ਗੂਗਲ ਨੂੰ ਲੱਗ ਸਕਦੈ ਜ਼ੋਰਦਾਰ ਝਟਕਾ, ਇਨ੍ਹਾਂ ਦੇਸ਼ਾਂ ’ਚ ਖ਼ਤਮ ਹੋ ਰਿਹਾ ਦਬਦਬਾ
Wednesday, Jun 09, 2021 - 01:43 PM (IST)
ਗੈਜੇਟ ਡੈਸਕ– ਸਰਚ ਇੰਜਣ ਪਲੇਟਫਾਰਮ ਗੂਗਲ ਨੂੰ ਯੂਰਪ ’ਚ ਕਾਫ਼ੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਰਅਸਲ, ਯੂਰਪ ’ਚ ਐਂਡਰਾਇਡ ਡਿਵਾਈਸ ’ਚ ਡਿਫਾਲਟ ਸਰਚ ਇੰਜਣ ਦੇ ਤੌਰ ’ਤੇ ਗੂਗਲ ਨੂੰ ਹੋਰ ਸਰਚ ਇੰਜਣ ਪਲੇਟਫਾਰਮਾਂ ਤੋਂ ਜ਼ਬਰਦਸਤ ਟੱਕਰ ਮਿਲ ਰਹੀ ਹੈ। ਅਜਿਹਾ ਦੋ ਸਾਲ ਪਹਿਲਾਂ ਲਾਗੂ ਯੂਰਪ ਦੇ ਐਂਟੀ ਟਰੱਸਟ ਰੈਗੁਲੇਟਰ ਨਿਯਮਾਂ ਦੇ ਚਲਦੇ ਹੈ, ਜਿਸ ਦੇ ਚਲਦੇ ਗੂਗਲ ’ਤੇ ਜੁਰਮਾਨਾ ਵੀ ਲਗਾਇਆ ਗਿਆ ਸੀ। ਗੂਗਲ ’ਤੇ ਸਾਲ 2018 ’ਚ ਯੂਰਪੀ ਐਂਟੀ ਟਰੱਸਟ ਅਥਾਰਿਟੀ ਵਲੋਂ 4.24 ਬਿਲੀਅਨ ਯੂਰੋ (5.16 ਬਿਲੀਅਨ ਡਾਲਰ) ਦਾ ਜੁਰਮਾਨਾ ਲਗਾਇਆ ਗਿਆ ਸੀ।
ਇਹ ਵੀ ਪੜ੍ਹੋ– AC ਨੂੰ ਫੇਲ੍ਹ ਕਰਨ ਵਾਲੇ ਸ਼ਾਨਦਾਰ ਕੂਲਰ, ਕੀਮਤ 3,290 ਰੁਪਏ ਤੋਂ ਸ਼ੁਰੂ, ਵੇਖੋ ਪੂਰੀ ਲਿਸਟ
ਜਲਦ ਹੋਰ ਦੇਸ਼ ਲਾਗੂ ਕਰਨਗੇ ਨਵੇਂ ਨਿਯਮ
ਦੱਸ ਦੇਈਏ ਕਿ ਗੂਗਲ ਦੁਨੀਆ ਦਾ ਸਭ ਤੋਂ ਪ੍ਰਸਿੱਧ ਇੰਟਰਨੈੱਟ ਸਰਚ ਇੰਜਣ ਪਲੇਟਫਾਰਮ ਹੈ। ਗੂਗਲ ’ਤੇ ਦੁਨੀਆ ਭਰ ਦੇ ਕਰੀਬ 27 ਦੇਸ਼ ਨਵੇਂ ਨਿਯਮ ਲਾਗੂ ਕਰਨ ਜਾ ਰਹੇ ਹਨ। ਅਜਿਹੀ ਉਮੀਦ ਹੈ ਕਿ ਨਵੇਂ ਨਿਯਮਾਂ ਨੂੰ ਅਗਲੇ 2 ਸਾਲਾਂ ’ਚ ਜ਼ਿਆਦਾਤਰ ਦੇਸ਼ਾਂ ’ਚ ਲਾਗੂ ਕਰ ਦਿੱਤਾ ਜਾਵੇਗਾ। ਇਸ ਨਾਲ ਗੂਗਲ, ਐਮਾਜ਼ੋਨ, ਐਪਲ ਅਤੇ ਫੇਸਬੁੱਕ ਖ਼ਿਲਾਫ਼ ਬਾਕੀ ਟੈੱਕ ਕੰਪਨੀਆਂ ਨੂੰ ਬਰਾਬਰੀ ਦਾ ਮੁਕਾਬਲਾ ਕਰਨ ਦਾ ਮੌਕਾ ਮਿਲੇਗਾ। ਦੱਸ ਦੇਈਏ ਕਿ ਗੂਗਲ ਵਰਗੀਆਂ ਟੈੱਕ ਕੰਪਨੀਆਂ ’ਤੇ ਮੰਨ-ਮਰਜ਼ੀ ਕਰਨ ਦਾ ਦੋਸ਼ ਹੈ, ਜਿਸ ਨਾਲ ਬਾਕੀ ਟੈੱਕ ਕੰਪਨੀਆਂ ਨੂੰ ਲੈਵਲ ਪਲੇਇੰਗ ਗ੍ਰਾਊਂਡ ਨਹੀਂ ਮਿਲਦਾ।
ਇਹ ਵੀ ਪੜ੍ਹੋ– ਤੀਜੀ ਲਹਿਰ ’ਚ ਤੁਹਾਡੇ ਬੱਚਿਆਂ ਨੂੰ ਕੋਰੋਨਾ ਤੋਂ ਬਚਾਉਣ ’ਚ ਮਦਦ ਕਰੇਗੀ ਇਹ ‘ਸਮਾਰਟ ਘੜੀ’
5 ’ਚੋਂ 4 ਸਮਾਰਟਫੋਨਾਂ ’ਚ ਇਸਤੇਮਾਲ ਹੁੰਦਾ ਹੈ ਗੂਗਲ ਸਰਚ ਇੰਜਣ ਪਲੇਟਫਾਰਮ
ਇਕ ਰਿਪੋਰਟ ਮੁਤਾਬਕ, ਗੂਗਲ ਦਾ ਐਂਡਰਾਇਡ ਮੋਬਾਇਲ ਆਪਰੇਟਿੰਗ ਸਿਸਟਮ ਦੁਨੀਆ ਦੇ 5 ’ਚੋਂ 4 ਸਮਾਰਟਫੋਨਾਂ ’ਚ ਇਸਤੇਮਾਲ ਕੀਤਾ ਜਾਂਦਾ ਹੈ। ਹਾਲਾਂਕਿ, ਭਾਰੀ ਦਬਾਅ ਤੋਂ ਬਾਅਦ ਗੂਗਲ ਨੇ ਆਪਣੇ ਸਟੈਂਡ ’ਚ ਬਦਲਾਅ ਦਾ ਐਲਾਨ ਕੀਤਾ ਹੈ। ਗੂਗਲ ਡਾਇਰੈਕਟ Oliver Bethell ਨੇ ਬਲਾਗ ਪੋਸਟ ਰਾਹੀਂ ਐਲਾਨ ਕੀਤਾ ਹੈ ਕਿ ਹੁਣ ਐਂਡਰਾਇਡ ਯੂਜ਼ਰਸ ਨੂੰ ਸਰਚ ਇੰਜਣ ਪਲੇਟਫਾਰਮ ਨੂੰ ਚੁਣਨ ਦਾ ਆਪਸ਼ਨ ਮੁਹੱਈਆ ਕਰਵਾਇਆ ਜਾਵੇਗਾ। ਗੂਗਲ ਦੇ ਨਵੇਂ ਬਦਲਾਅ ਸਤੰਬਰ ਤੋਂ ਲਾਗੂ ਹੋਣਗੇ।
ਇਹ ਵੀ ਪੜ੍ਹੋ– ਹੁਣ ਭੂਚਾਲ ਨੂੰ ਵੀ ਟ੍ਰੈਕ ਕਰਨਗੇ Xiaomi ਸਮਾਰਟਫੋਨ, ਜਲਦ ਆ ਰਿਹੈ ਨਵਾਂ ਫੀਚਰ
ਗੂਗਲ ਹੈ ਸਭ ਤੋਂ ਪ੍ਰਸਿੱਧ ਸਰਚ ਇੰਜਣ ਪਲੇਟਫਾਰਮ
ਇਸ ਮਾਮਲੇ ’ਚ ਗੂਗਲ ਦੀ ਯੂਰਪੀ ਕਮੀਸ਼ਨ ਨਾਲ ਚਰਚਾ ਹੋ ਰਹੀ ਹੈ। ਗੂਗਲ ਵਲੋਂ ਯੂਜ਼ਰਸ ਨੂੰ ਟਾਪ ਮੋਸਟ ਪਾਪੁਲਰ ਸਰਚ ਇੰਜਣ ਮੁਹੱਈਆ ਕਰਵਾਇਆ ਜਾਵੇਗਾ, ਜਿਸ ਨੂੰ ਯੂਜ਼ਰਸ ਚੁਣ ਸਕਣਗੇ। ਹਾਲਾਂਕਿ, ਗੂਗਲ ਸਰਚ ਇੰਜਣ ਨੂੰ ਚੁਣਨ ਨੂੰ ਲੈ ਕੇ ਵਿਵਾਦ ਵੀ ਸ਼ੁਰੂ ਹੋ ਗਿਆ ਹੈ।