Google ਕਰਨ ਜਾ ਰਿਹਾ ਵੱਡਾ ਬਦਲਾਅ! ਜਾਣੋ ਕਿਨ੍ਹਾਂ Users ’ਤੇ ਪਵੇਗਾ ਅਸਰ
Wednesday, Apr 16, 2025 - 03:55 PM (IST)

ਗੈਜੇਟ ਡੈਸਕ - Google ਵੱਲੋਂ ਮੰਗਲਵਾਰ ਨੂੰ ਕੀਤੇ ਗਏ ਐਲਾਨ ਮੁਤਾਬਕ ਗੂਗਲ ਜਲਦੀ ਹੀ ਗੂਗਲ ਦੇ ਸਥਾਨਕ ਡੋਮੇਨ ਬਦਲਣ ਜਾ ਰਹੀ ਹੈ ਜਿਨ੍ਹਾਂ ਨਾਲ ਦੁਨੀਆ ਭਰ ਦੇ ਯੂਜ਼ਰਾਂ ਨੂੰ ਕਈ ਬਦਲਾਅ ਦੇਖਣ ਨੂੰ ਮਿਲਣਗੇ। ਦੱਸ ਦਈਏ ਕਿ ਹੁਣ ਤੱਕ ਵੱਖ-ਵੱਖ ਦੇਸ਼ਾਂ ਲਈ ਸਥਾਨਕ ਗੂਗਲ ਡੋਮੇਨ ਹਨ ਜਿਵੇਂ ਕਿ ਭਾਰਤ ਲਈ Google Dot co Dot in ਤੇ ਫਰਾਂਸ ਲਈ Google Dot fr।
ਦੱਸ ਦਈਏ ਕਿ Google ਦੇ ਇਨ੍ਹਾਂ ਲੋਕਲ ਡੋਮੇਨਸ ਦਾ ਵਰਤੋਂ ਕਈ ਸਾਲਾਂ ਤੋਂ ਕੀਤੀ ਜਾ ਰਹੀ ਹੈ ਤੇ ਇਨ੍ਹਾਂ ਨੂੰ ਲੋਕਲ ਸਰਚ ਰਿਜ਼ਲਟ ਦੇਣ ਲਈ ਯੂਜ਼ ਕੀਤਾ ਜਾਂਦਾ ਹੈ ਪਰ ਹੁਣ ਨਵੇਂ ਪੜਾਅ ਦੇ ਤਹਿਤ ਕੰਪਨੀ ਕੰਟ੍ਰੀ ਕੋਡ ਟਾਪ ਲੈਵਲ ਡੋਮੇਨਸ ਨੂੰ ਹਟਾਉਣ ਜਾ ਰਹੀ ਹੈ ਜਿਸ ਦੀ ਥਾਂ ’ਤੇ ਯੂਜ਼ਰਸ ਸਿੱਧੇ google.com ’ਤੇ ਪੁੱਜ ਜਾਣਗੇ। ਤੁਹਾਨੂੰ ਦੱਸ ਦੇਈਏ ਕਿ 2017 ਤੋਂ, ਗੂਗਲ ਰੀਅਲ-ਟਾਈਮ ਫਿਜ਼ੀਕਲ ਲੋਕੇਸ਼ਨ ਤੱਕ ਪਹੁੰਚ ਕਰਦਾ ਹੈ ਤਾਂ ਜੋ ਸਬੰਧਤ ਖੋਜ ਨਤੀਜੇ ਯੂਜ਼ਰਾਂ ਤੱਕ ਪਹੁੰਚਾਏ ਜਾ ਸਕਣ ਭਾਵੇਂ ਤੁਸੀਂ ਕਿਸੇ ਵੀ ਦੇਸ਼ ਦਾ ਗੂਗਲ ਡੋਮੇਨ ਚਲਾ ਰਹੇ ਹੋ।
ਯੂਜ਼ਰਾਂ ਨੂੰ ਦਿਸੇਗਾ ਬਦਲਾਅ
ਗੂਗਲ ਨੇ ਕਿਹਾ ਕਿ ਇਹ ਅਪਡੇਟ ਜਲਦੀ ਹੀ ਸਾਰੇ ਯੂਜ਼ਰਾਂ ਤੱਕ ਪਹੁੰਚ ਜਾਵੇਗੀ। ਇਸ ’ਚ ਕੁਝ ਮਹੀਨੇ ਲੱਗ ਸਕਦੇ ਹਨ। ਇਕ ਵਾਰ ਜਦੋਂ ਇਹ ਪ੍ਰਕਿਰਿਆ ਪੂਰੀ ਹੋ ਜਾਂਦੀ ਹੈ, ਤਾਂ ਜਦੋਂ ਵੀ ਤੁਸੀਂ URL ’ਚ ਕੋਈ ਵੀ ਦੇਸ਼ ਕੋਡ ਟਾਈਪ ਕਰਦੇ ਹੋ, ਇਹ ਆਪਣੇ ਆਪ Google.com 'ਤੇ ਰੀਡਾਇਰੈਕਟ ਹੋ ਜਾਵੇਗਾ।
ਇਨ੍ਹਾਂ ’ਤੇ ਦਿਸੇਗਾ ਅਸਰ
ਦੱਸ ਦਈਏ ਕਿ ਗੂਗਲ ਦੇ ਇਸ ਬਦਲਾਅ ਤੋਂ ਬਾਅਦ, ਯੂਜ਼ਰਾਂ ਦੇ ਖੋਜ ਨਤੀਜਿਆਂ 'ਤੇ ਕੋਈ ਪ੍ਰਭਾਵ ਨਹੀਂ ਪਵੇਗਾ। ਹਾਲਾਂਕਿ, ਕੁਝ ਯੂਜ਼ਰਾਂ ਨੂੰ ਤਰਜੀਹਾਂ ਨੂੰ ਰੀਸੈਟ ਕਰਨ ਦੀ ਲੋੜ ਹੋ ਸਕਦੀ ਹੈ, ਜਿਸ ’ਚ ਭਾਸ਼ਾ ਜਾਂ ਖੇਤਰ ਦੀ ਚੋਣ ਸ਼ਾਮਲ ਹੋ ਸਕਦੀ ਹੈ। ਇਸ ਸਬੰਧੀ ਜਾਣਕਾਰੀ ਆਉਣ ਵਾਲੇ ਦਿਨਾਂ ’ਚ ਉਪਲਬਧ ਹੋਵੇਗੀ। ਹਾਲਾਂਕਿ ਇਸ ਅਪਡੇਟ ਤੋਂ ਬਾਅਦ ਵੀ ਯੂਜ਼ਰਾਂ ਨੂੰ ਸਥਾਨਕ ਸਮੱਗਰੀ ਅਤੇ ਖੋਜ ਨਤੀਜੇ ਮਿਲਦੇ ਰਹਿਣਗੇ। ਉਦਾਹਰਣ ਵਜੋਂ, ਜੇਕਰ ਤੁਸੀਂ ਜਪਾਨ ’ਚ ਹੋ, ਤਾਂ ਤੁਹਾਨੂੰ ਜਪਾਨ ਨਾਲ ਸਬੰਧਤ ਖੋਜ ਨਤੀਜੇ ਦਿਖਾਈ ਦਿੰਦੇ ਰਹਿਣਗੇ ਅਤੇ ਜੇਕਰ ਤੁਸੀਂ ਬ੍ਰਾਜ਼ੀਲ ਤੋਂ ਹੋ, ਤਾਂ ਤੁਹਾਨੂੰ ਸਥਾਨਕ ਨਤੀਜੇ ਦਿਖਾਈ ਦਿੰਦੇ ਰਹਿਣਗੇ।