ਹੁਣ ਕਾਲ ਰਿਕਾਰਡ ਕਰਨਾ ਹੋਵੇਗਾ ਮੁਸ਼ਕਿਲ, ਗੂਗਲ ਚੁੱਕਣ ਜਾ ਰਹੀ ਵੱਡਾ ਕਦਮ
Friday, Apr 22, 2022 - 05:21 PM (IST)
ਗੈਜੇਟ ਡੈਸਕ– ਕਾਲ ਰਿਕਾਰਡਿੰਗ ਨੂੰ ਲੈ ਕੇ ਕਈ ਲੋਕ ਬਹੁਤ ਬੇਚੈਨ ਰਹਿੰਦੇ ਹਨ। ਗੂਗਲ ਪਲੇਅ ਸਟੋਰ ’ਤੇ ਫ੍ਰੀ ’ਚ ਕਈ ਕਾਲ ਰਿਕਾਰਡਿੰਗ ਵਾਲੇ ਐਪਸ ਵੀ ਉਪਲੱਬਧ ਹਨ, ਹਾਲਾਂਕਿ, ਪਿਛਲੇ ਕੁਝ ਮਹੀਨਿਆਂ ਤੋਂ ਗੂਗਲ ਨੇ ਕਾਲ ਰਿਕਾਰਡਿੰਗ ਸ਼ੁਰੂ ਹੁੰਦੇ ਹੀ ਯੂਜ਼ਰਸ ਨੂੰ ਅਲਰਟ ਦੇਣਾ ਸ਼ੁਰੂ ਕਰ ਦਿੱਤਾ ਹੈ ਅਤੇ ਹੁਣ ਖਬਰ ਹੈ ਕਿ ਕੰਪਨੀ ਇਸਨੂੰ ਪੂਰੀ ਤਰ੍ਹਾਂ ਬੰਦ ਕਰਨ ਜਾ ਰਹੀ ਹੈ। ਇਸਦੀ ਸ਼ੁਰੂਆਤ 11 ਮਈ 2022 ਤੋਂ ਹੋਵੇਗੀ।
ਇਹ ਵੀ ਪੜ੍ਹੋ– Whatsapp ’ਤੇ 32 ਲੋਕ ਇਕੱਠੇ ਕਰ ਸਕਣਗੇ ਵੌਇਸ ਕਾਲ, ਆ ਰਹੇ ਹੋਰ ਵੀ ਕਈ ਕਮਾਲ ਦੇ ਫੀਚਰ
ਗੂਗਲ ਜਲਦ ਜਾਰੀ ਕਰੇਗੀ ਨਵੀਂ ਅਪਡੇਟ
ਇਕ ਰੈਡਿਟ ਯੂਜ਼ਰ ਦੇ ਦਾਅਵੇ ਮੁਤਾਬਕ, ਗੂਗਲ ਜਲਦ ਇਕ ਅਪਡੇਟ ਜਾਰੀ ਕਰੇਗੀ ਜਿਸਤੋਂ ਬਾਅਦ ਐਂਡਰਾਇਡ ਫੋਨ ’ਚ ਕਾਲ ਰਿਕਾਰਡਿੰਗ ਬੰਦ ਹੋ ਜਾਵੇਗੀ। ਦੱਸ ਦੇਈਏ ਕਿ ਆਈਫੋਨ ’ਚ ਕਾਲ ਰਿਕਾਰਡਿੰਗ ਦੀ ਸੁਵਿਧਾ ਪਹਿਲਾਂ ਤੋਂ ਹੀ ਨਹੀਂ ਹੈ। ਗੂਗਲ ਦੀ ਨਵੀਂ ਪਾਲਿਸੀ 11 ਮਈ ਤੋਂ ਲਾਗੂ ਹੋਵੇਗੀ ਜਿਸਤੋਂ ਬਾਅਦ ਐਂਡਰਾਇਡ ਫੋਨ ’ਤੇ ਥਰਡ ਪਾਰਟੀ ਐਪ ਰਾਹੀਂ ਕਾਲ ਰਿਕਾਰਡਿੰਗ ਬੰਦ ਹੋ ਜਾਵੇਗੀ।
ਇਹ ਵੀ ਪੜ੍ਹੋ– ਬਿਨਾਂ ਨੰਬਰ ਸੇਵ ਕੀਤੇ ਭੇਜੋ ਵਟਸਐਪ ਮੈਸੇਜ, ਇਹ ਹੈ ਆਸਾਨ ਤਰੀਕਾ
ਐਂਡਰਾਇਡ 10 ਦੇ ਨਾਲ ਵੀ ਗੂਗਲ ਨੇ ਕੀਤੀ ਸੀ ਕੋਸ਼ਿਸ਼
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਗੂਗਲ ਨੇ ਕਾਲ ਰਿਕਾਰਡਿੰਗ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸਤੋਂ ਪਹਿਲਾਂ ਐਂਡਰਾਇਡ 10 ਦੇ ਨਾਲ ਗੂਗਲ ਨੇ ਆਪਣੇ ਫੋਨ ’ਚੋਂ ਕਾਲ ਰਿਕਾਰਡਿੰਗ ਦਾ ਫੀਚਰ ਹਟਾ ਦਿੱਤਾ ਸੀ। ਗੂਗਲ ਦਾ ਕਹਿਣਾ ਹੈ ਕਿ ਯੂਜ਼ਰਸ ਦੀ ਪ੍ਰਾਈਵੇਸੀ ਅਤੇ ਸਕਿਓਰਿਟੀ ਦੇ ਲਿਹਾਜ ਨਾਲ ਫੋਨ ’ਚ ਕਾਲ ਰਿਕਾਰਡਿੰਗ ਦਾ ਹੋਣਾ ਠੀਕ ਨਹੀਂ ਹੈ।
ਦੱਸ ਦੇਈਏ ਕਿ ਸਾਰੇ ਦੇਸ਼ਾਂ ’ਚ ਕਾਲ ਰਿਕਾਰਡਿੰਗ ਲਈ ਵੱਖ-ਵੱਖ ਕਾਨੂੰਨ ਹਨ। ਗੂਗਲ ਦੇ ਇਸ ਫੈਸਲੇ ਤੋਂ ਬਾਅਦ ਕਈ ਥਰਡ ਪਾਰਟੀ ਐਪ ਜਿਵੇਂ ਟਰੂਕਾਲਰ ਅਤੇ ਏ.ਸੀ.ਆਰ. ਫੋਨ ਕਾਲ ਰਿਕਾਰਡ ਕਰਨ ਲਈ ਐਕਸੈਸੀਬਿਲਿਟੀ ਏ.ਪੀ.ਆਈ. ਦਾ ਇਸਤੇਮਾਲ ਕਰਨ ਲੱਗੇ ਹਨ, ਹਾਲਾਂਕਿ ਗੂਗਲ ਜਲਦ ਹੀ ਐਕਸੈਸੀਬਿਲਿਟੀ ਏ.ਪੀ.ਆਈ. ਦਾ ਇਸਤੇਮਾਲ ਵੀ ਕਾਲ ਰਿਕਾਰਡ ਲਈ ਬੰਦ ਕਰਨ ਦੀ ਤਿਆਰੀ ਕਰ ਰਹੀ ਹੈ।
ਇਹ ਵੀ ਪੜ੍ਹੋ– ਹੋਂਡਾ ਨੇ ਭਾਰਤ ’ਚ ਲਾਂਚ ਕੀਤਾ ਲਗਜ਼ਰੀ ਮੋਟਰਸਾਈਕਲ, ਕੀਮਤ ਜਾਣ ਹੋ ਜਾਓਗੇ ਹੈਰਾਨ
ਯੂਜ਼ਰਸ ਇੰਝ ਕਰ ਸਕਣਗੇ ਕਾਲ ਰਿਕਾਰਡ
ਗੂਗਲ ਦੇ ਇਸ ਫੈਸਲੇ ਦਾ ਮਤਲਬ ਇਹ ਨਹੀਂ ਹੈ ਕਿ ਯੂਜ਼ਰਸ ਹੁਣ ਕਾਲ ਰਿਕਾਰਡ ਹੀ ਨਹੀਂ ਕਰ ਸਕਣਗੇ। ਜੇਕਰ ਤੁਹਾਡੇ ਫੋਨ ’ਚ ਕਾਲ ਰਿਕਾਰਡਿੰਗ ਦੀ ਸੁਵਿਧਾ ਹੈ ਤਾਂ ਤੁਸੀਂ ਆਰਾਮ ਨਾਲ ਕਾਲ ਰਿਕਾਰਡ ਕਰ ਸਕੋਗੇ ਪਰ ਕਿਸੇ ਦੂਜੇ ਐਪ ਰਾਹੀਂ ਕਾਲ ਰਿਕਾਰਡ ਨਹੀਂ ਕਰ ਸਕੋਗੇ। ਦੱਸ ਦੇਈਏ ਕਿ ਸੈਮਸੰਗ ਤੋਂ ਲੈ ਕੇ ਵਨਪਲੱਸ, ਸ਼ਾਓਮੀ ਵਰਗੀਆਂ ਤਮਾਮ ਕੰਪਨੀਆਂ ਦੇ ਫੋਨਾਂ ’ਚ ਇਨ-ਬਿਲਟ ਕਾਲ ਰਿਕਾਰਡਿੰਗ ਦੀ ਸੁਵਿਧਾ ਮਿਲਦੀ ਹੈ।
ਇਹ ਵੀ ਪੜ੍ਹੋ– ਹੁਣ ਸਸਤਾ ਮਿਲੇਗਾ iPhone 13! ਭਾਰਤ ’ਚ ਸ਼ੁਰੂ ਹੋਇਆ ਪ੍ਰੋਡਕਸ਼ਨ