ਗੂਗਲ ਨੇ ਡੂਡਲ ਬਣਾ ਕੇ ਲੋਕਾਂ ਨੂੰ ਕੀਤਾ ਵੈਕਸੀਨ ਲਈ ਜਾਗਰੂਕ, ਦਿੱਤਾ ਇਹ ਖ਼ਾਸ ਸੰਦੇਸ਼

Saturday, May 01, 2021 - 06:01 PM (IST)

ਗੂਗਲ ਨੇ ਡੂਡਲ ਬਣਾ ਕੇ ਲੋਕਾਂ ਨੂੰ ਕੀਤਾ ਵੈਕਸੀਨ ਲਈ ਜਾਗਰੂਕ, ਦਿੱਤਾ ਇਹ ਖ਼ਾਸ ਸੰਦੇਸ਼

ਗੈਜੇਟ ਡੈਸਕ– ਗੂਗਲ ਨੇ ਕੋਰੋਨਾ ਵਾਇਰਸ ਵਰਗੀ ਜਾਨਲੇਵਾ ਬੀਮਾਰੀ ਤੋਂ ਬਚਾਅ ਲਈ ਫੇਸ ਮਾਸਕ ਪਹਿਨਣ ਅਤੇ ਖੁਦ ਨੂੰ ਵੈਕਸੀਨ ਲਗਵਾਉਣ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਹੈ। ਗੂਗਲ ਨੇ ਨਵਾਂ ਡੂਡਲ ਬਣਾਇਆ ਹੈ ਜਿਸ ਵਿਚ ਸਾਰੇ ਪਾਤਰ ਖੁਸ਼ੀ ਨਾਲ ਟਪਦੇ ਹੋਏ ਨਜ਼ਰ ਆ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਭਾਰਤ ਇਸ ਬੀਮਾਰੀ ਦੇ ਬਦਾਅ ’ਚ ਆ ਰਿਹਾ ਹੈ ਤਾਂ ਅਜਿਹੇ ’ਚ ਇਸ ਮਹਾਮਾਰੀ ਖਿਲਾਫ ਲੋਕਾਂ ਨੂੰ ਲੜਨ ਦੀ ਤਾਕਤ ਇਸ ਡੂਡਲ ਰਾਹੀਂ ਮਿਲੇਗੀ। 

ਇਨ੍ਹੀਂ ਦਿਨੀਂ ਗੂਗਲ ਗੈੱਟ ਵੈਕਸੀਨੇਟਿਡ, ਵਿਅਰ ਮਾਸਕ ਅਤੇ ਸੇਵ ਲਾਈਵਸ ਮੈਸੇਜ ਰਾਹੀਂ ਲੋਕਾਂ ਨੂੰ ਵੈਕਸੀਨ ਲਗਵਾਉਣ ਲਈ ਪ੍ਰੇਰਿਤ ਕਰ ਰਹੀ ਹੈ ਅਤੇ ਇਸ ਨੂੰ ਇਕ ਸੈਲੀਬ੍ਰੇਸ਼ਨ ਦੇ ਤੌਰ ’ਤੇ ਵਿਖਾਇਆ ਗਿਆ ਹੈ। ਕੰਪਨੀ ਨੇ ਡੂਡਲ ਬਾਰੇ ਆਪਣੇ ਬਲਾਗ ’ਚ ਲਿਖਿਆ ਕਿ ਅਜੇ ਕੋਰੋਨਾ ਵਾਇਰਸ ਮਹਾਮਾਰੀ ਦੁਨੀਆ ਭਰ ਦੇ ਲੋਕਾਂ ਨੂੰ ਆਪਣੀ ਚਪੇਟ ’ਚ ਲੈ ਰਹੀ ਹੈ। ਨਜ਼ਦੀਕੀ ਵੈਕਸੀਨ ਸਾਈਟ ਲੱਭਣ ਅਤੇ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਇਨ੍ਹਾਂ ਸਟੈੱਪਸ ਨੂੰ ਫਾਲੋ ਕਰ ਸਕਦੇ ਹੋ। ਖ਼ਾਸ ਗੱਲ ਇਹ ਹੈ ਕਿ ਨਵਾਂ ਡੂਡਲ ਇਕ ਕੋਰੋਨਾ ਵਾਇਰਸ ਵੈਕਸੀਨ ਟੈਂਕਰ ਦੇ ਰੂਪ ’ਚ ਵੀ ਕੰਮ ਕਰਦਾ ਹੈ ਯਾਨੀ ਤੁਸੀਂ ਸਿਰਫ ਇਕ ਕਲਿੱਕ ’ਤੇ ਸਾਰੇ ਦੇਸ਼ਾਂ ਦੇ ਵੈਕਸੀਨ ਸੈਂਟਰਾਂ ਦਾ ਮੈਪ ਵੇਖ ਸਕਦੇ ਹੋ। 


author

Rakesh

Content Editor

Related News