ਗੂਗਲ ਅਸਿਸਟੈਂਟ ਸਪੋਰਟ ਨਾਲ ਲਾਂਚ ਹੋਇਆ Android Wear 2.0

Thursday, Feb 09, 2017 - 02:08 PM (IST)

ਗੂਗਲ ਅਸਿਸਟੈਂਟ ਸਪੋਰਟ ਨਾਲ ਲਾਂਚ ਹੋਇਆ Android Wear 2.0

ਜਲੰਧਰ- ਗੂਗਲ ਨੇ Android Wear 2.0 ਜਾਰੀ ਕਰ ਦਿੱਤਾ ਹੈ। ਇਹ ਅਪਡੇਟ ਸਭ ਤੋਂ ਪਹਿਲਾਂ Watch Style ਅਤੇ Watch Sport ''ਚ ਜਾਰੀ ਕੀਤਾ ਜਾਵੇਗਾ। ਇਸ ਅਪਡੇਟ ਨਾਲ ਗੂਗਲ ਐੱਲ. ਜੀ. ਸਮਾਰਟਵਾਚ ਨਾਲ ਗੂਗਲ ਅਸਿਸਟੈਂਟ ਸਪੋਰਟ ਦੇਵੇਗਾ। ਇਹ ਦੋਵੇਂ ਵਾਚ 3 ਡਿਜ਼ਾਈਨ ਸਿਲਵਰ, ਰੋਜ਼ ਗੋਲਡ ਅਤੇ ਟਾਈਟੈਨਿਕ ''ਚ ਆਉਂਦੀ ਹੈ। Watch Style ''ਚ ਇਕ ਰੋਲਿੰਗ ਫੀਚਰ ਦਿੱਤਾ ਗਿਆ ਹੈ, ਜੋ ਸਟੀ੍ਰਮ ਨੂੰ ਬਦਲਣ ''ਚ, ਐਪ ਲਾਂਚ ਕਰਨ ''ਚ ਅਚੇ ਗੂਗਲ ਅਸਿਸਟੈਂਟ ਨੂੰ ਓਪਨ ਕਰਨ ''ਚ ਮਦਦ ਕਰੇਗਾ।

LG Watch Style - 
ਇਹ ਵਾਚ ਕਵਾਲਕਮ ਸਨੈਪਡ੍ਰੈਗਨ ਵੀਅਰ 2100 ਅਤੇ 4ਜੀਬੀ ਰੈਮ ਨਾਲ ਲੈਸ ਹੈ। ਇਸ ''ਚ 512 ਐਮ. ਬੀ. ਦੀ ਸਟੋਰੇਜ ਦਿੱਤੀ ਗਈ ਹੈ। ਇਸ ''ਚ 1.2 ਇੰਚ ਦਾ ਪੀ-ਓਲੇਡ ਡਿਸਪਲੇ ਦਿੱਤਾ ਗਿਆ ਹੈ। ਇਸ ''ਚ 240 ਐੱਮ. ਏ. ਐੱਚ, ਦੀ ਬੈਟਰੀ ਦਿੱਤੀ ਗਈ ਹੈ। ਇਸ ਵਾਚ ਨੂੰ IP67 ਰੇਟਿੰਗ ਦਿੱਤੀ ਗਈ ਹੈ, ਜੋ ਇਸ ਨੂੰ ਡਸਟ ਅਤੇ ਵਾਟਰ ਰੇਜਿਸਟੇਂਟ ਬਣਾਉਂਦੀ ਹੈ। ਕਨੈਕਟੀਵਿਟੀ ਲਈ ਇਸ ''ਚ ਵਾਈ-ਫਾਈ ਬਲੂਟੁਥ ਵਰਗੇ ਫੀਚਰਸ ਦਿੱਤੇ ਗਏ ਹਨ।
LG Watch Sport -
ਇਹ ਇਹ ਵਾਚ ਟਾਈਟੈਨਿਕ ਅਤੇ ਡਾਰਕ ਬਲੂ ਕਲਰ ''ਚ ਉਪਲੱਬਧ ਹੈ। ਇਸ ''ਚ 1.38 ਇੰਚ ਦਾ ਪੀ-ਓਲੇਡ ਡਿਸਪਲੇ ਦਿੱਤੀ ਗਈ ਹੈ। ਇਹ ਵਾਚ ਕਵਾਲਕਮ ਸਨੈਪਡ੍ਰੈਗਨ ਵੀਅਰ 2100 ਪ੍ਰੋਸੈਸਰ ਅਤੇ 4ਜੀਬੀ ਰੈਮ ਨਾਲ ਲੈਸ ਹੈ। ਇਸ ''ਚ 768 ਐੱਮ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਇਸ ''ਚ ਗੂਗਲ ਫਿੱਟ ਅਤੇ ਐਂਡਰਾਇਡ ਪੇ ਵਰਗੇ ਫੀਚਰਸ ਦਿੱਤੇ ਗਏ ਹਨ। ਇਹ 4G LTE ਨੂੰ ਸਪੋਰਟ ਕਰਦੀ ਹੈ। ਇਸ ''ਚ 430 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ। ਕਨੈਕਟੀਵਿਟੀ ਲਈ ਇਸ ''ਚ 3ਜੀ, ਵਾਈ-ਫਾਈ, ਬਲੂਟੁਥ ਅਤੇ ਐੱਨ. ਐੱਫ. ਸੀ. ਵਰਗੇ ਫੀਚਰਸ ਦਿੱਤੇ ਗਏ ਹਨ। ਇਹ ਵਾਚ IP68 ਰੇਟਿੰਗ ਨਾਲ ਆਉਂਦੀ ਹੈ, ਜਿਸ ਨਾਲ ਇਹ ਡਸਟ ਅਤੇ ਵਾਟਰ ਰੇਜਿਸਟੇਂਟ ਹੈ। 
LG Watch Style ਅਮਰੀਕਾ ''ਚ ਬੈਸਟ ਬਾਏ ਅਤੇ ਗੂਗਲ ਸਟੋਰ ਤੋਂ ਖਰੀਦੀ ਜਾ ਸਕਦੀ ਹੈ। Watch Sport AT&T''ਤੇ ਉਪਲੱਬਧ ਹੈ। ਨਾਲ ਹੀ 10 ਫਰਵਰੀ ਤੋਂ ਇਹ ਵੇਰਿਜਾਨ ਅਤੇ ਗੂਗਲ ਸਟੋਰ ਤੇ ਉਪਲੱਬਧ ਕਰਾ ਦਿੱਤੀ ਜਾਵੇਗੀ। ਇਹ ਦੋਵੇਂ ਵਾਚ ਕੈਨੇਡਾ, ਰੂਸ, ਸਾਊਦੀ ਅਰਬ, ਦੱਖਮੀ ਅਫਰੀਕਾ, ਦੱਖਣੀ ਕੋਰੀਆ, ਤਾਈਵਾਨ, ਯੂਏਈ ਅਤੇ ਯੂ. ਕੇ. ''ਚਟ ਉਪਲੱਬਧ ਕਰਵਾਈ ਜਾਵੇਗੀ।

Related News