ਖਤਰੇ ’ਚ ਯੂਜ਼ਰਜ਼ ਦੀ ਪ੍ਰਾਈਵੇਸੀ, ਇਸ ਤਰ੍ਹਾਂ ਤੁਹਾਡੀ ਨਿਗਰਾਨੀ ਕਰ ਰਹੀ ਗੂਗਲ

07/13/2019 10:37:17 AM

ਗੈਜੇਟ ਡੈਸਕ– ਗੂਗਲ ਦੀ ਪ੍ਰਾਈਵੇਸੀ ਪਾਲਿਸੀ ਨੂੰ ਲੈ ਕੇ ਇਕ ਵਾਰ ਫਿਰ ਸਵਾਲ ਖੜ੍ਹੇ ਹੋ ਗਏ ਹਨ। ਇਕ ਰਿਪੋਰਟ ਮੁਤਾਬਕ ਸਮਾਰਟਫੋਨ, ਹੋਮ ਸਪੀਕਰ ਅਤੇ ਸਕਿਓਰਿਟੀ ਕੈਮਰਿਆਂ ’ਚ ਦਿੱਤੇ ਗਏ ਗੂਗਲ ਅਸਿਸਟੈਂਟ ਰਾਹੀਂ ਗੂਗਲ ਦੇ ਕਰਮਚਾਰੀ ਤੁਹਾਡੇ ਬੈੱਡਰੂਮ ਦੀਆਂ ਸਾਰੀ ਗੱਲਬਾਤ ਨੂੰ ਗੁੱਪਤ ਰੂਪ ਨਾਲ ਸੁਣ ਰਹੇ ਹਨ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀ ਜਾਣਕਾਰੀ ਦੇਣਵਾਲੇ ਹਾਂ ਜਿਸ ਨਾਲ ਤੁਹਾਨੂੰ ਆਸਾਨੀ ਨਾਲ ਪਤਾ ਚੱਲੇਗਾ ਕਿ ਗੂਗਲ ਕਿਸ ਤਰ੍ਹਾਂ ਤੁਹਾਡੀ ਨਿਗਰਾਨੀ ਕਰ ਰਹੀ ਹੈ।

PunjabKesari

ਇਕ ਦਿਨ ’ਚ ਤੁਹਾਡੇ ਬਾਰੇ ਇੰਨਾ ਕੁਝ ਜਾਣ ਲੈਂਦੀ ਹੈ ਗੂਗਲ
- ਆਫਿਸ ਜਾਣ ਲਈ ਤੁਸੀਂ ਕਰੀਬੀ ਮੈਟਰੋ ਸਟੇਸ਼ਨ ’ਤੇ ਪਹੁੰਚਦੇ ਹੋ, ਇਸ ਦੀ ਜਾਣਕਾਰੀ ਗੂਗਲ ਨੂੰ ਹੁੰਦੀ ਹੈ।
- ਗੂਗਲ ਮੈਪਸ ਰਾਹੀਂ ਤੁਹਾਡੀ ਲੋਕੇਸ਼ਨ ਨੂੰ ਟ੍ਰੈਕ ਕੀਤਾ ਜਾਂਦਾ ਹੈ। 
- ਯੂਜ਼ਰਜ਼ ਦੀ ਸਰਚ ਹਿਸਟਰੀ ਗੂਗਲ ਰਿਕਾਰਡ ਕਰਦੀ ਹੈ ਜਿਸ ਤੋਂ ਬਾਅਦ ਤੁਹਾਡੀ ਦਿਲਚਸਪੀ ਦਾ ਪਤਾ ਲਗਾ ਕੇ ਉਸੇ ਹਿਸਾਬ ਨਾਲ ਤੁਹਾਨੂੰ ਕੰਟੈਂਟ (ਖਬਰਾਂ) ਅਤੇ ਵਿਗਿਆਪਨ ਦਿਖਾਉਂਦੀ ਹੈ। 
- ਮਿਊਜ਼ਿਕ ਐਪਸ ਦੀ ਸਰਚ ਹਿਸਟਰੀ ਤੋਂ ਗੂਗਲ ਇਸ ਗੱਲ ਦਾ ਪਤਾ ਲਗਾ ਲੈਂਦੀ ਹੈ ਕਿ ਤੁਸੀਂ ਕਿਹੋ ਜਿਹੇ ਗਾਣੇ ਸੁਣਦੇ ਹੋ ਅਤੇ ਉਸੇ ਹਿਸਾਬ ਨਾਲ ਤੁਹਾਨੂੰ ਵਿਗਿਆਪਨ ਦਿਖਾਏ ਜਾਂਦੇ ਹਨ। 
- ਇਨ੍ਹਾਂ ਸਭ ਤੋਂ ਇਲਾਵਾ ਗੂਗਲ ਨੂੰ ਇਹ ਵੀ ਪਤਾ ਹੁੰਦਾ ਹੈ ਕਿ ਤੁਸੀਂ ਕਦੋਂ ਦੌੜ ਰਹੇ ਹੋ ਜਾਂ ਕਿਸੇ ਗੱਡੀ ’ਚ ਕਿਤੇ ਜਾ ਰਹੇ ਹੋ।

ਇਨ੍ਹਾਂ ਚੀਜ਼ਾਂ ਨਾਲ ਗੂਗਲ ਕਨੈਕਟ ਕਰਦੀ ਹੈ ਤੁਹਾਡਾ ਡਾਟਾ
- ਗੂਗਲ ਪਲੇਅ ਦੇ ਕੋਲ ਤੁਹਾਡੇ ਕ੍ਰੈਡਿਟ ਅਤੇ ਡੈਬਿਟ ਕਾਰਡ ਦੀ ਜਾਣਕਾਰੀ ਹੋਣ ਤੋਂ ਇਲਾਵਾ ਤੁਸੀਂ ਇਸ ਦੀ ਮਦਦ ਨਾਲ ਕਿਹੜਾ ਪ੍ਰੋਡਕਟ ਖਰੀਦਿਆ ਹੈ। ਇਸ ਦਾ ਡਾਟਾ ਵੀ ਸੇਵ ਰਹਿੰਦਾ ਹੈ। 
- ਤੁਹਾਡੇ ਈ-ਮੇਲ ਨੂੰ ਵੀ ਗੂਗਲ ਸਕੈਨ ਕਰਦਾ ਹੈ। 
- YouTube ਵੀਡੀਓ ਦੇਖਦੇ ਸਮੇਂ ਤੁਹਾਡੀ ਹਿਸਟਰੀ ਨੂੰ ਵੀ ਗੂਗਲ ਰਿਕਾਰਡ ਕਰਦੀ ਹੈ ਅਤੇ ਕਿਹੜੇ ਸਮੇਂ ਤੁਸੀਂ ਵੀਡੀਓ ਦੇਖਦੇ ਹੋ, ਇਹ ਵੀ ਜਾਣਕਾਰੀ ਗੂਗਲ ਨੂੰ ਹੁੰਦੀ ਹੈ। 
- ਗੂਗਲ ਦੀ ਡਾਟਾ ਕਲੈਕਸ਼ਨ ਮੁਹਿੰਮ ’ਚ ਐਂਡਰਾਇਡ ਅਤੇ ਗੂਗਲ ਕ੍ਰੋਮ ਬ੍ਰਾਊਜ਼ਰ ਵੀ ਕਾਫੀ ਅਹਿਮ ਭੂਮਿਕਾ ਨਿਭਾਉਂਦੇ ਹਨ। 


Related News