ਸਕਦੀ ਹੈ। ਵੀਰਵਾਰ ਦੀ ਦੇਰ ਸ਼ਾਮ ਭਾਰਤ ਦੇ ਸਮੇਂ ਮੁਤਾਬਕ, ਕਰੀਬ 9:30 ਵਜੇ ਗੂਗਲ ਮੈਪ ਦੁਨੀਆ ਭਰ ਦੇ ਯੂਜ਼ਰਸ ਲਈ ਕ੍ਰੈਸ਼ ਹੋ ਗਿਆ। 

ਵੈੱਬਸਾਈਟ ਡਾਊਨ ਡਿਟੈਕਟਰ ਨੇ ਵੀਰਵਾਰ ਸ਼ਾਮ ਨੂੰ ਗੂਗਲ ਮੈਪਸ ਬਾਰੇ ਰਿਪੋਰਟ ਜਾਰੀ ਕੀਤੀ ਕਿ ਉਸਦੇ ਡਾਊਨ ਹੋਣ ਕਾਰਨ ਸੈਂਕੜੇ ਹਜ਼ਾਰਾਂ ਲੋਕ ਅਚਾਨਕ ਮੈਪ ਐਪ ਨੂੰ ਖੋਲ੍ਹ ਨਹੀਂ ਪਾ ਰਹੇ ਸਨ। ਇਸ ਬਾਰੇ ਗੂਗਲ ਮੈਪ ਦੀ ਵੈੱਬਸਾਈਟ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਸਰਵਰ ’ਚ ਖ਼ਰਾਬੀ ਆਈ ਹੈ। 

ਲੋਕਾਂ ਨੇ ਸੋਸ਼ਲ ਮੀਡੀਆ ’ਤੇ ਨਾਰਾਜ਼ਗੀ ਜ਼ਾਹਿਰ ਕੀਤੀ
ਗੂਗਲ ਮੈਪਸ ਦੇ ਡਾਊਨ ਹੋਣ ਦੇ ਨਾਲ ਲੋਕਾਂ ਨੇ ਸੋਸ਼ਲ ਮੀਡੀਆ ’ਤੇ ਨਾਰਾਜ਼ਗੀ ਜ਼ਾਹਿਰ ਕੀਤੀ। ਕੁਝ ਲੋਕ ਇੰਨੇ ਨਾਰਾਜ਼ ਹੋ ਗਏ ਕਿ ਉਨ੍ਹਾਂ ਨੇ ਐਪਲ ਮੈਪਸ ਦਾ ਵੀ ਸਹਾਰਾ ਲਿਆ। ਇਕ ਯੂਜ਼ਰ ਨੇ ਟਵੀਟ ਕਰਕੇ ਲਿੱਖਿਆ ਕਿ ਮੈਂ ਕਿਤੇ ਜਾ ਰਿਹਾ ਹਾਂ ਅਤੇ ਅਚਾਨਕ ਗੂਗਲ ਮੈਪ ਬੰਦ ਹੋ ਗਿਆ ਹੈ। ਮੈਂ ਭਟਕਣ ਤੋਂ ਬਚ ਗਿਆ ਕਿਉਂਕਿ ਮੇਰੇ ਕੋਲ ਐਪ ਮੈਪ ਹੈ। 

 


author

Rakesh

Content Editor

Related News