ਟ੍ਰੈਫਿਕ ਨਿਯਮ ਤੋੜਦੇ ਹੀ ਅਲਰਟ ਕਰੇਗਾ ਗੂਗਲ ਮੈਪਸ, ਆਇਆ ਨਵਾਂ ਫੀਚਰ

06/19/2019 12:50:25 PM

ਗੈਜੇਟ ਡੈਸਕ– ਗੂਗਲ ਨੇ ਆਪਣੇ ਨੈਵਿਗੇਸ਼ਨ ਐਪ ਗੂਗਲ ਮੈਪਸ ਦੇ ਐਂਡਰਾਇਡ ਵਰਜਨ ਲਈ ਇਕ ਨਵਾਂ ਫੀਚਰ ਲੈ ਕੇ ਆਇਆ ਹੈ। ਇਸ ‘ਸਪੀਡੋਮੀਟਰ’ ਫੀਚਰ ਦੀ ਮਦਦ ਨਾਲ ਤੁਹਾਨੂੰ ਪਤਾ ਲੱਗ ਸਕੇਗਾ ਕਿ ਤੁਸੀਂ ਕਿੰਨੀ ਸਪੀਡ ਨਾਲ ਗੱਡੀ ਚਲਾ ਰਹੇ ਹੋ। ਇਹ ਫੀਚਰ ਗੂਗਲ ਮੈਪਸ ਐਪ ਦੇ ‘ਸੈਟਿੰਗਸ’ ਮੈਨਿਊ ’ਚ ਦਿਸ ਰਿਹਾ ਹੈ ਅਤੇ ਇਸ ਨੂੰ ਮੈਨੁਅਲੀ ਆਨ ਕੀਤਾ ਜਾ ਸਕਦਾ ਹੈ। ਇਸ ਨਵੇਂ ਫੀਚਰ ਤੋਂ ਪਹਿਲਾਂ ਗੂਗਲ ਮੈਪਸ ਨੇ ਆਪਣੇ ਐਪ ’ਚ ਸਾਰੇ ਯੂਜ਼ਰਜ਼ ਲਈ ਸਪੀਡ ਲਿਮਟ ਫੀਚਰ ਵੀ ਰੋਲ ਆਊਟ ਕੀਤਾ ਹੈ। ਸਪੀਡ ਲਿਮਟ ਅਤੇ ਸਪੀਡ ਕੈਮਰਾ ਰਿਪੋਰਟਿੰਗ ਫੀਚਰ ਨੂੰ ਕੁਝ ਦੇਸ਼ਾਂ ’ਚ ਦੋ ਸਾਲ ਤਕ ਟੈਸਟ ਕਰਨ ਤੋਂ ਬਾਅਦ ਗੂਗਲ ਨੇ ਭਾਰਤ ਸਮੇਤ 40 ਦੇਸ਼ਾਂ ’ਚ ਇਹ ਫੀਚਰ ਯੂਜ਼ਰਜ਼ ਨੂੰ ਦਿੱਤਾ ਹੈ। 

ਭਾਰਤ ਦੇ ਕਈ ਸ਼ਹਿਰਾਂ ’ਚ ਸਪੀਡ ਕੈਮਰਾ ਲਗਾਏ ਗਏ ਹਨ ਅਤੇ ਅਜਿਹੇ ’ਚ ਗੂਗਲ ਮੈਪਸ ਦਾ ਇਹ ਫੀਚਰ ਤੁਹਾਨੂੰ ਟ੍ਰੈਫਿਕ ਪੁਲਸ ਅਤੇ ਫਾਈਨ ਭਰਨ ਤੋਂ ਬਚਾਅ ਸਕਦਾ ਹੈ। ਨਵਾਂ ਸਪੀਡ ਲਿਮਟ ਫੀਚਰ ਯੂਜ਼ਰਜ਼ ਨੂੰ ਕਿਸੇ ਰਸਤੇ ’ਤੇ ਤੈਅ ਸਪੀਡ ਲਿਮਟ ਦੀ ਜਾਣਕਾਰੀ ਦਿੰਦਾ ਅਤੇ ਸਪੀਡੋਮੀਟਰ ਇਸੇ ਆਧਾਰ ’ਤੇ ਡਰਾਈਵਰ ਨੂੰ ਤੈਅ ਲਿਮਟ ਤੋਂ ਤੇਜ਼ ਡਰਾਈਵ ਕਰਨ ’ਤੇ ਅਲਰਟ ਕਰ ਦੇਵੇਗਾ। ਸਪੀਡੋਮੀਟਰ ਫੀਚਰ ਆਨ ਹੋਣ ’ਤੇ ਗੂਗਲ ਮੈਪਸ ਸਕਰੀਨ ’ਤੇ ਖੱਬੇ ਪਾਸੇ ਹੇਠਾਂ ਡਰਾਈਵਿੰਗ ਸਪੀਡ ਦਿਖਾਈ ਦੇਵੇਗੀ। ਗੂਗਲ ਮੈਪਸ ਦੇ ਸਪੀਡ ਲਿਮਟ ਫੀਚਰ ਦੀ ਮਦਦ ਨਾਲ ਐਪ ਦਾ ਸਪੀਡੋਮੀਟਰ ਤੁਹਾਨੂੰ ਤੇਜ਼ ਗੱਡੀ ਚਲਾਉਣ ’ਤੇ ਅਲਰਟ ਕਰ ਦੇਵੇਗਾ। 

ਸਪੀਡ ਲਿਮਟ ਤੋਂ ਤੇਜ਼ ਗੱਡੀ ਚਲਾਉਣ ’ਤੇ ਇੰਡੀਕੇਟਰ ਦਾ ਕਲਰ ਲਾਲ ਹੋ ਜਾਵੇਗਾ, ਜਿਸ ਨਾਲ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਤੈਅ ਲਿਮਟ ਤੋਂ ਤੇਜ਼ ਗੱਡੀ ਚਲਾ ਕੇ ਟ੍ਰੈਫਿਕ ਨਿਯਮ ਤੋੜ ਰਹੇ ਹੋ। ਹਾਲਾਂਕਿ, ਤੁਹਾਡੇ ਮੋਬਾਇਲ ਇੰਟਰਨੈੱਟ ਦੀ ਸਪੀਡ ਦੇ ਹਿਸਾਬ ਨਾਲ ਐਪ ’ਤੇ ਰਿਜਲਟ ਥੋੜ੍ਹਾ ਦੇਰ ਨਾਲ ਆ ਸਕਦੇ ਹਨ। ਅਜਿਹ ’ਚ ਗੱਡੀ ਦੀ ਸਪੀਡ ਜਾਣਨ ਲਈ ਕਾਰ ਦੇ ਸਪੀਡੋਮੀਟਰ ਦਾ ਇਸਤੇਮਾਲ ਬਿਹਤਰ ਹੋਵੇਗਾ। ਇਸ ਤੋਂ ਇਲਾਵਾ ਯੂਜ਼ਰਜ਼ ਮੈਨੁਅਲੀ ਸਪੀਡ ਕੈਮਰਾ ਜਾਂ ਮੋਬਾਇਲ ਸਪੀਡ ਕੈਮਰਾ ਨੂੰ ਐਪ ’ਚ ਰਿਪੋਰਟ ਵੀ ਕਰ ਸਕਦੇ ਹਨ। ਬਾਕੀ ਯੂਜ਼ਰਜ਼ ਨੂੰ ਨੈਵਿਗੇਸ਼ਨ ਆਨ ਹੋਣ ’ਤੇ ਤੈਅ ਜਗ੍ਹਾ ਸਪੀਡ ਕੈਮਰਾ ਦਾ ਆਈਕਨ ਦਿਖਾਈ ਦੇਵੇਗੀ।

ਐਂਡਰਾਇਡ ਡਿਵਾਈਸ ’ਤੇ ਇਸ ਫੀਚਰ ਨੂੰ ਆਨ ਕਰਨ ਲਈ ਤੁਹਾਨੂੰ ਸਭ ਤੋਂ ਪਹਿਲਾਂ ਗੂਗਲ ਮੈਪਸ ਐਪ ਓਪਨ ਕਰਨਾ ਹੋਵੇਗਾ ਅਤੇ ਇਸ ਦੇ ਸੈਟਿੰਗਸ ਮੈਨਿਊ ’ਚ ਜਾਣਾ ਹੋਵੇਗਾ। ਇਥੋਂ ਨੈਵਿਗੇਸ਼ਨ ਸੈਟਿੰਗਸ ’ਚ ਜਾਣ ’ਤੇ ਤੁਹਾਨੂੰ ‘ਡਰਾਈਵਿੰਗ ਆਪਸ਼ੰਸ’ ’ਚ ਸਪੀਡੋਮੀਟਰ ਨੂੰ ਆਨ ਜਾਂ ਆਫ ਕਰਨ ਦਾ ਆਪਸ਼ਨ ਮਿਲ ਜਾਵੇਗਾ। ਇਸੇ ਤਰ੍ਹਾਂ ਨੈਵਿਗੇਸ਼ਨ ਪੇਜ ਦੇ ਸੱਜੇ ਪਾਸੇ ਬਣੇ ‘+’ ਆਈਕਨ ’ਤੇ ਟੈਪ ਕਰਕੇ ਤੁਸੀਂ ਸਪੀਡ ਕੈਮਰਾ ਵੀ ਰਿਪੋਰਟ ਕਰ ਸਕਦੇ ਹੋ, ਜਿਸ ਨਾਲ ਬਾਕੀ ਯੂਜ਼ਰਜ਼ ਨੂੰ ਇਸ ਦਾ ਪਤਾ ਲੱਗ ਸਕਣ। ਇਸ ਤੋਂ ਇਲਾਵਾ ਤੁਸੀਂ ਇਸੇ ਆਈਕਨ ’ਤੇ ਟੈਪ ਕਰਕੇ ਕੋਈ ਐਕਸੀਡੈਂਟ ਜਾਂ ਹਾਦਸਾ ਵੀ ਰਿਪੋਰਟ ਕਰ ਸਕਦੇ ਹੋ। ਭਾਰਤ ’ਚ ਇਹ ਫੀਚਰ ਸਾਰੇ ਯੂਜ਼ਰਜ਼ ਨੂੰ ਲੇਟੈਸਟ ਐਪ ਅਪਡੇਟ ’ਚ ਮਿਲ ਰਿਹਾ ਹੈ। 


Related News