ਐਪਲ ਦੀ ਰਾਹ ’ਤੇ ਗੂਗਲ, ਯੂਜ਼ਰ ਪ੍ਰਾਈਵੇਸੀ ’ਚ ਹੋਵੇਗਾ ਵੱਡਾ ਬਦਲਾਅ

Saturday, Feb 19, 2022 - 02:47 PM (IST)

ਗੈਜੇਟ ਡੈਸਕ– ਅਪ੍ਰੈਲ 2021 ’ਚ ਐਪਲ ਨੇ ਆਈਫੋਨ ਯੂਜ਼ਰਸ ਨੂੰ ਇਹ ਚੋਣ ਕਰਨ ਦੀ ਮਨਜ਼ੂਰੀ ਦਿੱਤੀ ਸੀ ਕਿ ਕਿਹੜੀ ਐਪ ਉਨ੍ਹਾਂ ਦੇ ਵਿਵਹਾਰ ਨੂੰ ਦੂਜੇ ਐਪਸ ’ਚ ਵੀ ਟ੍ਰੈਕ ਕਰ ਸਕੇਗੀ। ਇਸਦਾ ਨਤੀਜਾ ਇਹ ਹੋਇਆ ਕਿ ਜ਼ਿਆਦਾਤਰ ਯੂਜ਼ਰਸ ਨੇ ਆਪਟ ਆਊਟ ਕਰ ਦਿੱਤਾ। ਹੁਣ ਗੂਗਲ ਵੀ ਐਪਲ ਦੇ ਕਦਮਾਂ ’ਤੇ ਚੱਲ ਕੇ ਐਂਡਰਾਇਡ ’ਤੇ ਐਡਵਰਟਾਈਜਮੈਂਟ ਟ੍ਰੈਕਿੰਗ ’ਚ ਪ੍ਰਾਈਵੇਸੀ ’ਚ ਬਦਲਾਅ ਕਰ ਰਹੀ ਹੈ। 

ਐਂਡਰਾਇਡ ਪ੍ਰੋਡਕਟ ਮੈਨੇਜਮੈਂਟ ਵੀ.ਵੀ. ਐਂਥਨੀ ਸ਼ਾਵੇਜ ਨੇ ਇਕ ਬਲਾਗ ਪੋਸਟ ’ਚ ਲਿਖਿਆ, ‘ਅੱਜ ਅਸੀਂ ਨਵੇਂ ਪ੍ਰਾਈਵੇਸੀ ਐਡਵਰਟਾਈਜ਼ਮੈਂਟ ਹਲ ਦੇ ਟੀਚੇ ਦੇ ਨਾਲ ਇਕ ਮਲਟੀ-ਈਅਰ ਇਨਸ਼ਿਏਟਿਵ ਪਹਿਲ ਦਾ ਐਲਾਨ ਕਰ ਰਹੇ ਹਨ।’ ਸ਼ਾਵੇਜ ਨੇ ਕਿਹਾ, ‘ਐਪ ਦੀ ਤਰ੍ਹਾਂ ਐਡਰਾਇਡ ’ਚ ਪ੍ਰਾਈਵੇਸੀ ਬਦਲਣ ਜਾ ਰਹੀ ਹੈ। ਥਰਡ ਪਾਰਟੀ ਦੇ ਨਾਲ ਯੂਜ਼ਰ ਡਾਟਾ ਸਾਂਝਾ ਕਰਨਾ ਸੀਮਿਤ ਕਰ ਦੇਵੇਗਾ ਅਤੇ ਕ੍ਰਾਸ-ਐਪ ਪਛਾਣਕਰਤਾਵਾਂ ਦੇ ਬਿਨਾਂ ਕੰਮ ਕਰੇਗਾ।’ 

ਉਨ੍ਹਾਂ ਕਿਹਾ, ਫਿਲਹਾਲ ਦੋ ਸਾਲਾਂ ਤਕ ਤਾਂ ਇਹ ਬਦਲਾਅ ਪੂਰੀ ਤਰ੍ਹਾਂ ਲਾਗੂ ਨਹੀਂ ਕੀਤੇ ਜਾ ਸਕਦੇ ਹਨ। ਗੂਗਲ ਇਸਨੂੰ ਲਾਗੂ ਕਰਨ ਲਈ ਸਾਂਝੇਦਾਰ ਨਾਲ ਕੰਮ ਕਰ ਰਹੀ ਹੈ। ਜਦੋਂ ਇਹ ਲਾਗੂ ਹੋ ਜਾਣਗੇ ਤਾਂ ਫੇਸਬੁੱਕ ਦੀ ਮੂਲ ਕੰਪਨੀ ਮੇਟਾ ਵਰਗੇ ਵਿਗਿਆਪਨ ਆਧਾਰਿਤ ਬਿਜ਼ਨੈੱਸਿਜ਼ ਦੀ ਬਾਟਮ ਲਾਈਨ ’ਤੇ ਇਸਦਾ ਵੱਡਾ ਪ੍ਰਭਾਵ ਪੈਣ ਦੀ ਸੰਭਾਵਨਾ ਹੈ। ਐਪਲ ਦੁਆਰਾ ਬਦਲਾਅ ਕੀਤੇ ਜਾਣ ਤੋਂ ਬਾਅਦ ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਚਲਿਆ ਕਿ ਯੂਜ਼ਰਸ ਅਪਡੇਟ ਡਾਊਨਲੋਡ ਕਰਨਗੇ ਉਨ੍ਹਾਂ ’ਚੋਂ 95 ਫੀਸਦੀ ਤੋਂ ਜ਼ਿਆਦਾ ਆਈਫੋਨ ਯੂਜ਼ਰ ਇਸਨੂੰ ਆਪਟ ਆਊਟ ਕਰ ਰਹੇ ਸਨ। 


Rakesh

Content Editor

Related News