ਭੂਚਾਲ ਆਉਣ ਤੋਂ ਪਹਿਲਾਂ ਹੀ ਅਲਰਟ ਕਰੇਗਾ ਸਮਾਰਟਫੋਨ, ਇੰਝ ਕਰੋ ਸੈਟਿੰਗ

09/28/2023 6:09:00 PM

ਗੈਜੇਟ ਡੈਸਕ– ਇੰਟਰਨੈੱਟ ਸਰਚ ਇੰਜਣ ਕੰਪਨੀ ਗੂਗਲ ਭਾਰਤ ਵਿਚ ਇਕ ਭੂਚਾਲ ਅਲਰਟ (ਚਿਤਾਵਨੀ) ਸੇਵਾ ਸ਼ੁਰੂ ਕਰੇਗੀ। ਇਹ ਸੇਵਾ ਐਂਡ੍ਰਾਇਡ ਸਮਾਰਟਫੋਨ ਵਿਚ ਸੈਂਸਰ ਦੀ ਵਰਤੋਂ ਕਰ ਕੇ ਭੂਚਾਲ ਦਾ ਅਨੁਮਾਨ ਅਤੇ ਉਸ ਦੀ ਤੀਬਰਤਾ ਦਾ ਪਤਾ ਲਾਉਣ ਦਾ ਕੰਮ ਕਰੇਗੀ। ਕੰਪਨੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।

ਗੂਗਲ ਨੇ ਰਾਸ਼ਟਰੀ ਆਫਤ ਮੈਨੇਜਮੈਂਟ ਅਥਾਰਿਟੀ (ਐੱਨ. ਡੀ. ਐੱਮ. ਏ.) ਅਤੇ ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ (ਐੱਨ. ਐੱਸ. ਸੀ.) ਦੀ ਸਲਾਹ ਨਾਲ ਭਾਰਤ ਵਿਚ ‘ਐਂਡ੍ਰਾਇਡ ਭੂਚਾਲ ਅਲਰਟ ਸਿਸਟਮ’ ਪੇਸ਼ ਕੀਤਾ ਹੈ। ਕੰਪਨੀ ਨੇ ਇਕ ਬਲਾਗ ਵਿਚ ਕਿਹਾ ਕਿ ਐੱਨ. ਡੀ. ਐੱਮ. ਏ. ਅਤੇ ਐੱਨ. ਐੱਸ. ਸੀ. ਦੀ ਸਲਾਹ ਨਾਲ ਅੱਜ ਅਸੀਂ ਭਾਰਤ ਵਿਚ ਐਂਡ੍ਰਾਇਡ ਭੂਚਾਲ ਅਲਰਟ ਪ੍ਰਣਾਲੀ ਪੇਸ਼ ਕਰ ਰਹੇ ਹਾਂ। ਇਸ ਰਾਹੀਂ ਸਾਡੀ ਕੋਸ਼ਿਸ਼ ਐਂਡ੍ਰਾਇਡ ਉਪਯੋਗਕਰਤਾਵਾਂ ਨੂੰ ਉਨ੍ਹਾਂ ਦੇ ਖੇਤਰ ਵਿਚ ਭੂਚਾਲ ਆਉਣ ਦੀ ਸਵੈ-ਚਾਲਿਤ ਸ਼ੁਰੂਆਤੀ ਚਿਤਾਵਨੀ ਦੇਣਾ ਹੈ।

ਕੰਪਨੀ ਮੁਤਾਬਕ ਇਹ ਸੇਵਾ ਆਉਣ ਵਾਲੇ ਹਫਤੇ ਵਿਚ ਐਂਡ੍ਰਾਇਡ-5 ਅਤੇ ਉਸ ਤੋਂ ਬਾਅਦ ਦੇ ਐਡੀਸ਼ਨਾਂ ਵਿਚ ਮੁਹੱਈਆ ਹੋਵੇਗੀ। ਇਹ ਪ੍ਰਣਾਲੀ ਐਂਡ੍ਰਾਇਡ ਸਮਾਰਟਫੋਨ ਵਿਚ ਮੌਜੂਦ ਛੋਟੇ ‘ਐਕਸੇਲੇਰੋਮੀਟਰ’ ਦੀ ਮਦਦ ਲੈਂਦੀ ਹੈ, ਜੋ ਮਿੰਨੀ ਸੀਸਮੋਮੀਟਰ (ਭੂਚਾਲ ਨੂੰ ਨਾਪਣ ਵਾਲਾ ਯੰਤਰ) ਦੇ ਰੂਪ ਵਿਚ ਕੰਮ ਕਰ ਸਕਦਾ ਹੈ।

ਇਹ ਵੀ ਪੜ੍ਹੋ- ਅਗਲੇ ਮਹੀਨੇ ਤੋਂ ਇਨ੍ਹਾਂ ਸਮਾਰਟਫੋਨਜ਼ 'ਚ ਨਹੀਂ ਚੱਲੇਗਾ Whatsapp, ਲਿਸਟ 'ਚ ਤੁਹਾਡਾ ਫੋਨ ਤਾਂ ਨਹੀਂ ਸ਼ਾਮਲ!

ਆਪਣੇ ਫੋਨ 'ਚ ਇੰਝ ਆਨ ਕਰੋ ਸੈਟਿੰਗ

ਆਪਣੇ ਫੋਨ 'ਚ ਭੂਚਾਲ ਅਲਰਟ ਦੀ ਸੈਟਿੰਗ ਨੂੰ ਆਨ ਕਰਨ ਲਈ ਫੋਨ ਦੀ ਸੈਟਿੰਗ 'ਚ ਜਾਓ ਅਤੇ Safety & emergency ਦੇ ਆਪਸ਼ਨ ਨੂੰ ਚੁਣੋ ਅਤੇ ਫਿਰ Earthquake alerts ਨੂੰ ਆਨ ਕਰ ਦਿਓ। ਇਸਤੋਂ ਇਲਾਵਾ ਫੋਨ ਦੀ ਸੈਟਿੰਗ 'ਚ ਲੋਕੇਸ਼ਨ ਸੈਟਿੰਗ 'ਚ ਜਾ ਕੇ ਫਿਰ Advanced ਸੈਟਿੰਗ 'ਚੋਂ ਵੀ Earthquake alerts ਨੂੰ ਆਨ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ- ਐਪਲ ਸਟੋਰ 'ਚ ਵੜੀ ਬੇਕਾਬੂ ਭੀੜ, ਜਿਸਦੇ ਹੱਥ ਜੋ ਆਇਆ ਲੈ ਕੇ ਦੌੜ ਗਿਆ, ਵਾਇਰਲ ਹੋਈ ਵੀਡੀਓ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Rakesh

Content Editor

Related News